channel punjabi
Canada News North America

2026 ਤੱਕ 98 ਫੀਸਦੀ ਕੈਨੇਡੀਅਨਾਂ ਨੂੰ ਹਾਈ-ਸਪੀਡ ਇੰਟਰਨੈੱਟ ਨਾਲ ਜੋੜਿਆ ਜਾਵੇਗਾ : PM ਟਰੂਡੋ

ਓਟਾਵਾ : ਕੈਨੇਡਾ ਸਰਕਾਰ ਪਿੰਡਾਂ ਤੱਕ ਅਤਿ-ਆਧੁਨਿਕ ਸੰਚਾਰ ਸਾਧਨਾਂ ਦਾ ਵਿਸਤਾਰ ਕਰਨ ਦੀ ਚਾਹਵਾਨ ਹੈ । ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਵੱਲੋਂ ਭਾਰੀ ਭਰਕਮ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਟਰੂਡੋ ਸਰਕਾਰ ਦਿਹਾਤੀ ਤੇ ਦੂਰ-ਦਰਾਡੇ ਦੇ ਖੇਤਰਾਂ ‘ਚ ਰਹਿਣ ਵਾਲੇ ਕੈਨੇਡੀਅਨ ਨਾਗਰਿਕਾਂ ਤੱਕ ਹਾਈ-ਸਪੀਡ ਇੰਟਰਨੈੱਟ ਦੀ ਸਹੂਲਤ ਪਹੁੰਚਾਉਣ ਲਈ 1.75 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ।

ਇਸ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਯੂਨੀਵਰਸਲ ਬਰੌਡਬੈਂਡ ਫੰਡ ਰਾਹੀਂ 2026 ਤੱਕ 98 ਫੀਸਦੀ ਕੈਨੇਡੀਅਨਾਂ ਨੂੰ ਹਾਈ-ਸਪੀਡ ਇੰਟਰਨੈੱਟ ਨਾਲ ਜੋੜਿਆ ਜਾਵੇਗਾ, ਕਿਉਂਕਿ ਵਰਚੁਅਲ ਕਮਿਊਨੀਕੇਸ਼ਨ ਰੋਜ਼ਾਨਾ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣਦੀ ਜਾ ਰਹੀ ਹੈ।

ਯੂਨੀਵਰਸਲ ਬਰੌਡਬੈਂਡ ਫੰਡ, 2019 ਦੇ ਸ਼ੁਰੂ ਵਿੱਚ ਲਿਬਰਲ ਸਰਕਾਰ ਵੱਲੋਂ ਲਿਆਂਦੇ ਗਏ ਬਜਟ ਦਾ ਹਿੱਸਾ ਹੈ, ਪਰ ਇਸ ਦੀ ਲਾਂਚਿੰਗ ‘ਚ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗ ਗਿਆ।

ਕੈਨੇਡਾ ਦੀ ਦਿਹਾਤੀ ਆਰਥਿਕ ਵਿਕਾਸ ਮੰਤਰੀ ਮਰੀਅਮ ਮੋਨਸੈਫ਼ ਨੇ ਕਿਹਾ ਕਿ ਨਵਾਂ ਯੂਨੀਵਰਸਲ ਬਰੌਡਬੈਂਡ ਫੰਡ ਬੀਤੇ ਮਾਰਚ ਮਹੀਨੇ ‘ਚ ਲਾਂਚ ਹੋਣਾ ਸੀ, ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ‘ਚ ਦੇਰੀ ਹੋ ਗਈ। ਉਹਨਾਂ ਕਿਹਾ ਕਿ 1.75 ਬਿਲੀਅਨ ਡਾਲਰ ਫੰਡ ‘ਚੋਂ 150 ਮਿਲੀਅਨ ਡਾਲਰ ਅਗਲੇ ਸਾਲ ਨਵੰਬਰ ਤੱਕ ਮੁਕੰਮਲ ਹੋਣ ਵਾਲੇ ਪ੍ਰੋਜੈਕਟਾਂ ‘ਤੇ ਖਰਚ ਕੀਤੇ ਜਾਣਗੇ।

Related News

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਦਾਅਵਾ, ਵੁਹਾਨ ਦੀ ਮਾਰਕੀਟ ਤੋਂ ਹੀ ਫੈਲਿਆ ਕੋਰੋਨਾ ਵਾਇਰਸ!

Vivek Sharma

ਕੈਲੀਫੋਰਨੀਆ ਯੂਨੀਵਰਸਿਟੀ ‘ਚ ਸਥਾਪਿਤ ਹੋਵੇਗੀ ‘ਜੈਨ ਚੇਅਰ’, ਹੋ ਸਕਣਗੇ ਗ੍ਰੈਜੂਏਟ ਕੋਰਸ

Vivek Sharma

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਤੇ, ਟਰੰਪ ਅਤੇ ਬਿਡੇਨ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ

Vivek Sharma

Leave a Comment