channel punjabi
Canada International News North America

ਵਾਤਾਵਰਣ ਕੈਨੇਡਾ ਨੇ ਟੋਰਾਂਟੋ ਨੂੰ ਭਾਰੀ ਬਰਫਬਾਰੀ ਦੀ ਜਾਰੀ ਕੀਤੀ ਚਿਤਾਵਨੀ

ਕੈਨੇਡਾ ‘ਚ ਇਕ ਪਾਸੇ ਕੋਵਿਡ 19 ਦਾ ਕਹਿਰ ਤੇ ਦੂਜੇ ਪਾਸੇ ਭਾਰੀ ਬਰਫਬਾਰੀ ਦੀ ਚਿਤਾਵਨੀ। ਵਾਤਾਵਰਣ ਕੈਨੇਡਾ ਨੇ ਟੋਰਾਂਟੋ ਨੂੰ ਭਾਰੀ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਵਾਤਾਵਰਣ ਕੈਨੇਡਾ ਨੇ ਦਸਿਆ ਕਿ ਅੱਜ ਰਾਤ ਨੂੰ 10 ਤੋਂ 20 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਹਾਈਵੇਅ 401 ‘ਤੇ ਭਾਰੀ ਬਰਫਬਾਰੀ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਬਰੈਂਪਟਨ ਤੇ ਟੋਰਾਂਟੋ ਵਿਚ ਦੁਪਹਿਰ ਇਕ ਵਜੇ ਤੱਕ 8-11 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਹੈ, ਜੋ ਕਈ ਘੰਟਿਆਂ ਤੱਕ ਜਾਰੀ ਰਹੇਗੀ।

ਵਾਤਾਵਰਣ ਕੈਨੇਡਾ ਨੇ ਚਿਤਾਵਨੀ ਦਿੱਤੀ ਕਿ ਭਾਰੀ ਬਰਫਬਾਰੀ ਕਾਰਨ ਵਿਜ਼ੀਬਿਲਟੀ ਘੱਟ ਹੋਵੇਗੀ । ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਤੇ ਆਪਣੇ-ਆਪ ਨੂੰ ਇਸ ਲਈ ਤਿਆਰ ਰੱਖਣ। ਬਰਫਬਾਰੀ ਕਾਰਨ ਸੜਕਾਂ ‘ਤੇ ਤਿਲਕਣ ਵੱਧ ਜਾਂਦੀ ਹੈ, ਜਿਸ ਕਾਰਨ ਦੁਰਘਟਨਾਵਾਂ ਵਾਪਰਨ ਦਾ ਖਦਸ਼ਾ ਬਣ ਜਾਂਦਾ ਹੈ। ਲੇਕ ਓਂਟਾਰੀਓ ਨੇੜੇ ਬਰਫਬਾਰੀ ਬਹੁਤ ਹਲਕੀ ਹੋ ਸਕਦੀ ਹੈ। ਟੋਰਾਂਟੋ ਵਿੱਚ ਸੋਮਵਾਰ ਦੁਪਹਿਰ ਨੂੰ 5C ਅਤੇ 30% ਬਾਰਿਸ਼ ਦੀ ਸੰਭਾਵਨਾ ਦੇਖਣ ਨੂੰ ਮਿਲੇਗੀ। ।

Related News

ਐਮਪੀਪੀ ਨੀਨਾ ਟਾਂਗਰੀ ਨੇ ਸੋਸ਼ਲ ਸਰਵਿਸਿਜ਼ ਰਲੀਫ ਫੰਡ ਦੇ ਰੂਪ ‘ਚ ਪੀਲ ਰੀਜਨ ਨੂੰ ਵਾਧੂ 5,669,000 ਡਾਲਰ ਦੇਣ ਦਾ ਕੀਤਾ ਐਲਾਨ

Rajneet Kaur

ਕੈਨੇਡਾ ਦੇ ਇਕਾਂਤਵਾਸ ਹੋਟਲਾਂ ਦੀ ਗਿਣਤੀ ਵਿੱਚ ਵਾਧਾ, ਅੰਤਰਰਾਸ਼ਟਰੀ ਯਾਤਰੀਆਂ ਲਈ ਕੈਨੇਡਾ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰੀ ਹੈ ਹੋਟਲ ਕੁਆਰੰਟੀਨ

Vivek Sharma

Leave a Comment