channel punjabi
International News USA

ਖ਼ਾਸ ਖ਼ਬਰ : ਟਵਿੱਟਰ ‘ਤੇ ਜੋ ਬਿਡੇਨ ਅਤੇ ਕਮਲਾ ਹੈਰਿਸ ਨੂੰ ਵਧਾਈਆਂ ਦੇਣ ਦਾ ਆਇਆ ਹੜ੍ਹ

ਅਮਰੀਕਾ ਦੇ ਸਿਆਸੀ ਇਤਿਹਾਸ ਵਿੱਚ ਸ਼ਨੀਵਾਰ ਦਾ ਦਿਨ ਵੱਡੇ ਉਲਟਫੇਰ ਦਾ ਰਿਹਾ । ਡੈਮੋਕਰੇਟ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਜੋ ਬਿਡੇਨ ਅਤੇ ਉਪਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਨੇ ਰਿਕਾਰਡਤੋੜ ਜਿੱਤ ਹਾਸਲ ਕਰ ਕੇ ਸਿਆਸੀ ਮਾਹਰਾਂ ਨੂੰ ਵੀ ਹੈਰਾਨ ਕਰ ਦਿੱਤਾ। ਪੂਰੇ ਅਮਰੀਕਾ ਵਿਚ ਡੈਮੋਕ੍ਰੇਟਿਕ ਸਮਰਥਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਆਤਿਸ਼ਬਾਜੀ ਕੀਤੀ ਜਾ ਰਹੀ ਹੈ। ਲੋਕ ਸੜਕਾਂ ਤੇ ਉਤਰ ਕੇ ਨੱਚ ਗਾ ਰਹੇ ਹਨ। ਘੰਟਿਆਂ ਤੱਕ ਸੜਕਾਂ ‘ਤੇ ਗੱਡੀਆਂ ਦੇ ਹਾਰਨ ਵੱਜਦੇ ਰਹੇ । ਬਿਡੇਨ ਅਤੇ ਕਮਲਾ ਹੈਰਿਸ ਸਮਰਥਕਾਂ ਨੇ ਵਾਈਟ ਹਾਊਸ ਦੇ ਬਾਹਰ ਵੀ ਜਸ਼ਨ ਮਨਾਇਆ, ਕਿਉਂਕਿ ਕੁਝ ਹੀ ਦਿਨਾਂ ‘ਚ ਉਹਨਾਂ ਦੇ ਚਹੇਤੇ ਆਗੂ ਅਮਰੀਕਾ ਦੀ ਸੱਤਾ ਸੰਭਾਲਣਗੇ।

ਉਧਰ ਚੋਣ ਨਤੀਜਿਆਂ ਵਿਚ ਜਿੱਤ ਤੋਂ ਬਾਅਦ ਬਿਡੇਨ ਅਤੇ ਕਮਲਾ ਹੈਰਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਡੈਮੋਕਰੇਟ ਪਾਰਟੀ ਦੇ ਦੋਹਾਂ ਆਗੂਆਂ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੱਲੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨੂੰ ਸ਼ੁੱਭਕਾਮਨਾਵਾਂ ਸੰਦੇਸ਼ ਭੇਜੇ ਜਾ ਰਹੇ ਹਨ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਡੇਨ ਅਤੇ ਕਮਲਾ ਹੈਰਿਸ ਨੂੰ ਵਧਾਈ ਦਿੱਤੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਬਿਡੇਨ ਅਤੇ ਕਮਲਾ ਹੈਰਿਸ ਨੂੰ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਹਾਸਲ ਕਰਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।


ਖਾਸ ਗੱਲ ਇਹ ਰਹੀ ਕਿ ਪੀਐੱਮ ਮੋਦੀ ਨੇ ਦੋਹਾਂ ਨੂੰ ਵਧਾਈ ਦੇਣ ਲਈ ਦੋ ਵੱਖ-ਵੱਖ ਟਵੀਟ ਕੀਤੇ।

ਪੀ.ਐਮ. ਮੋਦੀ ਨੇ ਅਮਰੀਕਾ-ਭਾਰਤ ਸੰਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਜ਼ਾਹਰ ਕੀਤੀ।

