channel punjabi
Canada International News North America

ਅਣਪਛਾਤੇ ਵਿਅਕਤੀ ਦੇ ਕਲਾਸਰੂਮ ‘ਚ ਦਾਖਲ ਹੋਣ ਤੋਂ ਬਾਅਦ ਵੈਨਕੂਵਰ ਐਲੀਮੈਂਟਰੀ ਸਕੂਲ ਨੂੰ ਕੀਤਾ ਗਿਆ ਬੰਦ

ਵੈਨਕੂਵਰ ਐਲੀਮੈਂਟਰੀ ਸਕੂਲ ਵਿਚ ਇਕ ਅਣਜਾਣ ਵਿਅਕਤੀ ਮੰਗਲਵਾਰ ਸਵੇਰੇ ਇਕ ਕਲਾਸਰੂਮ ਵਿਚ ਚਲਾ ਗਿਆ ਅਤੇ ਉਸਨੇ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਸੀ।ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਨੂੰ ਬੁਲਾਇਆ ਸੀ।

ਵੈਨਕੂਵਰ ਪੁਲਿਸ ਵੱਲੋਂ ਕਿਹਾ ਗਿਆ ਕਿ 32 ਸਾਲਾ ਵਿਅਕਤੀ ਇਕ ਐਲੀਮੈਂਟਰੀ ਸਕੂਲ ਦੇ ਕਲਾਸਰੂਮ ਵਿਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਨਸਿਕ ਰੋਗ ਦੀ ਪੜਤਾਲ ਲਈ ਹਸਪਤਾਲ ਭੇਜਿਆ ਗਿਆ ਹੈ।

ਵੈਨਕੂਵਰ ਪੁਲਿਸ ਦੇ ਅਨੁਸਾਰ, ਮੈਕਬ੍ਰਾਇਡ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਨੇ ਸਵੇਰੇ 10 ਵਜੇ 911 ‘ਤੇ ਕਾਲ ਕਰਕੇ ਬੁਲਾਇਆ ਸੀ। ਉਨ੍ਹਾਂ ਦਸਿਆ ਕਿ ਇਕ ਅਣਜਾਣ ਵਿਅਕਤੀ ਸਕੂਲ ਵਿਚ ਦਾਖਲ ਹੋਇਆ ਅਤੇ ਫਿਰ ਇਕ ਕਲਾਸਰੂਮ ਵਿਚ ਚਲਾ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਜਿਸ ਕਲਾਸ ‘ਚ ਉਹ ਵਿਅਕਤੀ ਸੀ ਉਥੇ ਵਿਦਿਆਰਥੀ ਵੀ ਬੈਠੇ ਸਨ।

ਪੁਲਿਸ ਨੇ ਕਿਹਾ ਕਿ ਅਧਿਆਪਕ ਸਕੂਲ ਦੇ ਤਾਲਾਬੰਦ ਹੋਣ ਤੋਂ ਪਹਿਲਾਂ ਕਲਾਸਰੂਮ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਵਿਦਿਆਰਥੀਆਂ ਨੂੰ ਬਚਾਉਣ ‘ਚ ਸਫਲ ਰਹੇ ਸਨ। ਉਨ੍ਹਾਂ ਦਸਿਆ ਜਦੋਂ ਉਹ ਪੰਹੁਚੇ ਸਨ ਉਦੋਂ ਉਹ ਵਿਅਕਤੀ ਕਲਾਸਰੂਮ ਵਿੱਚ ਹੀ ਸੀ ਅਤੇ ਉਸਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਦਸਿਆ ਕਿ ਵਿਅਕਤੀ ਨੂੰ ਮਾਨਸਿਕ ਰੋਗ ਦੀ ਪੜਤਾਲ ਲਈ ਹਸਪਤਾਲ ਭੇਜਿਆ ਗਿਆ ਹੈ।

Related News

ਨੈਲਸਨ ਵਿੱਚ ਇੱਕ ਆਫ ਡਿਉਟੀ ਐਬਟਸਫੋਰਡ ਪੁਲਿਸ ਅਧਿਕਾਰੀ ਦੀ ਮੌਤ ਵਿੱਚ ਇੱਕ ਵਿਅਕਤੀ ਉੱਤੇ ਨਸਲਕੁਸ਼ੀ ਦੇ ਲਗਾਏ ਗਏ ਦੋਸ਼

Rajneet Kaur

ਆਈ.ਡੀ. ਰੈਪਿਡ ਟੈਸਟ ਕਿੱਟਾਂ ਨੂੰ ਲੈ ਕੇ ਵਿਰੋਧੀਆਂ ਨੇ ਟਰੂਡੋ ਸਰਕਾਰ ਨੂੰ ਘੇਰਿਆ, ਸਰਕਾਰ ਦਾ ਭਰੋਸਾ ਹਰ ਸੂਬੇ ਨੂੰ ਮਿਲਣਗੀਆਂ ਟੈਸਟ ਕਿੱਟਾਂ

Vivek Sharma

ਕੈਨੇਡਾ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘਟਣ ਲਗੇ, ਟੀਕਾਕਰਨ ਸਹੀ ਦਿਸ਼ਾ ‘ਚ : ਡਾ. ਥੈਰੇਸਾ ਟਾਮ

Vivek Sharma

Leave a Comment