channel punjabi
Canada International News North America

ਡਾਊਨਟਾਊਨ ਓਸ਼ਵਾ ‘ਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ

ਡਾਊਨਟਾਊਨ ਓਸ਼ਵਾ ਵਿੱਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਹਾਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਈ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਉਹ ਸਵੇਰੇ 10:30 ਵਜੇ ਐਥੋਲ ਸਟਰੀਟ ਨੇੜੇ ਸਿਮਕੋਏ ਸਟਰੀਟ ਪਹੁੰਚੇ। ਉਨ੍ਹਾਂ ਦੱਸਿਆ ਕਿ ਉੱਥੇ ਇੱਕ ਵਿਅਕਤੀ ਬੇਸੁੱਧ ਪਿਆ ਸੀ ਤੇ ਉਸ ਦੀ ਜਾਂਚ ਤੋਂ ਬਾਅਦ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਹੋਰ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟੋਰਾਂਟੋ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਘਟਨਾ ਦੀ ਅਸਲ ਥਾਂ ਦਾ ਪਤਾ ਲਾਉਣ ਲਈ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਕਿਉਂਕਿ ਉਨ੍ਹਾਂ ਨੂੰ ਇਹ ਰਿਪੋਰਟਾਂ ਮਿਲੀਆਂ ਸੀ ਕਿ ਇਹ ਗੋਲੀਆਂ ਕਿਸੇ ਘਰ ਵਿੱਚ ਜਾਂ ਕਿਸੇ ਘਰ ਦੀ ਛੱਤ ਉੱਤੇ ਵੀ ਚੱਲੀਆਂ ਹੋ ਸਕਦੀਆਂ ਹਨ। ਪੁਲਿਸ ਨੇ ਦੱਸਿਆ ਕਿ ਪਬਲਿਕ ਸੇਫਟੀ ਲਈ ਕੋਈ ਖਤਰਾ ਨਹੀਂ ਹੈ ਤੇ ਉਹ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਕਰ ਰਹੇ ਹਨ।

Related News

ਰਾਜਕੁਮਾਰ ਹੈਰੀ ਤੇ ਮੇਘਨ ਮਾਰਕੇਲ ਦਾ ਇੰਟਰਵਿਊ ਸੁਰਖੀਆਂ ‘ਚ : ਬਕਿੰਗਮ ਪੈਲਸ ਨੇ ਤੋੜੀ ਚੁੱਪੀ, ਕਿਹਾ ਨਸਲਵਾਦ ਦੇ ਮੁੱਦੇ ਚਿੰਤਤ ਕਰਨ ਵਾਲੇ

Vivek Sharma

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ 1215 ਨਵੇਂ ਮਾਮਲੇ ਆਏ ਸਾਹਮਣੇ, ਸਿਹਤਯਾਬ ਹੋਣ ਵਾਲਿਆਂ ਦਾ ਔਸਤ 86 ਫ਼ੀਸਦੀ ਤੋਂ ਵੱਧ

Vivek Sharma

Canada ‘ਚ ਵੀ ਖੇਤੀ ਆਰਡੀਨੈਂਸ ਖਿਲਾਫ਼ ਕੀਤੇ ਜਾ ਰਹੇ ਨੇ ਰੋਸ ਪ੍ਰਦਰਸ਼ਨ, ਖੇਤੀ ਆਰਡੀਨੈਂਸ ਨੂੰ ਕਾਲੇ ਕਨੂੰਨ ਦਾ ਦਿਤਾ ਨਾਂ

Rajneet Kaur

Leave a Comment