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਟਵੀਟ ਕਰ ਕੇ ਜੋ ਬਿਡੇਨ ਅਤੇ ਕਮਲਾ ਹੈਰਿਸ ਨੂੰ ਮੁਬਾਰਕਵਾਦ ਦਿੱਤੀ ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨੂੰ ਵਧਾਈ ਦਿੱਤੀ।

ਦੁਬਈ ਦੇ ਸ਼ੇਖ ਮੁਹੰਮਦ ਬਿਨ ਕਾਸਿਮ ਅਲ ਮਕਦੂਮ ਨੇ ਵੀ ਬਿਡੇਨ ਅਤੇ ਹੈਰਿਸ ਦੀ ਜੋੜੀ ਨੂੰ ਚੋਣਾਂ ਵਿੱਚ ਜਿੱਤ ਲਈ ਮੁਬਾਰਕਬਾਦ ਦਿੱਤੀ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਬਿਡੇਨ-ਹੈਰਿਸ ਨੂੰ ਇਤਿਹਾਸਕ ਸਫ਼ਲਤਾ ਤੇ ਵਧਾਈ ਦਿੱਤੀ।

ਜੋ ਬਿਡੇਨ ਅਤੇ ਕਮਲਾ ਹੈਰਿਸ ਨੂੰ ਦੁਨੀਆ ਭਰ ਤੋਂ ਮੁਬਾਰਕਾਂ ਮਿਲ ਰਹੀਆਂ ਹਨ। ਉਪ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਕਮਲਾ ਹੈਰਿਸ ਨੇ ਟਵਿਟਰ ‘ਤੇ ਆਪਣੀ ਪ੍ਰੋਫ਼ਾਈਲ ਡਿਟੇਲ ਵੀ ਬਦਲ ਦਿੱਤੀ ਹੈ।


ਕਮਲਾ ਹੈਰਿਸ ਨੇ ਆਪਣੇ ਟਵਿਟਰ ਤੇ ਲਗਾਤਾਰ ਟਵੀਟ ਕਰਦਿਆਂ ਜਿੱਥੇ ਜੋ ਬਿਡੇਨ ਨੂੰ ਜਿੱਤ ਲਈ ਵਧਾਈ ਦਿੱਤੀ ਉੱਥੇ ਹੀ ਅਮਰੀਕਾ ਦੀ ਜਨਤਾ ਦਾ ਵੀ ਧੰਨਵਾਦ ਕੀਤਾ।

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਨੇ ਵੀ ਟਵੀਟ ਕਰਦਿਆਂ ਅਮਰੀਕਾ ਦੀ ਜਨਤਾ ਦਾ ਧੰਨਵਾਦ ਕੀਤਾ।।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤੀ ਮੂਲ ਦੇ ਲੋਕਾਂ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਅਮਰੀਕਾ ਵਿੱਚ ਵਸਦੇ ਭਾਰਤੀ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ। ਅਮਰੀਕਾ ਦੇ ਇਤਿਹਾਸ ਵਿੱਚ ਕਮਲਾ ਹੈਰਿਸ ਉਪ-ਰਾਸ਼ਟਰਪਤੀ ਲਈ ਚੁਣੇ ਜਾਣ ਵਾਲੀ ਪਹਿਲੀ ਮਹਿਲਾ ਹੈ। ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਜਾਣ ਵਾਲੀ ਸਾਊਥ ਏਸ਼ਿਆ ਮੂਲ ਦੀ ਪਹਿਲੀ ਮਹਿਲਾ ਵੀ ਹੈ।
(ਵਿਵੇਕ ਸ਼ਰਮਾ)

Related News

ਫਰੈਂਚ ਲੈਂਗੁਏਂਜ ਕੈਥੋਲਿਕ ਐਲੀਮੈਂਟਰੀ ਸਕੂਲ ‘ਚ ਕੋੋੋੋੋਵਿਡ 19 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਬੰਦ

Rajneet Kaur

ਹਾਲੇ ਵੀ ਨਹੀਂ ਰੁਕੀ ਕੋਰੋਨਾ ਦੀ ਰਫ਼ਤਾਰ, ਆਏ ਦਿਨ ਵਧ ਰਹੀ ਗਿਣਤੀ ਨੇ ਵਧਾਈ ਚਿੰਤਾ

Vivek Sharma

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਰੀ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਨੋਟਿਸ ਜਾਰੀ

Rajneet Kaur

Leave a Comment