channel punjabi
Canada International News North America

ਮਿਸੀਸਾਗਾ ‘ਚ ਹੋਏ ਇੱਕ ਹਾਦਸੇ ਵਿੱਚ ਬਰੈਂਪਟਨ ਦੇ 21 ਸਾਲਾ ਹੈਪ੍ਰੀਤ ਰਾਮਗੜ੍ਹੀਆ ‘ਤੇ ਲਾਇਆ ਗਿਆ ਦੋਸ਼, ਜਿਸ ਵਿੱਚ ਤਿੰਨ ਦੀ ਮੌਤ ਹੋ ਗਈ ,ਪੰਜ ਜ਼ਖਮੀ

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਵਿੱਚ ਹੋਏ ਇੱਕ ਹਾਦਸੇ ਦੇ ਸੰਬੰਧ ਵਿੱਚ ਇੱਕ ਵਿਅਕਤੀ ਉੱਤੇ ਦੋਸ਼ ਲਾਇਆ ਗਿਆ ਹੈ ਜਿਸ ਵਿੱਚ ਪਿਛਲੇ ਮਹੀਨੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖਮੀ ਹੋ ਗਏ ਸਨ।

8 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਤੁਰੰਤ ਬਾਅਦ ਮੈਕਲਫਲਿਨ ਰੋਡ ਅਤੇ ਹਾਈਵੇ 407 ਦੇ ਖੇਤਰ ਵਿਚ ਪੁਲਿਸ ਨੂੰ ਦੋ ਵਾਹਨਾਂ ਦੀ ਟੱਕਰ ਲਈ ਬੁਲਾਇਆ ਗਿਆ ਸੀ।

ਟੱਕਰ ਦੇ ਨਤੀਜੇ ਵਜੋਂ ਬਰੈਂਪਟਨ ਦੇ ਤਿੰਨ ਵਸਨੀਕਾਂ 19 ਸਾਲਾ ਪਰਵਿੰਦਰ ਸਦੀਓਰਹਾ, 64 ਸਾਲਾ ਸੁਖਵਿੰਦਰ ਪੁਨੀ ਅਤੇ 64 ਸਾਲਾ ਬਲਦੇਵ ਪੁਨੀ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖਮੀ ਹੋ ਗਏ ਸਨ।

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਅਪਡੇਟ ਵਿੱਚ, ਪੁਲਿਸ ਨੇ ਕਿਹਾ ਕਿ ਬਰੈਂਪਟਨ ਦੇ 21 ਸਾਲਾ ਹੈਪ੍ਰੀਤ ਰਾਮਗੜ੍ਹੀਆ ਉੱਤੇ ਮੰਗਲਵਾਰ ਨੂੰ ਦੋਸ਼ ਲਾਇਆ ਗਿਆ ਸੀ। ਹੈਪ੍ਰੀਤ 4 ਫਰਵਰੀ 2021 ਨੂੰ ਅਦਾਲਤ ਵਿਚ ਪੇਸ਼ ਹੋਵੇਗਾ।

ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਸੰਪਰਕ ਨੰਬਰ ਸਾਂਝੇ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੂੰ ਇਹਨਾਂ ਨੰਬਰਾਂ 905-453-2121, ext. 3710 ਜਾਂ ਕਰਾਇਮ ਸਟਾਪਰਜ਼ 1-800-222-8477 ‘ਤੇ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ।

Related News

ਪੂਰੀ ਤਰ੍ਹਾਂ ਟੀਕੇ ਲਗਵਾਏ ਲੋਕ ਬਿਨਾ ਮਾਸਕ ਦੇ ਬਾਹਰ ਜਾ ਸਕਦੇ ਹਨ:US

Rajneet Kaur

ਪੁਲਿਸ ਨੇ ਸੈਂਡਸਟੋਨ ਵੈਲੀ ‘ਚ ਇਕ ਨਿਸ਼ਾਨਾ ਬਣਾ ਕੇ ਕੀਤੇ ਦੋਹਰੇ ਕਤਲੇਆਮ ਦੇ ਮਾਮਲੇ ‘ਚ ਜੁੜੇ ਦੂਜੇ ਵਿਅਕਤੀ ਨੂੰ ਵੀ ਕੀਤਾ ਚਾਰਜ

Rajneet Kaur

ਓਟਾਵਾ: ਸੰਘੀ ਸਰਕਾਰ ਨੇ COVID-19 ਦੇ ਪ੍ਰਸਾਰ ਨੂੰ ਸੀਮਿਤ ਕਰਨ ਲਈ ਯਾਤਰਾ ਪਾਬੰਦੀਆਂ ਨੂੰ ਇੱਕ ਮਹੀਨੇ ਹੋਰ ਵਧਾਇਆ

Rajneet Kaur

Leave a Comment