channel punjabi
Canada International News North America

ਕੈਨੇਡਾ : ਵਿਅਕਤੀ ਨੂੰ ਕਾਰ ਸਜਾਉਣੀ ਪਈ ਮਹਿੰਗੀ,ਪੁਲਿਸ ਨੇ ਠੋਕਿਆ 81 ਡਾਲਰ ਦਾ ਜੁਰਮਾਨਾ

ਕੈਨੇਡਾ ਵਿਚ ਇਕ ਵਿਅਕਤੀ ਨੂੰ ਕਾਰ ਸਜਉਣੀ ਮਹਿੰਗੀ ਪੈ ਗਈ । ਉਸਨੇ ਕ੍ਰਿਸਮਿਸ ਟ੍ਰੀ ਵਾਂਗ ਕਾਰ ਨੂੰ ਸਜਾਇਆ ਹੋਇਆ ਸੀ। ਉਸ ਨੇ ਗੱਡੀ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਅਤੇ ਛੋਟੇ-ਛੋਟੇ ਬੱਲਬਾਂ ਨਾਲ ਗੱਡੀ ਨੂੰ ਢੱਕਿਆ ਹੋਇਆ ਸੀ।

ਬਰਨਬੀ ਮਾਊਂਟੀਜ਼ ਪੁਲਸ ਨੇ ਮੰਗਲਵਾਰ ਨੂੰ ਉਸ ਗੱਡੀ ਦੇ ਮਾਲਕ ‘ਤੇ 81 ਡਾਲਰ ਦਾ ਜੁਰਮਾਨਾ ਲਾਇਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਚਲਾਉਣ ਵਾਲਾ 30 ਸਾਲਾ ਨੌਜਵਾਨ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਲੋਕ ਅਜਿਹਾ ਨਾ ਕਰਨ। ਇਸ ਕਾਰਨ ਵਾਹਨ ਚਲਾਉਣ ਵਾਲਿਆਂ ਦਾ ਧਿਆਨ ਭਟਕ ਸਕਦਾ ਹੈ ਤੇ ਇਹ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਟ੍ਰੈਫਿਕ ਵੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਜ਼ਰੂਰੀ ਕੰਮਾਂ ਲਈ ਜਾਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ। ਪੁਲਸ ਨੇ ਕਿਹਾ ਕਿ ਕ੍ਰਿਸਮਿਸ ਦੀ ਖੁਸ਼ੀ ਸਾਂਝੀ ਕਰਨ ਦੇ ਕਈ ਹੋਰ ਤਰੀਕੇ ਵੀ ਹਨ ਪਰ ਲੋਕ ਵਾਹਨਾਂ ਵਧੇਰੇ ਲਾਈਟਾਂ ਲਗਾ ਕੇ ਕਾਨੂੰਨ ਨਹੀਂ ਤੋੜ ਸਕਦੇ।

ਵਾਹਨਾਂ ਸਬੰਧੀ ਇਕ ਜਾਣਕਾਰ ਨੇ ਕਿਹਾ ਕਿ ਜੇਕਰ ਲੋਕ ਆਪਣੀਆਂ ਗੱਡੀਆਂ ਸਜਾ ਕੇ ਕ੍ਰਿਸਮਿਸ ਦੀ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਉਹ ਗੱਡੀਆਂ ਨੂੰ ਅੰਦਰੋਂ ਸਜਾਉਣ ਅਤੇ ਧਿਆਨ ਰੱਖਣ ਕਿ ਉਨ੍ਹਾਂ ਦਾ ਆਪਣਾ ਧਿਆਨ ਵੀ ਨਾ ਭਟਕੇ।

ਪੁਲਿਸ ਨੇ ਵਿਅਕਤੀ ਨੂੰ ਤਿੰਨ ਦਿਨ ਦਿਤੇ ਹਨ ਕਿ ਉਹ ਕਾਰ ‘ਤੋਂ ਲਾਈਟਾਂ ਉਤਾਰ ਲਵੇ।

Related News

ਕੈਨੇਡਾ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ ਭਰਤੀ ਦੀਆਂ ਦਰਾਂ ‘ਚ ਵਾਧਾ, ਆਈਸੀਯੂ ਦਾਖਲਾ ਵੀ ਪਹਿਲਾਂ ਨਾਲੋਂ ਵਧਿਆ : ਡਾ. ਟਾਮ

Vivek Sharma

ਕੋਰੋਨਾ ਵਾਇਰਸ ਤੋਂ ਬਾਅਦ ਚੀਨ ਨੇ ‘ਬਿਊਬੋਨਿਕ ਪਲੇਗ’ ਬੀਮਾਰੀ ਦਾ ਕੀਤਾ ਅਲਰਟ ਜਾਰੀ

team punjabi

ਅਮਰੀਕਾ ‘ਚ 10 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਦੀ ਲਪੇਟ ‘ਚ ਆਏ

Vivek Sharma

Leave a Comment