channel punjabi
Canada International News North America

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਪ੍ਰਤਿਕਿਰਿਆ ਦੇਣ ਤੋਂ ਟਰੂਡੋ ਦਾ ਇਨਕਾਰ, ਅੰਤਿਮ ਨਤੀਜੇ ਦਾ ਇੰਤਜ਼ਾਰ

ਓਟਾਵਾ : ਅਮਰੀਕਾ ਦੀ ਜਨਤਾ ਬੇਚੈਨੀ ਨਾਲ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੀ ਹੈ। ਸਿਰਫ ਅਮਰੀਕਾ ਹੀ ਨਹੀਂ ਸਗੋਂ ਇਸ ਦੇ ਨਾਲ ਲੱਗਦੇ ਮੁਲਕਾਂ ਵਿੱਚ ਵੀ ਲੋਕਾਂ ਨੂੰ ਇਸਦਾ ਬੇਸਬਰ ਇੰਤਜ਼ਾਰ ਹੈ ਕਿ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਕੋਣ ਹੋਵੇਗਾ । ਇਸ ਸਬੰਧ ਵਿਚ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।

ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਟਰੂਡੋ ਨੇ ਕਿਹਾ ਕਿ ਉਹ ਉਦੋਂ ਤੱਕ ਕੋਈ ਪ੍ਰਤੀਕਿਰਿਆ ਨਹੀਂ ਕਰਨਗੇ ਜਦੋਂ ਤੱਕ ਨਤੀਜਾ ਕਾਫ਼ੀ ਹੱਦ ਤੱਕ ਸਪੱਸ਼ਟ ਨਹੀਂ ਹੋ ਜਾਂਦੇ ।

ਓਟਾਵਾ ਵਿਖੇ ਇਕ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਵਿਦੇਸ਼ੀ ਦਖਲ ਤੋਂ ਬਿਨਾਂ ਚੋਣ ਪ੍ਰਕਿਰਿਆ ਦਾ ਕੰਮ ਮੁਕੰਮਲ ਹੋਣਾ ਚਾਹੀਦਾ ਹੈ।
ਟਰੂਡੋ ਨੇ ਕਿਹਾ ਅਸੀਂ ਹਮੇਸ਼ਾਂ ਦੁਸ਼ਮਣ ਅਦਾਕਾਰਾਂ ਦੀ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਜਾਂ ਦਖਲਅੰਦਾਜ਼ੀ ਦੀ ਚਿੰਤਾ ਬਾਰੇ ਸੋਚਦੇ ਹਾਂ, ਪਰ ਦੋਸਤ ਵੀ ਅੰਦਰੂਨੀ ਪ੍ਰਕਿਰਿਆਵਾਂ ਦੇ ਬਾਰੇ ਜਨਤਕ ਭਾਸ਼ਣ ‘ਤੇ ਪ੍ਰਭਾਵ ਪਾ ਸਕਦੇ ਹਨ ਜੋ ਲੋਕਤੰਤਰੀ ਸੰਸਥਾਵਾਂ ਦਾ ਬਚਾਅ ਕਰਨ ਦੀ ਕੁੰਜੀ ਹੈ। ਇਸ ਲਈ ਹੀ ਅਸੀਂ ਸੰਯੁਕਤ ਰਾਜ ਵਿੱਚ ਚੋਣ ਪ੍ਰਕਿਰਿਆਵਾਂ ਦੇ ਸੰਬੰਧ ਵਿੱਚ ਕੋਈ ਵੀ ਐਲਾਨ ਕਰਨ ਬਾਰੇ ਬਹੁਤ ਸੁਚੇਤ ਰਹਾਂਗੇ ਜਦੋਂ ਤੱਕ ਨਤੀਜਾ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੁੰਦਾ।’

ਉਧਰ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਨਤੀਜਿਆਂ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦੇਣ ਅਤੇ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ ਕਿਉਂਕਿ ਉਸਦੇ ਡੈਮੋਕਰੇਟ ਵਿਰੋਧੀ ਜੋ ਬਿਡੇਨ ਇੰਚ ਦਰ ਇੰਚ ਇਕ ਸੰਭਾਵਤ ਜਿੱਤ ਦੇ ਨੇੜੇ ਪਹੁੰਚ ਚੁੱਕੇ ਹਨ।

