channel punjabi
International News

ਫਰਾਂਸ ਦੇ ਚਰਚ ‘ਚ ਅੱਤਵਾਦੀ ਹਮਲਾ, ਹਮਲਾਵਰ ਨੇ ਚਾਕੂ ਨਾਲ ਔਰਤ ਦਾ ਸਿਰ ਕੀਤਾ ਕਲਮ : ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਕੀਤੀ ਹਮਲੇ ਦੀ ਨਿੰਦਾ

ਪੈਰਿਸ : ਫਰਾਂਸ ਵਿੱਚ ਮੁੜ ਤੋਂ ਤਾਲਾਬੰਦੀ ਕੀਤੇ ਜਾਣ ਤੋਂ ਪਹਿਲਾਂ ਹੀ ਵਾਪਰੀ ਅੱਤਵਾਦੀ ਹਮਲੇ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨੀਸ ਸ਼ਹਿਰ ਦੇ ਇਕ ਚਰਚ ‘ਚ ਵੀਰਵਾਰ ਸਵੇਰੇ ਅੱਤਵਾਦੀ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਉਂਦਿਆਂ ਹਮਲਾਵਰ ਨੇ ਚਾਕੂ ਨਾਲ ਇਕ ਔਰਤ ਦਾ ਸਿਰ ਕਲਮ ਕਰਨ ਸਮੇਤ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸ਼ਹਿਰ ਦੇ ਮੇਅਰ ਨੇ ਹਮਲੇ ਨੂੰ ਅੱਤਵਾਦੀ ਵਾਰਦਾਤ ਕਰਾਰ ਦਿੱਤਾ ਹੈ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਦੱਖਣੀ ਫਰਾਂਸ ਦੇ ਏਵਿਗਨ ਸ਼ਹਿਰ ਨੇੜੇ ਮੇਂਟਫੋਵੇਟ ‘ਚ ਇਕ ਬੰਦੂਕਧਾਰੀ ਨੂੰ ਹਲਾਕ ਕਰ ਦਿੱਤਾ। ਉਹ ਆਉਣ-ਜਾਣ ਵਾਲੇ ਲੋਕਾਂ ਨੂੰ ਬੰਦੂਕ ਨਾਲ ਧਮਕਾ ਰਿਹਾ ਸੀ। ਇਧਰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿਚ ਵੀ ਫਰਾਂਸੀਸੀ ਵਣਜੀ ਦੂਤਘਰ ਦੇ ਇਕ ਗਾਰਡ ‘ਤੇ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲੇ ਸਾਊਦੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਨੀਸ ਸ਼ਹਿਰ ਦੇ ਮੇਅਰ ਕ੍ਰਿਸ਼ਚੀਅੀਨ ਏਸਟ੍ਰੋਸੀ ਨੇ ਹਮਲੇ ਨੂੰ ਅੱਤਵਾਦ ਨਾਲ ਜੋੜਦਿਆਂ ਟਵਿਟਰ ‘ਤੇ ਕਿਹਾ ਕਿ ਇਹ ਵਾਰਦਾਤ ਨਾਤਰਦਾਮ ਚਰਚ ਦੇ ਅੰਦਰ ਜਾਂ ਨੇੜੇ ਵਾਪਰੀ। ਇਹ ਹਮਲਾ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਇਸ ਮਹੀਨੇ ਪੈਰਿਸ ‘ਚ ਫਰਾਂਸੀਸੀ ਅਧਿਆਪਕ ਸੈਮੂਅਲ ਪੇਟੀ ਦਾ ਸਿਰ ਕਲਮ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰ ਲਗਾਤਾਰ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾ ਰਿਹਾ ਸੀ। ਫੜੇ ਜਾਣ ਤੋਂ ਬਾਅਦ ਵੀ ਇਹੀ ਨਾਅਰੇ ਲਾ ਰਿਹਾ ਸੀ। ਪੁਲਿਸ ਨੇ ਉਸ ਨੂੰ ਗੋਲ਼ੀ ਮਾਰ ਕੇ ਫੜਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੇਅਰ ਨੇ ਕਿਹਾ ਕਿ ਇਕ ਔਰਤ ਦਾ ਸਿਰ ਕਲਮ ਕੀਤਾ ਗਿਆ ਪਰ ਦੋ ਹੋਰ ਲੋਕਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ, ਉਸ ਬਾਰੇ ‘ਚ ਜਾਣਕਾਰੀ ਨਹੀਂ ਹੈ। ਚਰਚ ਅੰਦਰ ਦੋ ਲੋਕਾਂ ਦੀ ਹੱਤਿਆ ਕੀਤੀ ਗਈ। ਇਸ ਦਰਮਿਆਨ ਪੁਲਿਸ ਨੇ ਹਮਲੇ ‘ਚ ਤਿੰਨ ਲੋਕਾਂ ਦੇ ਮਾਰੇ ਜਾਣ ਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦਕਿ ਫਰਾਂਸੀਸੀ ਅੱਤਵਾਦ ਰੋਕੂ ਇਸਤਗਾਸਾ ਵਿਭਾਗ ਨੇ ਦੱਸਿਆ ਕਿ ਉਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।

