channel punjabi
Canada International News North America

ਯੋਰਕ ਰੀਜਨਲ ਪੁਲਿਸ ਨੇ ਲਾਪਤਾ 24 ਸਾਲਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਯੋਰਕ ਰੀਜਨਲ ਪੁਲਿਸ ਮਾਰਖਮ ਸ਼ਹਿਰ ਤੋਂ ਲਾਪਤਾ 24 ਸਾਲਾ ਵਿਅਕਤੀ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ।

ਸਮਿਮ ਅਯਾਮ ਨੂੰ ਆਖਰੀ ਵਾਰ 4 ਨਵੰਬਰ, 2020, ਬੁੱਧਵਾਰ ਨੂੰ ਲਗਭਗ ਸ਼ਾਮ 4 ਵਜੇ, 5000 ਹਾਈਵੇ 7 ਈਸਟ ‘ਤੇ ਸਥਿਤ ਮਾਰਕਵੈਲ ਮਾਲ ਵਿਖੇ ਵੇਖਿਆ ਗਿਆ ਸੀ। ਜਿਸਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਅਤੇ ਉਸਦੇ ਪਰਿਵਾਰ ਨੇ ਬਹੁਤ ਲੱਭਿਆ ਪਰ ਅਸਫਲ ਰਹੇ।

ਜਾਂਚਕਰਤਾ ਉਸਦੀ ਤੰਦਰੁਸਤੀ ਲਈ ਚਿੰਤਤ ਹਨ। ਉਨ੍ਹਾਂ ਕਿਹਾ ਕਿ ਅਯਾਮ ਕੋਲ ਓਨਟਾਰੀਓ ਲਾਇਸੈਂਸ ਪਲੇਟ CEKS726, 2011 ਵਾਈਟ ਮਜਦਾ ਹੈ।

ਪੁਲਿਸ ਨੇ ਦਸਿਆ ਕਿ ਅਯਾਮ ਦਾ ਕੱਦ ਪੰਜ ਫੁਟ ਅੱਠ ਹੈ ਉਸਦੇ ਭੂਰੇ ਵਾਲ ਹਨ ਅਤੇ ਭੂਰੀ ਦਾੜੀ ਹੈ। ਉਸਨੇ ਆਖਰੀ ਵਾਰ ਇੱਕ ਗੂੜ੍ਹੇ ਰੰਗ ਦਾ ਬਲੇਜ਼ਰ, ਚਿੱਟੀ ਕਮੀਜ਼, ਕਾਲੀ ਪੈਂਟ ਅਤੇ ਕਾਲੇ ਬੂਟ ਪਹਿਨੇ ਸਨ।

ਇਸ ਦੌਰਾਨ, ਅਯਾਮ ਪਰਿਵਾਰ ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਇਸਮਲੀ ਮੁਸਲਿਮ ਕਮਿਊਨਿਟੀ ਦੇ ਸਾਥੀ ਮੈਂਬਰ ਸੋਸ਼ਲ ਮੀਡੀਆ ‘ਤੇ ਸਮਿਮ ਦੇ ਗਾਇਬ ਹੋਣ ਅਤੇ ਖੋਜ ਮੁਹਿੰਮਾਂ ਦੀ ਘੋਸ਼ਣਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿਵਾਉਣ ਵਿਚ ਸਹਾਇਤਾ ਕਰ ਰਹੇ ਹਨ।

ਪੁਲਿਸ ਨੇ ਕਿਹਾ ਕਿ ਜਿਸ ਕੋਲ ਵੀ ਜਾਣਕਾਰੀ ਹੋਵੇ ਉਹ ਯੋਰਕ ਰੀਜਨਲ ਪੁਲਿਸ ਨਾਲ 1-866-876-5423, ext. 7541 ‘ਤੇ ਸਪੰਰਕ ਕਰਨ।

Related News

ਆਰਟਸ ਅੰਬਰੇਲਾ ਨੇ ਗ੍ਰੈਨਵਿਲੇ ਆਈਲੈਂਡ ‘ਤੇ ਖੋਲ੍ਹਿਆ ਨਵਾਂ ਸਿੱਖਿਆ ਕੇਂਦਰ

Rajneet Kaur

ਓਂਟਾਰੀਓ ਦੇ ਸਰਕਾਰੀ ਹਸਪਤਾਲਾਂ ਵਿੱਚ ਕਾਮਿਆਂ ਤੇ ਨਰਸਾਂ ਦੀ ਹੋਵੇਗੀ ਨਵੀਂ ਭਰਤੀ

Vivek Sharma

ਬੀ.ਸੀ. ਨੇ ਸਰਕਾਰੀ ਨਿਯਮਾਂ ਤੋਂ “ਬੇਲੋੜੀ ਕਿਸਮ ਦੀ ਭਾਸ਼ਾ” ਦੇ 600 ਉਦਾਹਰਣ ਹਟਾਏ

Rajneet Kaur

Leave a Comment