channel punjabi
Canada News North America

ਸਸਕੈਚਵਾਨ ਅਤੇ ਅਲਬਰਟਾ ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਪ੍ਰਭਾਵਿਤਾਂ ਲਈ 120 ਮਿਲੀਅਨ ਡਾਲਰ ਦੀ ਸਹਾਇਤਾ : ਜਸਟਿਨ ਟਰੂਡੋ

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਕੈਨੇਡਾ ਦੇ ਸੂਬਿਆਂ ਦਾ ਫੈਡਰਲ ਸਰਕਾਰ ਪੂਰਾ ਧਿਆਨ ਕਰ ਰਹੀ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਓਟਾਵਾ ਵਲੋਂ ਸਸਕੈਚਵਾਨ ਅਤੇ ਅਲਬਰਟਾ ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਪ੍ਰਭਾਵਿਤ ਸਵਦੇਸ਼ੀ ਭਾਈਚਾਰਿਆਂ ਲਈ ਤੁਰੰਤ 120 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

ਆਪਣੇ ਰਾਈਡੌ ਕਾੱਟੇਜ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਦਾ ਕਹਿਣਾ ਹੈ ਕਿ ਇਹ ਪੈਸਾ ਜਨਤਕ ਸਿਹਤ ਦੇ ਉਪਾਅ, ਭੋਜਨ ਸੁਰੱਖਿਆ ਅਤੇ ਹੋਰ ਵਾਧੂ ਸਮਰੱਥਾ ਦੀਆਂ ਜ਼ਰੂਰਤਾਂ ਲਈ ਹੈ।

ਟਰੂਡੋ ਦਾ ਕਹਿਣਾ ਹੈ ਕਿ ਇਹ ਫੰਡ ਉਨ੍ਹਾਂ ਖੇਤਰਾਂ ਨੂੰ ਭੇਜੇ ਜਾਣਗੇ ਜਿਹੜੇ ਲਗਾਤਾਰ ਕੋਵਿਡ-19 ਦੇ ਵਧ ਰਹੇ ਮਾਮਲਿਆਂ ਨਾਲ ਸਬੰਧਤ ਹਾਲਾਤਾਂ ਨਾਲ ਜੂਝ ਰਹੇ ਹਨ।

ਸਵਦੇਸ਼ੀ ਸੇਵਾ ਮੰਤਰੀ ਮਾਰਕ ਮਿਲਰ ਅਤੇ ਵਿਭਾਗ ਦੇ ਚੋਟੀ ਦੇ ਡਾਕਟਰ ਟੌਮ ਵੋਂਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅੱਜ ਦੁਪਹਿਰ ਨੂੰ ਫੰਡਾਂ ਬਾਰੇ ਵਧੇਰੇ ਵੇਰਵੇ ਪ੍ਰਦਾਨ ਕਰਨਗੇ।

ਫੈਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ ਮਨੀਟੋਬਾ ਵਿਚ ਦੇਸੀ ਭਾਈਚਾਰਿਆਂ ਨੂੰ ਕੋਵਿਡ-19 ਮਹਾਂਮਾਰੀ ਦੀ ਲੜਾਈ ਵਿਚ ਸਹਾਇਤਾ ਲਈ 61 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ।

Related News

KISAN ANDOLAN : ਅੰਤਰਰਾਸ਼ਟਰੀ ਹਸਤੀਆਂ ਦੇ ਮੁਕਾਬਲੇ ਵਿੱਚ ਖੜੇ ਹੋਏ ਭਾਰਤੀ ਸਿਤਾਰੇ, ਦੇਸ਼ ਨੂੰ ਇਕਜੁੱਟ ਰਹਿਣ ਦੀ ਕੀਤੀ ਅਪੀਲ

Vivek Sharma

ਕੋਵਿਡ-19 ਦਾ ਮੁੜ ਵਧਿਆ ਅਸਰ, ਏਅਰ ਕੈਨੇਡਾ ਨੇ ਆਪਣੇ ਕਈ ਹਵਾਈ ਰੂਟਾਂ ਨੂੰ ਮੁੜ ਤੋਂ ਕੀਤਾ ਬੰਦ

Vivek Sharma

64 ਸਾਲਾਂ ਬਾਅਦ ਪਹਿਲੀ ਵਾਰ ਨੌਬਲ ਪੁਰਸਕਾਰ ਨੂੰ ਕੀਤਾ ਗਿਆ ਰੱਦ

Rajneet Kaur

Leave a Comment