channel punjabi
Canada News North America

ਸਰੀ ਆਰਸੀਐਮਪੀ ਨੇ ਸਾੜ-ਫੂਕ ਕਰਨ ਦੇ ਦੋਸ਼ਾਂ ਅਧੀਨ ਇੱਕ ਬਜ਼ੁਰਗ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ !

ਸਰੀ ਆਰਸੀਐਮਪੀ ਨੇ ਇੱਕ ਹੈਰਾਨੀਜਨਕ ਮਾਮਲੇ ਅਧੀਨ
ਇੱਕ 68 ਸਾਲਾ ਬਜ਼ੁਰਗ ਵਿਅਕਤੀ ਡੇਵਿਡ ਥਿੰਦ ਨੂੰ
ਗ੍ਰਿਫ਼ਤਾਰ ਕੀਤਾ ਹੈ। ਇਸ ਬਜ਼ੁਰਗ ਵਿਅਕਤੀ ‘ਤੇ ਹਮਲਾ ਤੇ ਸਾੜ-ਫੂਕ ਕਰਨ ਦੇ ਦੋਸ਼ ਲੱਗੇ ਹਨ।

ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਵਾਪਰੀ ਅੱਗ ਲੱਗਣ ਦੀ ਘਟਨਾ ਦੀ ਡੂੰਘਾਈ ਨਾਲ ਤਫਤੀਸ਼ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਅਨੁਸਾਰ ਸਰੀ ਦੇ ਵਹਾਲੇ ਇਲਾਕੇ ਵਿੱਚ 112ਏ ਐਵੇਨਿਊ ਦੇ 13000-ਬਲੌਕ ‘ਚ ਬੀਤੀ 28 ਅਗਸਤ ਨੂੰ ਸਵੇਰੇ 10 ਵਜੇ ਇੱਕ ਘਟਨਾ ਵਾਪਰੀ ਸੀ, ਜਿਸ ‘ਚ ਇੱਕ ਘਰ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੋਈ ਸੀ। ਜਦੋਂ ਪੁਲਿਸ ਟੀਮ ਮੌਕੇ ‘ਤੇ ਪੁੱਜੀ ਤਾਂ ਮਕਾਨ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸ ਦੇ ਅੰਦਰੋਂ ਤਿੰਨ ਵਿਅਕਤੀਆਂ ਨੂੰ ਸਾਹ ਘੁਟਣ ਦੇ ਚਲਦਿਆਂ ਚੁੱਕ ਕੇ ਇੱਕ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਇਹਨਾਂ ਵਿੱਚੋਂ ਇੱਕ ਵਿਅਕਤੀ ਜ਼ਖਮੀ ਵੀ ਸੀ, ਜਿਸ ਨਾਲ ਘਰ ‘ਚ ਅੱਗ ਲਾਉਣ ਵਾਲੇ ਹਮਲਾਵਰਾਂ ਨੇ ਕੁੱਟਮਾਰ ਕੀਤੀ ਸੀ।

ਸਰੀ ਆਰਸੀਐਮਪੀ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ (ਜੀਆਈਯੂ) ਨੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਸਬੂਤਾਂ ਦੀ ਛਾਣਬੀਣ ਕਰਦਿਆਂ ਹਮਲੇ ਦੇ ਇੱਕ ਸ਼ੱਕੀ ਦੀ ਪਛਾਣ ਜ਼ਾਹਰ ਕੀਤੀ ਸੀ, ਜੋ ਕਿ ਸਰੀ ਦਾ ਵਾਸੀ ਡੇਵਿਡ ਥਿੰਦ ਹੈ। ਬੀਤੀ 19 ਨਵੰਬਰ ਨੂੰ ਡੇਵਿਡ ਥਿੰਦ ‘ਤੇ ਸਾੜ-ਫੂਕ ਅਤੇ ਹਮਲਾ ਕਰਨ ਦੇ ਦੋਸ਼ ਆਇਦ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਸਨ। ਇਸ ਦੇ ਚਲਦਿਆਂ 23 ਨਵੰਬਰ ਨੂੰ ਥਿੰਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੁਣ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ।

ਸਰੀ ਆਰਸੀਐਮਪੀ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਕਮਾਂਡਰ ਸਟਾਫ਼-ਸਾਰਜੈਂਟ ਕਿਰਕ ਡੰਕਨ ਨੇ ਇਸ ਕੇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਜੇਕਰ ਸਥਾਨਕ ਵਾਸੀਆਂ ਅਤੇ ਪੁਲਿਸ ਨੇ ਅੱਗ ‘ਤੇ ਤੁਰੰਤ ਕਾਬੂ ਨਾ ਪਾਇਆ ਹੁੰਦਾ ਤਾਂ ਇਸ ਦੇ ਹੋਰ ਵੀ ਗੰਭੀਰ ਸਿੱਟੇ ਨਿਕਲ ਸਕਦੇ ਸਨ।

ਪੁਲਿਸ ਅਧਿਕਾਰੀ ਡੰਕਨ ਨੇ ਕਿਹਾ ਕਿ ਸਰੀ ਫਾਇਰ ਸਰਵਿਸ ਅਤੇ ਕਈ ਗਵਾਹਾਂ ਨੇ ਜਾਂਚ ਵਿੱਚ ਉਹਨਾਂ ਦੀ ਮਦਦ ਕੀਤੀ, ਜਿਸ ਨਾਲ ਸ਼ੱਕੀ ਦੀ ਪਛਾਣ ਹੋਈ ਅਤੇ ਸਬੂਤ ਇਕੱਠੇ ਕਰਕੇ ਡੇਵਿਡ ਥਿੰਦ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਗਏ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਸਬੰਧੀ ਕੋਈ ਹੋਰ ਸਬੂਤ ਜਾਂ ਜਾਣਕਾਰੀ ਮਿਲਦੀ ਹੈ ਤਾਂ ਉਹ ਸਰੀ ਆਰਸੀਐਮਪੀ ਨਾਲ ਫੋਨ ਨੰਬਰ : 604-599-0502 ‘ਤੇ ਸੰਪਰਕ ਕਰ ਸਕਦਾ ਹੈ।

Related News

ਬੀ.ਸੀ ਸੁਪਰਕਾਰ ਰੈਲੀ ‘ਚ ਲੈਂਬੋਰਗਿਨੀ ਹੋਈ ਹਾਦਸੇ ਦਾ ਸ਼ਿਕਾਰ, ਦੋ ਬੱਚਿਆ ਸਮੇਤ 6 ਲੋਕ ਜ਼ਖਮੀ

Rajneet Kaur

ਭਾਰਤ ਨੇ ਕੈਨੇਡਾ ਤੋਂ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਕੀਤੀ ਮੰਗ

Vivek Sharma

ਸਾਵਧਾਨ ! ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਵਿੱਚ ਵੀ ਫੈਲ ਰਿਹਾ ਕੋਰੋਨਾ

Vivek Sharma

Leave a Comment