channel punjabi
Canada International News North America

ਚਾਰਲੀ ਕਲਾਰਕ ਨੇ ਸਸਕੈਟੂਨ ਦੇ ਮੇਅਰ ਵਜੋਂ ਦੁਬਾਰਾ ਜਿੱਤ ਕੀਤੀ ਹਾਲਿਸ

ਚਾਰਲੀ ਕਲਾਰਕ ਨੇ ਸਸਕਾਟੂਨ ਦੇ ਮੇਅਰ ਵਜੋਂ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ।

ਬਰਫੀਲੇ ਤੂਫਾਨ , ਇੱਕ ਵਿਸ਼ਵਵਿਆਪੀ ਮਹਾਂਮਾਰੀ ਅਤੇ ਇੱਕ ਇਤਿਹਾਸਕ ਚੋਣ ਜਿਸ ਵਿੱਚ ਵੋਟਰਾਂ ਨੂੰ ਨਿਰਧਾਰਤ ਮਤਦਾਨ ਦੀ ਤਾਰੀਖ ਤੋਂ ਹੋਰ ਚਾਰ ਦਿਨ ਦਾ ਇੰਤਜ਼ਾਰ ਕਰਨਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਲਾਰਕ ਨੂੰ ਦੁਬਾਰਾ ਚੁਣਿਆ ਹੈ। ਪਹਿਲਾਂ ਇਹ ਚੋਣਾਂ 6 ਨਵੰਬਰ ਨੂੰ ਹੋਣੀਆਂ ਸਨ।

ਸਾਬਕਾ ਸਸਕਾਟੂਨ ਪਾਰਟੀ ਦੇ ਵਿਧਾਇਕ ਰੌਬ ਨੌਰਿਸ, ਸਾਬਕਾ ਮੇਅਰ ਡੌਨ ਐਚਿਸਨ, ਜ਼ੁਬੈਰ ਸ਼ੇਖ, ਕੈਰੀ ਟਰਾਸੌਫ ਅਤੇ ਮਾਰਕ ਜ਼ੀਲਕੇ ਨੂੰ ਹਰਾ ਕੇ ਕਲਾਰਕ ਨੇ ਜਿੱਤ ਹਾਸਲ ਕੀਤੀ ਹੈ। 77 ਵਿਚੋਂ 75 ਪੋਲਿੰਗ ਰਿਪੋਰਟਾਂ ਦੇ ਨਾਲ, ਕਲਾਰਕ ਕੋਲ 22,228 ਵੋਟਾਂ ਸਨ, ਜਿਸ ਨਾਲ ਉਹ ਨੌਰਿਸ (13,140), ਐਚਿਸਨ (10,003), ਕੈਰੀ (2,242), ਸ਼ੇਖ (639) ਅਤੇ ਜ਼ਿਲਕੇ (551) ਤੋਂ ਅੱਗੇ ਰਹੇ।

ਕਲਾਰਕ ਨੇ ਸ਼ੁੱਕਰਵਾਰ ਨੂੰ ਨਤੀਜਿਆਂ ਦੇ ਆਉਣ ਤੋਂ ਪਹਿਲਾਂ ਸਸਕਾਟੂਨ ਦੇ ਨਾਗਰਿਕਾਂ, ਉਸ ਦੇ ਵਲੰਟੀਅਰਾਂ ਅਤੇ ਉਨ੍ਹਾਂ ਦੇ ਪ੍ਰਚਾਰ ਅਭਿਆਨ ਦੇ ਸਟਾਫ ਨੂੰ ਉਨ੍ਹਾਂ ਦੇ ਕੰਮ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸੱਚਮੁੱਚ ਹਰ ਇਕ ਨਾਗਰਿਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸਨੇ ਬਰਫਬਾਰੀ ‘ਚ ਬਹੁਤ ਹੀ ਚੁਣੌਤੀਪੂਰਨ ਅਤੇ ਅਸਾਧਾਰਣ ਚੋਣ ਵਿੱਚ ਵੋਟ ਪਾਉਣ ਲਈ ਸਮਾਂ ਕੱਢਿਆ।

ਕਲਾਰਕ ਪਹਿਲੀ ਵਾਰ 2006 ਵਿੱਚ ਸਿਟੀ ਕੌਂਸਲ ਲਈ ਚੁਣੇ ਗਏ ਸਨ ਜਦੋਂ ਉਨ੍ਹਾਂ ਨੇ ਵਾਰਡ 6 ਦੀ ਇੱਕ ਦੌੜ ਵਿੱਚ ਈਲੇਨ ਹੈਨਟਾਇਸ਼ਿਨ ਨੂੰ ਹਰਾਇਆ ਸੀ।

Related News

ਗੰਨਮੈਨ ਵੱਲੋਂ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ

Vivek Sharma

ਕਿਸਾਨਾਂ ਦੇ ਹੱਕ ਵਿੱਚ ਸਾਲਟ ਸਟੇਟ ਮੈਰੀ ਵਿਖੇ ਵਿਸ਼ਾਲ ਰੈਲੀ

Vivek Sharma

ਟਰੂਡੋ ਸਰਕਾਰ ਨੇ ਕੈਨੇਡੀਅਨ ਸੁਰੱਖਿਆ ਬਲਾਂ ਨੂੰ ਦਿਤਾ ਤੋਹਫ਼ਾ

team punjabi

Leave a Comment