channel punjabi
Canada International News North America

‘ਟੋਰਾਂਟੋ ਰੈਪਟਰਜ਼’ ਨੇ ਫਰੇਡ ਵੈਨਵਲੀਟ ਨਾਲ ਕੀਤਾ 85 ਮਿਲੀਅਨ ਡਾਲਰ ਦਾ ਕਰਾਰ

ਟੋਰਾਂਟੋ : ਬਾਸਕਟ ਬਾਲ ਦੀ ਖੇਡ ਵਿਚ ਇਸ ਸਾਲ ਦੇ ਸਭ ਤੋਂ ਵੱਧ ਚਾਹਵਾਨ ਖਿਡਾਰੀ ਫਰੇਡ ਵੈਨਵਲੀਟ ਕੈਨੇਡਾਈ ਟੀਮ ‘ਟੋਰਾਂਟੋ ਰੈਪਟਰਜ਼’ ਦੀ ਪ੍ਰਤੀਨਿਧਤਾ ਕਰਨਗੇ। ਇੰਨਾਂ ਹੀ ਨਹੀਂ ਬਾਸਕਟਬਾਲ ਦਾ ਇਹ ਸੁਪਰ ਸਟਾਰ ‘ਫਰੇਡ ਵੈਨਵਲੀਟ’ ਅਗਲੇ ਚਾਰ ਸਾਲਾਂ ਤੱਕ ‘ਟੋਰਾਂਟੋ ਰੈਪਟਰਜ਼’ ਨਾਲ ਜੁੜਿਆ ਰਹੇਗਾ।

ਟੀਮ ਦੇ ਨਜ਼ਦੀਕੀ ਇਕ ਸੂਤਰ ਨੇ ਸ਼ਨੀਵਾਰ ਨੂੰ ਇੱਕ ਰਿਪੋਰਟ ਦੀ ਪੁਸ਼ਟੀ ਕੀਤੀ ਕਿ ਰੈਪਟਰਜ਼ ਨੇ ਲੀਗ ਵਿਚ ਇਕ ਬਿਹਤਰੀਨ ਬੈਕਕੋਰਟ ਨੂੰ ਬਰਕਰਾਰ ਰੱਖਦੇ ਹੋਏ 26 ਸਾਲਾ ‘ਫਰੇਡ ਵੈਨਵਲੀਟ’ ਨੂੰ ਚਾਰ ਸਾਲਾਂ ਲਈ ’85 ਮਿਲੀਅਨ US DOLLAR’ ਸੌਦੇ ‘ਤੇ ਦੁਬਾਰਾ ਦਸਤਖਤ ਕੀਤੇ ਹਨ।

ਬਾਸਕਟਬਾਲ ਦੀ ਦੁਨੀਆ ਵਿੱਚ ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟੋਰਾਂਟੋ ਰੈਪਟਰਜ਼ ਨੇ ਪਿਛਲੇ ਸਾਲ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਉਹ ਚੈਂਪੀਅਨਸ਼ਿਪ ਦੇ ਹਾਰ ਜਾਣ ਦੇ ਬਾਵਜੂਦ ਪੂਰਬ ਵਿੱਚ ਉਹ ਦੂਜੇ ਨੰਬਰ ‘ਤੇ ਰਹੀ। ਕੈਨੇਡਾ ‘ਚ ਐਨਬੀਏ ਦੀ ਇਸ ਇਕਲੌਤੀ ਏਜੰਸੀ ਦੀ ਤਾਜ਼ਾ ਖ਼ਬਰਾਂ ‘ਚ ਫ੍ਰੈਂਚਾਇਜ਼ੀ ਦੇ ਉਭਰ ਰਹੇ ਸਿਤਾਰੇ ਫਰੇਡ ਵੈਨਵਲੀਟ ਅਤੇ ਉਸਦੇ ਸਮਝੌਤੇ ਦੀ ਗੱਲਬਾਤ ਦੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ ।

ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਰੈਪਟਰਜ਼ ਆਪਣੇ ਸੁਪਰ ਸਟਾਰ ਖਿਡਾਰੀ ਵੇਨਵਲੀਟ ਤੂੰ ਆਪਣੇ ਨਾਲ ਜੋੜੀ ਰੱਖਣ ਲਈ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਸੀ। ਟੋਰਾਂਟੋ ਰੈਪਟਰਜ਼ ਦੇ ਪ੍ਰੈਜ਼ੀਡੈਂਟ ਮਸਾਈ ਉਜਿਰੀ ਸਤੰਬਰ ਮਹੀਨੇ ਵਿੱਚ ਹੀ ਕਹਿ ਚੁੱਕੇ ਸਨ ਕਿ ਫਰੇਡ ਵੇਨਵਲੀਟ ਨੂੰ ਰੈਪਟਰਜ਼ ਨਾਲ ਬਰਕਰਾਰ ਰੱਖਣਾ ਇਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।

ਫਿਲਹਾਲ ਰੈਪਟਰਜ਼ ਦੇ ਪ੍ਰੈਜ਼ੀਡੈਂਟ ਮਸਾਈ ਉਜਿਰੀ ਦੀ ਫਰੇਡ ਵੇਨਵਲੀਟ ਨੂੰ ਟੀਮ ਨਾਲ ਬਰਕਰਾਰ ਰੱਖਣ ਦੀ ਨੀਤੀ ਕਾਮਯਾਬ ਰਹੀ ਹੈ । ਬਾਸਕਟਬਾਲ ਦੇ ਚਾਹਵਾਨ ਹੁਣ ਟੋਰਾਂਟੋ ਰੈਪਟਰਜ਼ ਦੇ ਮੁਕਾਬਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਦੋਂ ਉਨ੍ਹਾਂ ਦਾ ਚਹੇਤਾ ਖਿਡਾਰੀ
ਫਰੇਡ ਵੇਨਵਲੀਟ ਆਪਣੀ ਖੇਡ ਦੇ ਜਲਵੇ ਬਿਖੇਰਦਾ ਨਜ਼ਰ ਆਵੇਗਾ।

Related News

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

Vivek Sharma

ਬਰੈਂਪਟਨ ‘ਚ ਇੱਕ ਗੈਰਾਜ ਵਿੱਚ 56 ਸਾਲਾ ਮਹਿਲਾ ਦੀ ਮਿਲੀ ਲਾਸ਼

Rajneet Kaur

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

Leave a Comment