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੌਰਾਨ ਗਲੋਬਲ ਮਹਾਂਮਾਰੀ ਦੇ ਕਾਰਨ ਮੇਲ-ਇਨ ਬੈਲਟ ਰਿਕਾਰਡ ਗਿਣਤੀ ‘ਚ ਪੁੱਜੇ ਹਨ, ਇਹਨਾਂ ਦੀ ਲਗਾਤਾਰ ਗਿਣਤੀ ਹੋ ਰਹੀ ਹੈ। ਜਿਸ ਕਾਰਨ ਅੰਤਿਮ ਚੋਣ ਨਤੀਜਿਆਂ ਵਿੱਚ ਦੇਰੀ ਹੋ ਰਹੀ ਹੈ। ਉਧਰ ਟਰੰਪ ਖੇਮੇ ਵਲੋਂ ਕੁਝ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਰੁਕਵਾਉਣ ਲਈ ਕਾਨੂੰਨੀ ਦਾਅ ਖੇਡੇ ਜਾ ਰਹੇ ਹਨ, ਇਹਨਾਂ ਵਿਚ ਫਿਲਹਾਲ ਉਹ ਸਫ਼ਲ ਹੁੰਦੇ ਦਿਖਾਈ ਨਹੀਂ ਦੇ ਰਹੇ।

ਟਰੰਪ ਨੇ ਡੈਮੋਕਰੇਟਸ ਉੱਤੇ ਇਲਜ਼ਾਮ ਲਗਾਇਆ ਕਿ ਉਹ ‘ਗੈਰਕਾਨੂੰਨੀ ਵੋਟਾਂ’ ਨਾਲ ‘ਚੋਰੀ’ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਹਾਲੇ ਵੀ ਮਜ਼ਬੂਤ ਸਥਿਤੀ ਵਿੱਚ ਹਨ ਅਤੇ ਹੁਣ ਫੈਸਲਾਕੁਨ ਲੀਡ ਹਾਸਲ ਕਰ ਚੁੱਕੇ ਹਨ। ਹੁਣ ਇੰਤਜ਼ਾਰ ਸਿਰਫ ਅੰਤਿਮ ਨਤੀਜਿਆਂ ਦਾ ਹੈ।

Related News

ਕੋਰੋਨਾ ਕੇਸਾਂ ‘ਚ ਅਚਾਨਕ ਵਾਧਾ ਹੋਣ ਤੋਂ ਬਾਅਦ ਪੂਰਬੀ ਲੈਨਾਰਕ ਕਾਉਂਟੀ ਵਿੱਚ ਪਾਬੰਦੀਆਂ ਕੀਤੀਆਂ ਸਖ਼ਤ, ਉਲੰਘਣਾ ਕਰਨ ‘ਤੇ 5 ਹਜ਼ਾਰ ਡਾਲਰ ਦਾ ਜੁਰਮਾਨਾ

Vivek Sharma

ਫ਼ੌਜੀਆਂ ਦੀ ਯਾਦ ਵਿਚ ਕੈਨੇਡਾ ਮਨਾਵੇਗਾ ਰੀਮੈਂਬਰੈਂਸ ਡੇਅ ਭਾਵ ਯਾਦਗਾਰੀ ਦਿਹਾੜਾ

Rajneet Kaur

ਕੈਨੇਡਾ ਦੇ ਭਾਰਤੀ ਗਰੋਸਰੀ ਸਟੋਰਾਂ ਦੇ ਬਾਹਰ ਕਿਸਾਨਾਂ ਦੀ ਹਮਾਇਤ ਵਿੱਚ ਪ੍ਰਦਰਸ਼ਨ : ਅੰਬਾਨੀ, ਅਡਾਨੀ ਅਤੇ ਪਤੰਜਲੀ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ

Vivek Sharma

Leave a Comment