channel punjabi
Canada International News North America

ਬਰੈਂਪਟਨ ਦੇ ਪੰਜਾਬੀ ਵਿਦਿਆਰਥੀ ‘ਤੇ ਕਾਲਜ ਦੇ ਹੀ ਇਕ ਹੋਰ ਵਿਦਿਆਰਥੀ ਨੇ ਕੀਤੀਆਂ ਸਿੱਖ ਵਿਰੋਧੀ ਟਿੱਪਣੀਆਂ,CDI ਕਾਲਜ ਕਰੇਗਾ ਜਾਂਚ

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਮਿਸੀਸਾਗਾ ਦੇ CDI ਕਾਲਜ ਦੇ 25 ਸਾਲਾ ਵਿਦਿਆਰਥੀ ਪ੍ਰਭਜੋਤ ਸਿੰਘ ਲਈ ਕਾਲਜ ਦੇ ਹੀ ਇਕ ਹੋਰ ਵਿਦਿਆਰਥੀ ਵੱਲੋਂ ਨਸਲੀ ਅਤੇ ਇਤਰਾਜ਼ ਯੋਗ ਟਿੱਪਣੀ ਕੀਤੀ ਗਈ ਹੈ। ਜਿਸ ਤੋਂ ਬਾਅਦ ਮਿਸੀਸਾਗਾ ਦੇ CDI ਕਾਲਜ ਵੱਲੋਂ ਜਾਂਚ-ਪੜਤਾਲ ਕੀਤੀ ਜਾਵੇਗੀ।

ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਅਕਤੂਬਰ ਵਿੱਚ ਮਿਸੀਸਾਗਾ ਦੇ CDI ਕਾਲਜ ਵਿੱਚ ਜੂਮ ਰਾਹੀਂ ਆਨਲਾਈਨ ਕਲਾਸ ਦੌਰਾਨ ਜਦ ਉਹ ਆਪਣੀ ਪ੍ਰੈਜ਼ਨਟੇਸ਼ਨ ਦੇ ਰਿਹਾ ਸੀ ਉਸ ਸਮੇਂ ਇਕ ਵਿਦਿਆਰਥੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਲੋਕ ਧੋਖਾਧੜੀ ਹਨ। ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥੀ ਨੇ ਉਸ ਤੋਂ ਬਾਅਦ 36 ਸਾਲ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਸ ਦੇ ਸਿੱਖ ਅੰਗ-ਰੱਖਿਅਕਾਂ ਦੁਆਰਾ ਕੀਤੀ ਗਈ ਹੱਤਿਆ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੀ ਹੱਤਿਆ ਦਾ ਜ਼ਿਕਰ ਕੀਤਾ ਸੀ। ਇਕ ਹੋਰ ਵਿਦਿਆਰਥੀ ਵੱਲੋਂ 1984 ‘ਤੇ ਹੋਰ ਘਟਨਾਵਾਂ ਬਾਰੇ ਇਤਰਾਜ਼ ਯੋਗ ਗੱਲਾਂ ਵੀ ਕਹੀਆਂ ਗਈਆਂ ਸਨ।

ਪਹਿਲਾਂ ਕਾਲਜ ਵੱਲੋਂ ਇਸ ਨੂੰ ਸਿਰਫ ਇਕ ਇਤਹਾਸਕ ਜਾਣਕਾਰੀ ਕਹਿ ਕੇ ਪੱਲਾ ਝਾੜ ਲਿਆ ਗਿਆ ਸੀ ਪਰ ਮੈਨ ਸਟਰੀਮ ਮੀਡੀਏ ਦੇ ਦਖ਼ਲ ਤੋਂ ਬਾਅਦ ਹੁਣ ਕਾਲਜ ਵੱਲੋਂ ਜਾਂਚ-ਪੜਤਾਲ ਕਰਨੀ ਮੰਨ ਲਈ ਗਈ ਹੈ ‌। ਫਿਲਹਾਲ ਕਾਲਜ ਇਸ ਸਬੰਧੀ ਸਾਰੀ ਪੜਤਾਲ ਕਰਕੇ ਹੀ ਆਪਣੀ ਰਿਪੋਰਟ ਪੇਸ਼ ਕਰੇਗਾ।

Related News

ਬੀ.ਸੀ. ਸਿਹਤ ਅਧਿਕਾਰੀਆਂ ਨੇ ਤਿੰਨ ਦਿਨਾਂ ‘ਚ ਕੋਵਿਡ -19 ਦੇ 1,933 ਨਵੇਂ ਕੇਸ ਅਤੇ 17 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 977 ਨਵੇਂ ਕੇਸ ਸਾਹਮਣੇ ਆਏ, 9 ਮੌਤਾਂ

Rajneet Kaur

ਟੋਰਾਂਟੋ ‘ਚ ਇੱਕ  ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀਆਂ ਦੀ ਤਸਵੀਰ ਜਾਰੀ

Rajneet Kaur

Leave a Comment