channel punjabi
Canada International News North America

ਬਿਡੇਨ ਦੇ ਸੱਤਾ ਸੰਭਾਲਣ ਨਾਲ ਅਮਰੀਕਾ ਅਤੇ ਕੈਨੇਡਾ ਸੰਬੰਧਾਂ ਵਿੱਚ ਆਵੇਗੀ ਹੋਰ ਮਜ਼ਬੂਤੀ : ਕੈਨੇਡਾਈ ਵਿਦੇਸ਼ ਮੰਤਰੀ

ਓਟਾਵਾ : ਅਮਰੀਕੀਆਂ ਨੇ ਵੋਟ ਪਾਈ ਹੈ, ਅਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਚੁਣੇ ਗਏ ਜੋ ਬਿਡੇਨ ਜਨਵਰੀ ਵਿੱਚ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਸੰਭਾਲਣਗੇ । ਇੱਕ ਮੀਡੀਆ ਇੰਟਰਵਿਊ ਵਿੱਚ, ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫ੍ਰਾਂਸਕੋਇਸ-ਫਿਲਿਪ ਸ਼ੈਂਪੇਨ ਨੇ ਕਿਹਾ ਕਿ ਇਹ ਵੇਖਣ ਦਾ ‘ਵੱਡਾ ਮੌਕਾ’ ਹੋਵੇਗਾ ਕਿ ਕੈਨੇਡਾ ਅਤੇ ਅਮਰੀਕਾ ਦਾ ਨਵਾਂ ਪ੍ਰਸ਼ਾਸਨ ਮਿਲ ਕੇ ਹੋਰ ਕੀ ਕਰ ਸਕਦੇ ਹਨ। ਮੈਂ ਸੋਚਦਾ ਹਾਂ ਕਿ ਵੱਡਾ ਇਨਾਮ ਪਹਿਲਾਂ ਵਾਂਗ ਇਕੱਠਿਆਂ ਬਿਹਤਰ ਢੰਗ ਨਾਲ ਸੰਬੰਧ ਬਣਾਉਣਾ ਹੈ ।’

ਸ਼ੈਂਪੇਨ ਨੇ ਕੋਰੋਨਾਵਾਇਰਸ ਮਹਾਂਮਾਰੀ ਵੱਲ ਇਸ਼ਾਰਾ ਕੀਤਾ, ਅਰਥਚਾਰੇ ਅਤੇ ਮੌਸਮ ਵਿੱਚ ਤਬਦੀਲੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਭ ਅਜਿਹੇ ਖੇਤਰ ਹਨ ਜਿੱਥੇ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ। ਉਹਨਾਂ ਕਿਹਾ ‘ਮੈਨੂੰ ਲਗਦਾ ਹੈ ਕਿ ਵ੍ਹਾਈਟ ਹਾਊਸ ਵਿਚ ਸਾਡੇ ਸਹਿਯੋਗੀ ਹੀ ਹੋਣਗੇ। ਦੋਹਾਂ ਰਾਸ਼ਟਰਾਂ ਵਿਚਾਲੇ ਕਈ ਫਾਈਲਾਂ ਚੱਲ ਰਹੀਆਂ ਹਨ । ਉਸ ਸੂਚੀ ਦੇ ਸਿਖਰ ਤੇ ਦਸੰਬਰ 2018 ਤੋਂ ਚੀਨ ਵਿੱਚ ਨਜ਼ਰਬੰਦ ਕੀਤੇ ਗਏ ਦੋ ਕੈਨੇਡੀਅਨ ਵਿਅਕਤੀਆਂ ਦੀ ਸੁਰੱਖਿਅਤ ਰਿਹਾਈ ਦਾ ਮਾਮਲਾ ਵੀ ਸ਼ਾਮਲ ਹੈ।’

ਦੱਸਣਯੋਗ ਹੈ ਕਿ ਚੀਨ ਨੇ ਦੋ ਕੈਨੇਡੀਅਨ ਅਧਿਕਾਰੀਆਂ ਮਾਈਕਲ ਕੋਵਰੀਗ ਅਤੇ ਮਾਈਕਲ ਸਪੋਵਰ ਨੂੰ ਚੀਨ ਨੇ ਉਸ ਸਮੇਂ ਤੋਂ ਹਿਰਾਸਤ ਵਿੱਚ ਲਿਆ ਹੋਇਆ ਹੈ, ਜਦੋਂ ਕੈਨੇਡਾ ਨੇ ਅਮਰੀਕਾ ਦੇ ਕਹਿਣ ‘ਤੇ ਹੁਆਵੇ ਕੰਪਨੀ ਦੀ ਕਾਰਜਕਾਰੀ ਅਧਿਕਾਰੀ ਮੇਂਗ ਵਾਨਜ਼ੂ ਨੂੰ ਹਿਰਾਸਤ ਵਿਚ ਲਿਆ । ਇਸ ਕਾਰਵਾਈ ਤੋਂ ਬਾਅਦ ਕੈਨੇਡਾ ਅਤੇ ਚੀਨ ਵਿਚ ਸੰਬੰਧ ਵੱਡੇ ਪੱਧਰ ਤੇ ਵਿਗੜ ਚੁੱਕੇ ਹਨ ।

ਸ਼ੈਂਪੇਨ ਨੇ ਆਸ ਜਤਾਈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਿਡੇਨ ਦੇ ਅਮਰੀਕਾ ਦੀ ਸੱਤਾ ਸੰਭਾਲਣ ਤੋਂ ਬਾਅਦ ਠੋਸ ਕਦਮ ਲਏ ਜਾ ਸਕਣਗੇ। ਇਸ ਤੋਂ ਬਾਅਦ ਕੈਨੇਡਾਈ ਨਾਗਰਿਕਾਂ ਦੀ ਸੁਰੱਖਿਅਤ ਰਿਹਾਈ ਸੰਭਵ ਹੋ ਸਕੇਗੀ।

Related News

ਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂ

Rajneet Kaur

ਕੈਨੇਡਾ-ਚੀਨ ਸੰਬੰਧ ਬੇਹੱਦ ਮਾੜੇ ਦੌਰ ‘ਚ, ਚੀਨੀ ਰਾਜਦੂਤ ਦੇ ਬਿਆਨ ਨੇ ਪਾਇਆ ਪੁਆੜਾ

Vivek Sharma

ਕੈਨੇਡਾ ਵਿੱਚ ਲੇਬਰ ਦੀ ਘਾਟ ਨੂੰ ਹੱਲ ਕਰਨ ਲਈ ਹਰ ਸੰਭਵ ਉਪਰਾਲਾ ਜਾਰੀ : ਮਾਰਕੋ

Vivek Sharma

Leave a Comment