ਨੀਸ ਸ਼ਹਿਰ ‘ਚ ਜਿਸ ਵੇਲੇ ਅੱਤਵਾਦੀ ਹਮਲਾ ਕੀਤਾ ਗਿਆ ਉਸ ਵੇਲੇ ਸੰਸਦ ਦੇ ਹੇਠਲੇ ਸਦਨ ਵਿਚ ਕੋਰੋਨਾ ਮਹਾਮਾਰੀ ‘ਤੇ ਬਹਿਸ ਚੱਲ ਰਹੀ ਸੀ। ਇਸ ਹਮਲੇ ਦੀ ਖ਼ਬਰ ਮਿਲਣ ‘ਤੇ ਬਹਿਸ ਰੋਕ ਦਿੱਤੀ ਗਈ ਤੇ ਪ੍ਰਧਾਨ ਮੰਤਰੀ ਸੰਕਟ ਨਿਗਰਾਨੀ ਕੇਂਦਰ ਵਿਚ ਚਲੇ ਗਏ। ਉਧਰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੀਸ ਪਹੁੰਚੇ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

ਦੁਨੀਆ ਦੇ ਵੱਖ-ਵੱਖ ਮੁਲਕਾਂ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਰਾਂਸ ਦੀ ਜਨਤਾ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ। ਮੋਦੀ ਨੇ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਵਿੱਚ ਭਾਰਤ ਫਰਾਂਸ ਦੇ ਨਾਲ ਖੜਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਬ੍ਰਿਟੇਨ ਅੱਤਵਾਦ ਖਿਲਾਫ ਫਰਾਂਸ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

Related News

ਆਸਟ੍ਰੇਲੀਆ ‘ਚ ਖ਼ਬਰਾਂ ਦਿਖਾਉਣ ਲਈ ਪੈਸਾ ਦੇਣ ਦੇ ਕਾਨੂੰਨ ਨਾਲ ਭੜਕੇ ਫੇਸਬੁੱਕ ਨੇ ਸਾਰੀਆਂ ਸਮਾਚਾਰ ਵੈਬਸਾਈਟਾਂ ਦੇ ਖ਼ਬਰਾਂ ਪੋਸਟ ਕਰਨ ‘ਤੇ ਲਗਾਈ ਪਾਬੰਦੀ

Rajneet Kaur

ਸਰੀ : ਕੰਟਰੋਵਸੀਅਲ ਮਿਉਂਸਪਲ ਪੁਲਿਸ ਨੇ ਫੇਸਬੁੱਕ ਅਤੇ ਟਵਿੱਟਰ ਅਕਾਉਂਟ ਕੀਤੇ ਲਾਂਚ

Rajneet Kaur

BREAKING NEWS: ਆਹਮੋ-ਸਾਹਮਣੇ ਨਹੀਂ ਵਰਚੁਅਲ ਹੀ ਹੋਵੇਗੀ Joe Biden ਅਤੇ Justin Trudeau ਦੀ ਮੁਲਾਕਾਤ, ਵ੍ਹਾਈਟ ਹਾਊਸ ਨੇ ਕੀਤਾ ਸਪਸ਼ਟ

Vivek Sharma

Leave a Comment