channel punjabi
International News North America

ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਨੌਜਵਾਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਦਿੱਲੀ ਘੇਰੋ ਅਭਿਆਨ ਹੁਣ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹੁਣ ਇੱਕਲੇ ਦੇਸ਼ ਵਾਲੇ ਨਹੀਂ ਵਿਦੇਸ਼ਾਂ ‘ਚ ਵੀ ਇਸ ਕਾਨੂੰਨ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਨੌਜਵਾਨਾਂ ਵੱਲੋਂ ਇਸ ਅੰਦੋਲਨ ਨੂੰ ਪੂਰਾ ਸਮਰਥਨ ਦਿੰਦੇ ਹੋਏ ਆਖਿਆ ਗਿਆ ਕਿ ਉਹ ਵਿਦੇਸ਼ਾਂ ਵਿਚ ਬੈਠੇ ਹੋਣ ਕਾਰਨ ਬੇਸ਼ਕ ਜਿਸਮਾਨੀ ਤੌਰ ‘ਤੇ ਆਪਣੇ ਬਜੁਰਗਾਂ ਅਤੇ ਭਰਾਵਾਂ ਦੇ ਨਾਲ ਦਿੱਲੀ ਨਹੀ ਜਾ ਸਕੇ ਪਰ ਸਰਕਾਰੀ ਧੱਕੇਸ਼ਾਹੀ ਖਿਲਾਫ ਉਹ ਆਪਣੇ ਕਿਸਾਨ ਭਰਾਵਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਬੈਠੇ ਹਨ।ਇਸ ਮੌਕੇ ਮੌਜੂਦ ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਹੋਣ ਵਾਲੀ ਕਿਸੇ ਵੀ ਅਣ ਸੁਖਾਵੀਂ ਦੁਰਘਟਨਾ ‘ਤੇ ਆਪਣੇ ਪੰਜਾਬੀ ਭਰਾਵਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਮੋਢੇ ਨਾਲ ਮੋਢਾ ਲਾਕੇ ਨਾਲ ਖੜ੍ਹੇ ਹਨ।

ਕਿਸਾਨਾਂ ਦਾ ਇਹ ਅੰਦੋਲਨ ਕਦੋਂ ਤਕ ਚੱਲਦਾ ਹੈ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ । ਇਹ ਸਭ ਕੇਂਦਰ ਸਰਕਾਰ ‘ਤੇ ਨਿਰਭਰ ਹੈ ਕਿਉਂਕਿ ਕਿਸਾਨ ਮੰਗ ਕਰ ਰਹੇ ਹਨ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਧਰਨੇ ਜਾਰੀ ਰਹਿਣਗੇ।

Related News

ਗੇਟਿਨਾਉ ਕਿਉਬਿਕ ‘ਚ ਇਕ ਗੈਸ ਸਟੇਸ਼ਨ ਦੇ ਬਾਹਰ ਛੁਰੇਬਾਜ਼ੀ ‘ਚ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫਤਾਰ

Rajneet Kaur

ਹੁਣ ਅਲਬਰਟਾ ਸੂਬੇ ਵਿੱਚ ਵੀ ਮਿਲਿਆ ਬ੍ਰਿਟੇਨ ਵਾਲੇ ਵਾਇਰਸ ਦਾ ਪੀੜਤ, ਲੋਕਾਂ ‘ਚ ਸਹਿਮ

Vivek Sharma

ਕੈਨੇਡਾ ਵਿਖੇ ਚੀਨ ਦੇ ਫੌਜੀਆਂ ਨੂੰ ਨਹੀਂ ਦਿੱਤੀ ਜਾ ਰਹੀ ਟ੍ਰੇਨਿੰਗ, ਰੱਖਿਆ ਮੰਤਰੀ ਹਰਜੀਤ ਸੱਜਣ ਨੇ ਦਿੱਤੀ ਸਫ਼ਾਈ

Vivek Sharma

Leave a Comment