channel punjabi
Canada International News North America

ਅਲਬਰਟਾ ‘ਚ ਪਿਛਲੇ 24 ਘੰਟਿਆਂ ਦੌਰਾਨ 1,115 ਨਵੇਂ ਕੋਵਿਡ 19 ਕੇਸਾਂ ਦੀ ਪੁਸ਼ਟੀ,ਸੂਬੇ ‘ਚ ਕੀਤੀ ਗਈ ਸਖਤੀ

ਅਲਬਰਟਾ ‘ਚ ਪਿਛਲੇ 24 ਘੰਟਿਆਂ ਦੌਰਾਨ 1,115 ਨਵੇਂ ਕੋਵਿਡ 19 ਕੇਸਾਂ ਦੀ ਪੁਸ਼ਟੀ ਤੋਂ ਬਾਅਦ ਸਿਹਤ ਅਧਿਕਾਰੀਆਂ ਵਲੋਂ ਸਖਤ ਨਿਯਮ ਲਾਗੂ ਕੀਤੇ ਗਏ ਹਨ। ਸੋਮਵਾਰ ਨੂੰ ਅੱਠ ਘੰਟਿਆਂ ਦੇ ਸੈਸ਼ਨ ਦੌਰਾਨ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਫ਼ਸਰ ਡਾ. ਡੀਨਾ ਹਿੰਸ਼ਾਅ ਨੇ ਕੈਬਨਿਟ ਨੂੰ ਪੇਸ਼ ਕੀਤੀਆਂ ਸਿਫ਼ਾਰਸ਼ਾਂ ਦੇ ਅਧਾਰ ਤੇ ਮੰਗਲਵਾਰ ਨੂੰ ਨਵੀਆਂ ਪਾਬੰਦੀਆਂ ਪੇਸ਼ ਕੀਤੀਆਂ । ਉਨ੍ਹਾਂ ਕਿਹਾ ਕਿ ਉਪਾਅ ਤਿੰਨ ਹਫਤਿਆਂ ਲਈ ਲਾਗੂ ਹੋਣਗੇ ਅਤੇ ਉਸ ਤੋਂ ਬਾਅਦ ਦੁਬਾਰਾ ਮੁਲਾਂਕਣ ਕੀਤਾ ਜਾਵੇਗਾ।

ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਕੋਵਿਡ 19 ਮਾਮਲੇ ਵਧ ਰਹੇ ਹਨ ਜਿੰਨ੍ਹਾਂ ਲਈ ਸਖਤ ਪਾਬੰਦੀਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਇਸੇ ਲਈ ਲੋਕਾਂ ਦਾ ਘਰਾਂ ਵਿਚ ਇਕੱਠੇ ਹੋਣਾ ਵੀ ਹੁਣ ਬੰਦ ਹੋਣ ਜਾ ਰਿਹਾ ਹੈ।

ਕੈਨੀ ਨੇ ਕਿਹਾ ਕਿ ਉਹ ਇਨਡੋਰ ਇਕੱਠ ਵੀ ਬੰਦ ਹੋ ਜਾਵੇਗਾ ਪਰ ਜਿਹੜੇ ਲੋਕ ਘਰਾਂ ਵਿਚ ਇਕੱਲੇ ਰਹਿੰਦੇ ਹਨ, ਉਹ ਦੋ ਲੋਕਾਂ ਨੂੰ ਮਿਲ ਸਕਦੇ ਹਨ। ਕੈਨੀ ਦਾ ਕਹਿਣਾ ਹੈ ਕਿ ਉਹ ਸਕੂਲ, ਚਰਚ, ਰੈਸਟੋਰੈਂਟ ਅਤੇ ਖੇਡਾਂ ਵਰਗੇ ਪਲੈਟਫਾਰਮ ‘ਤੇ ਲੋਕਾਂ ਦੇ ਇਕੱਠ ਦੀ ਗਿਣਤੀ ਨੂੰ ਘੱਟ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਵਿਆਹ-ਸ਼ਾਦੀਆਂ ਅਤੇ ਅੰਤਿਮ ਸੰਸਕਾਰ ਮੌਕੇ ਲੋਕਾਂ ਦੇ ਇਕੱਠ ਦੀ ਗਿਣਤੀ ਸੀਮਤ ਕੀਤੀ ਜਾਵੇਗੀ। ਵਿਆਹ ਤੇ ਅੰਤਿਮ ਸੰਸਕਾਰ ਲਈ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਨੂੰ 1 ਹਜ਼ਾਰ ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

Related News

ਡੈਲਟਾ ਪੁਲਿਸ : ਸੈਕਸ਼ੂਅਲ਼ ਅਸੌਲਟ ਦੇ ਮਾਮਲੇ ਵਿੱਚ ਇੱਕ 18 ਸਾਲਾ ਕਿਸ਼ੋਰ ਗ੍ਰਿਫਤਾਰ

Rajneet Kaur

ਕਿਸਾਨਾਂ ਦੀ ਹਮਾਇਤ ‘ਚ ਅੱਗੇ ਆਏ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ, ਪੀ.ਐੱਮ. ਟਰੂਡੋ ਨੂੰ ਕੀਤੀ ਦਖਲ ਦੀ ਅਪੀਲ

Vivek Sharma

ਨੋਵਾ ਸਕੋਸ਼ੀਆ ਦੇ ਵਿਦਿਆਰਥੀ ਵੋਟ ਪ੍ਰੋਗਰਾਮ ਰਾਹੀਂ ਮਿਉਂਸੀਪਲ ਚੋਣਾਂ ‘ਚ ਲੈਣਗੇ ਹਿੱਸਾ

Rajneet Kaur

Leave a Comment