channel punjabi
International News USA

ਫਾਈਜ਼ਰ ਨੇ ਅਮਰੀਕਾ ‘ਚ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ

ਨਿਊਯਾਰਕ : ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਆਪਣੇ ਕੋਵਿਡ-19 ਦੇ ਟੀਕੇ ਦਾ ਐਮਰਜੈਂਸੀ ਇਸਤੇਮਾਲ ਕਰਨ ਲਈ ਅਮਰੀਕੀ ਰੈਗੂਲੇਟਰੀ ਤੋਂ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਫਾਈਜ਼ਰ ਇੰਕ ਅਤੇ ਜਰਮਨੀ ਦੀ ਉਸ ਦੀ ਸਾਂਝੇਦਾਰ ਬਾਇਓਨਟੇਕ ਨੇ ਐਲਾਨ ਕੀਤਾ ਸੀ ਕਿ ਇਕ ਵੱਡੇ ਅਧਿਐਨ ‘ਚ ਪਤਾ ਚੱਲਿਆ ਹੈ ਕਿ ਉਸ ਦਾ ਟੀਕਾ ਕੋਵਿਡ-19 ਦੇ ਹਲਕੇ ਅਤੇ ਗੰਭੀਰ ਇਨਫੈਕਸ਼ਨ ਤੋਂ ਬਚਾਉਣ ‘ਚ 95 ਫੀਸਦੀ ਤੱਕ ਅਸਰਦਾਰ ਸਾਬਤ ਹੋ ਰਿਹਾ ਹੈ।

ਕੰਪਨੀਆਂ ਨੇ ਕਿਹਾ ਕਿ ਬਚਾਅ ਅਤੇ ਸੁਰੱਖਿਆ ਦੇ ਵਧੀਆ ਰਿਕਾਰਡ ਦਾ ਮਤਲਬ ਹੈ ਕਿ ਟੀਕੇ ਨੂੰ ਐਮਰਜੈਂਸੀ ਇਸਤੇਮਾਲ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ, ਜੋ ਖਾਧ ਅਤੇ ਦਵਾਈ ਪ੍ਰਸ਼ਾਸਨ (ਐੱਫ.ਡੀ.ਏ.) ਅੰਤਿਮ ਜਾਂਚ ਪੂਰੀ ਹੋਣ ਤੋਂ ਪਹਿਲਾਂ ਦੇ ਸਕਦਾ ਹੈ।

ਫਾਈਜ਼ਰ ਦੇ ਐਲਾਨ ਦੇ ਇਕ ਦਿਨ ਪਹਿਲਾਂ ਦੇਸ਼ ‘ਚ ਇਨਫੈਕਸ਼ਨ ਬੀਮਾਰੀਆਂ ਦੇ ਮਾਹਰ ਡਾ. ਐਂਥਨੀ ਫਾਊਸੀ ਨੇ ਕਿਹਾ ਸੀ ਕਿ ‘ਮਦਦ ਮਿਲਣ ਵਾਲੀ ਹੈ’। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਸਕ ਲਗਾਉਣਾ ਛੱਡਣਾ ਅਤੇ ਸੁਰੱਖਿਆ ਦੇ ਹੋਰ ਉਪਾਅ ਨੂੰ ਤਿਆਗਣ ਦਾ ਅਜੇ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜਨਤਕ ਸਿਹਤ ‘ਚ ਮੌਜੂਦਾ ਸਮੇਂ ‘ਚ ਦੁਗਣਾ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਸਾਨੂੰ ਉਸ ਮਦਦ ਦਾ ਇੰਤਜ਼ਾਰ ਹੈ।

Related News

ਟੋਰਾਂਟੋ: ਇਕ ਘਰ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਰੇਜੀਨਾ ਪੁਲਿਸ ਨੇ ਸਸਕੈਚਵਨ ਦੇ ਜਨਤਕ ਸਿਹਤ ਦੇ ਆਰਡਰ ਦੀ ਉਲੰਘਣਾ ਕਰਨ ਲਈ ਦੋ ਔਰਤਾਂ ਨੂੰ ਜਾਰੀ ਕੀਤੀ ਟਿੱਕਟ

Rajneet Kaur

ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਤਾਬੜਤੋੜ ਸ਼ਬਦੀ ਹਮਲੇ

Vivek Sharma

Leave a Comment