channel punjabi
International News North America

WHO ਦੇ 65 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ ਅਤੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦੋਂਕਿ ਕਰੋੜਾਂ ਲੋਕ ਇਸ ਮਹਾਂਮਾਰੀ ਨਾਲ ਲੜ ਰਹੇ ਹਨ। ਇਹ ਮਹਾਂਮਾਰੀ ਵਿਸ਼ਵ ਸਿਹਤ ਸੰਗਠਨ ‘ਚ ਵੀ ਪਹੁੰਚ ਗਈ ਹੈ। ਦਸ ਦਈਏ WHO ‘ਚ 65 ਕਰਮਚਾਰੀਆਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

WHO ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਜੇਨੇਵਾ ਸਥਿਤ WHO ਦਫ਼ਤਰ ‘ਚ ਤਾਇਨਾਤ 65 ਕਰਮਚਾਰੀ ਘਰ ਤੋਂ ਕੰਮ ਕਰ ਰਹੇ ਹਨ। ਇਨ੍ਹਾਂ ‘ਚੋਂ WHO ਦੇ 32 ਕਰਮਚਾਰੀ ਅਜਿਹੇ ਹਨ ਜੋ ਮੁੱਖ ਦਫਤਰ ਭਵਨ ਕੰਪਲੈਕਸ ‘ਚ ਕੰਮ ਕਰਦੇ ਹਨ।

ਸੰਗਠਨ ਦਾ ਕਹਿਣਾ ਹੈ ਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕੋਰੋਨਾ ਵਾਇਰਸ ਦਾ ਇਹ ਪਸਾਰ WHO ਕੰਪਲੈਕਸ ਤੋਂ ਹੋਇਆ ਹੈ। ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਟਵੀਟ ‘ਚ ਕਿਹਾ ਗਿਆ ਹੈ ਕਿ WHO ਦਫਤਰ ‘ਚ ਕੋਰੋਨਾ ਪਾਜ਼ੀਟਿਵ ਕੇਸ ਮਿਲਣ ਤੋਂ ਬਾਅਦ ਇੱਥੇ ਤਾਇਨਾਤ ਲੋਕਾਂ ਦੇ ਮੈਡੀਕਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਦਫਤਰ ਕੰਪਲੈਕਸ ਦੀ ਸਫਾਈ ਨਾਲ ਕੋਰੋਨਾ ਪ੍ਰੋਟੋਕੋਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

Related News

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਅਮਰੀਕਾ ਦੇ ਚਾਰ ਸੂਬਿਆਂ ‘ਚ ਮਿਲੇ ਰਿਕਾਰਡ ਕੋਰੋਨਾ ਪ੍ਰਭਾਵਿਤ !

Vivek Sharma

ਦਸੰਬਰ ਵਿੱਚ ਦੇਸ਼ ਤੋਂ ਬਾਹਰ ਟਰੈਵਲ ਕਰਨ ਵਾਲੀ ਪ੍ਰੋਵਿੰਸ਼ੀਅਲ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਵੱਲੋਂ ਅਸਤੀਫਾ

Rajneet Kaur

Leave a Comment