channel punjabi
Canada International News North America

ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਤੋਂ ਬਾਰਡਰ ਗਸ਼ਤ ਨੇ ਟਰੱਕ ਦੇ ਅੰਦਰ ਉਤਪਾਦਾਂ ਦੇ ਪਿਛੇ ਲੁੱਕੀ ਕਰੀਬ 2k ਪਾਉਂਡ ਦੀ ਭੰਗ ਕੀਤੀ ਬਰਾਮਦ

ਡੀਟਰੋਇਟ ਦੇ ਫੋਰਟ ਸਟ੍ਰੀਟ ਕਾਰਗੋ ਸਹੂਲਤ ਪੋਰਟ ‘ਤੇ 16 ਨਵੰਬਰ ਨੂੰ ਇਕ ਟਰੱਕ ਤੋਂ ਲਗਭਗ 1,991.99 ਪੌਂਡ ਭੰਗ ਜ਼ਬਤ ਕੀਤੀ ਗਈ ਸੀ। ਜਿਸ ਤੋਂ ਬਾਅਦ ਟਰੱਕ ਡਰਾਇਵਰ ਵਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਵਰਿੰਦਰ ਸਿੰਘ ਬਰੈਂਪਟਨ ਸ਼ਹਿਰ ਤੋਂ ਰਵਾਨਾ ਹੋਇਆ ਅਤੇ ਉਸ ਨੇ ਟੈਕਸਸ ਦੇ ਅਲ ਪਾਸੇ ਸ਼ਹਿਰ ਜਾਣਾ ਸੀ ਪਰ ਮਿਸ਼ੀਗਨ ਦੇ ਰਸਤੇ ਵਿਚ ਅਮਰੀਕਾ ਵਿਚ ਦਾਖ਼ਲ ਹੋਣ ਲੱਗਿਆਂ
ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਸੋਮਵਾਰ ਨੂੰ ਸਵੇਰੇ 11:58 ਵਜੇ ਦੇ ਕਰੀਬ ਉਸਨੂੰ ਕਾਬੂ ਕਰ ਲਿਆ।

ਪਹਿਲੀ ਜਾਂਚ ਤੋਂ ਬਾਅਦ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅਫ਼ਸਰਾਂ ਨੇ ਦੂਜੀ ਵਾਰ ਫਿਰ ਜਾਂਚ ਕਰਨ ਦਾ ਫ਼ੈਸਲਾ ਕੀਤਾ ਜਿਸ ਦੌਰਾਨ ਐਕਸਰੇਅ ਰਾਹੀਂ ਟਰੱਕ ਲੋਡ ਸਮਾਨ ਦੀ ਜਾਂਚ ਕੀਤੀ ਗਈ। ਇਸੇ ਦੌਰਾਨ ਪੋਰਕ ਨਾਲ ਭਰੇ ਪੈਕਟਾਂ ਦੇ ਹੇਠਾਂ ਭੰਗ ਨਾਲ ਭਰੇ ਪੈਕਟਾਂ ਵਾਰੇ ਪਤਾ ਲੱਗਿਆ ਅਤੇ ਜਾਂਚ ਲਈੇ ਕੇ-9 ਯੂਨਿਟ ਦੇ ਅਫ਼ਸਰਾਂ ਨੂੰ ਬੁਲਾਇਆ ਗਿਆ। ਜਿਨ੍ਹਾਂ ਵਲੋਂ ਟਰੱਕ ‘ਚੋਂ ਲਗਭਗ 900 ਕਿਲੋ ਭੰਗ ਬਰਾਮਦ ਕੀਤੀ ਜੋ ਵੈਕਿਊਮ ਸ਼ੀਲਡ ਪੈਕਟਾਂ ਵਿਚ ਭਰੀ ਹੋਈ ਸੀ। ਉੱਥੇ ਹੀ ਦੂਜੇ ਪਾਸੇ ਵਰਿੰਦਰ ਸਿੰਘ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ।

Related News

ਕਰੀਬ 9 ਮਹੀਨਿਆਂ ਤੋਂ ਕੋਰੋਨਾ ਨਾਲ ਜੂਝ ਰਹੀ ਹੈ ਮਹਿਲਾ, ਮਾਹਿਰ ਹੈਰਾਨ

Vivek Sharma

BIG NEWS : Air Transat ਨੇ ਆਪਣੀਆਂ ਉਡਾਣਾਂ 30 ਅਪ੍ਰੈਲ ਤੱਕ ਮੁਅੱਤਲ ਕਰਨ ਦਾ ਕੀਤਾ ਐਲਾਨ

Vivek Sharma

ਸੁੱਰਖਿਆ ਪਰਿਸ਼ਦ ਦੀ ਸੀਟ ਗੁਆਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ‘ਚ ਸਹਿਯੋਗ ਦੇਣਾ ਰੱਖੇਗਾ ਜਾਰੀ

Rajneet Kaur

Leave a Comment