channel punjabi
International News

ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ 602 ਸ਼ਰਧਾਲੂਆਂ ਦਾ ਜੱਥਾ ਪਹੁੰਚਿਆ ਪਾਕਿਸਤਾਨ, ਸ਼ਰਧਾਲੂਆਂ ਦਾ ਹੋਇਆ ਨਿੱਘਾ ਸਵਾਗਤ

ਲਾਹੌਰ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ 600 ਤੋਂ ਵੱਧ ਭਾਰਤੀ ਸ਼ਰਧਾਲੂ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਪਹੁੰਚੇ।

ਭਾਰਤੀ ਹਾਈ ਕਮਿਸ਼ਨ ਦੇ ਦੋ ਮੈਂਬਰ ਆਰ.ਬੀ. ਸੋਹਰਾਨ ਅਤੇ ਸੰਤੋਸ਼ ਕੁਮਾਰ ਸ਼ਰਧਾਲੂਆਂ ਦੇ ਸਵਾਗਤ ਲਈ ਇਸਲਾਮਾਬਾਦ ਤੋਂ ਵਾਹਗਾ ਪਹੁੰਚੇ ਸਨ। ਪਾਕਿਸਤਾਨ ਪੁੱਜੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਹੋਇਆ।

ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਪਹੁੰਚਣਾ ਜਾਰੀ ਹੈ । ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਮੁੱਖ ਸਮਾਗਮ 30 ਨਵੰਬਰ ਨੂੰ ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਜਨਮ ਅਸਥਾਨ ਗੁਰੂਦੁਆਰਾ ਨਨਕਾਣਾ ਸਾਹਿਬ ਵਿਖੇ ਹੋਣਗੇ। ਜਿਸ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ।

‘ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ’ ਦੇ ਬੁਲਾਰੇ ਆਸਿਫ ਹਾਸ਼ਮੀ ਨੇ ਦੱਸਿਆ, “ਸ਼ੁੱਕਰਵਾਰ ਨੂੰ 602 ਭਾਰਤੀ ਸਿੱਖ ਸ਼ਰਧਾਲੂ ਵਾਹਗਾ ਬਾਰਡਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਗੁਰਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਪਹੁੰਚੇ ਹਨ।” ਸ਼ਰਧਾਲੂ 10 ਦਿਨਾਂ ਦੀ ਯਾਤਰਾ ਦੌਰਾਨ ਸੂਬੇ ਦੇ ਹੋਰਨਾਂ ਗੁਰੂਦੁਆਰਿਆਂ ਦੇ ਵੀ ਦਰਸ਼ਨ ਕਰਨਗੇ।

Related News

ਅਮਰੀਕੀ ਚੋਣਾਂ ਨੂੰ ਲੈ ਕੇ ਫੇਸਬੁੱਕ ਸਖਤ, ਨਵੀਂ ਨੀਤੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਇਸ਼ਤਿਹਾਰਾਂ ‘ਤੇ ਤੁਰੰਤ ਹੋਵੇਗੀ ਲਾਗੂ

Rajneet Kaur

ਜਲਦ ਹੀ ਨਵੀਂ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ: ਜਸਟਿਨ ਟਰੂਡੋ

Rajneet Kaur

ਹੋਰਾਂ ਮਾਪਿਆਂ ਵਾਂਗ ਟਰੂਡੋ ਵੀ ਚਿੰਤਤ, ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ ਜਾਂ ਨਾ ?

Rajneet Kaur

Leave a Comment