channel punjabi
Canada International News North America

ਸੈਂਟਰਲ ਰੋਬਰੀ ਬਿਓਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ‘ਚ ਕਾਰਜੈਕਿੰਗ ਦੀ ਕੋਸ਼ਿਸ਼ ਕਰਨ ਵਾਲੇ ਦੋ ਪੰਜਾਬੀ ਨੌਜਵਾਨਾਂ ਤੇ ਲੁੱਟ ਦੇ ਲਗਾਏ ਦੋਸ਼

ਬਰੈਂਪਟਨ: ਸੈਂਟਰਲ ਰੋਬਰੀ ਬਿਓਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਦੀ ਸਿਟੀ ਵਿੱਚ ਕਾਰਜੈਕਿੰਗ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਉੱਤੇ ਦੋਸ਼ ਲਗਾਏ ਹਨ।

ਪੁਲਿਸ ਨੇ ਦੱਸਿਆ ਕਿ 25 ਅਕਤੂਬਰ ਨੂੰ ਦੁਪਹਿਰ 1:50 ਵਜੇ ਪੀੜਤ ਸ਼ਖਸ ਨੇ ਬਰੈਂਪਟਨ ਦੇ ਮਿਸੀਸਾਗਾ ਰੋਡ ਅਤੇ ਸਟੀਲਜ਼ ਐਵੇਨਿਊ ਇਲਾਕੇ ਦੇ ਇਕ ਗੈਸ ਸਟੇਸ਼ਨ ਤੇ ਆਪਣੀ ਗੱਡੀ ਪਾਰਕ ਕੀਤੀ ਹੀ ਸੀ ਕਿ ਦੋ ਜਣਿਆਂ ਨੇ ਉਸ ਵੱਲ ਚਾਕੂ ਤਾਣ ਦਿਤਾ ਅਤੇ ਗੱਡੀ ਦੀਆਂ ਚਾਬੀਆਂ ਮੰਗਣ ਲਗੇ। ਸਫ਼ਲ ਨਾ ਹੋ ਸਕਣ ‘ਤੇ ਦੋਵੇਂ ਪੈਦਲ ਹੀ ਫ਼ਰਾਰ ਹੋ ਗਏ। ਇਸ ਮਗਰੋਂ ਸੋਮਵਾਰ ਸਵੇਰੇ 2:20 ਵਜੇ 26 ਅਕਤੂਬਰ ਨੂੰ 22 ਡਿਵੀਜ਼ਨ ‘ਤੇ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਵਿਅਕਤੀਆਂ ਨੂੰ ਇਕ ਵਪਾਰਕ ਕਾਰੋਬਾਰ ਤੋਂ ਗ੍ਰਿਫਤਾਰ ਕਰ ਲਿਆ।

ਓਨਟਾਰੀਓ ਦੀ ਪੀਲ ਰੀਜਨ ਪੁਲਿਸ ਵੱਲੋਂ ਬਰੈਂਪਟਨ ਦੇ 25 ਸਾਲਾ ਮਨਜੋਤ ਸਿੰਘ ਅਤੇ 20 ਸਾਲਾ ਸ਼ਿਵਮ ਮਿਗਲਾਨੀ ਵਿਰੁੱਧ ਲੁੱਟ ਦੇ ਦੋਸ਼ ਲਗਾਏ ਗਏ ਹਨ। ਜਿਨ੍ਹਾਂ ਨੇ ਦਿਨ-ਦਿਹਾੜੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਫਿਰ ਉਹ ਇਸ ਨੰਬਰ (905)453-2121 ext 3410 ‘ਤੇ ਪੁਲਿਸ ਨਾਲ ਸੰਪਰਕ ਕਰੇ।

Related News

ਬਰੈਂਪਟਨ : ਪੀਲ ਰੀਜਨਲ ਪੁਲਿਸ ਨੇ ਪੰਜ ਪੰਜਾਬੀ ਨੌਜਵਾਨਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਫੈਡਰਲ ਕਾਰਬਨ ਟੈਕਸ ਨੂੰ ਦੱਸਿਆ ਸੰਵਿਧਾਨਕ

Vivek Sharma

ਕਰੀਬ 9 ਮਹੀਨਿਆਂ ਤੋਂ ਕੋਰੋਨਾ ਨਾਲ ਜੂਝ ਰਹੀ ਹੈ ਮਹਿਲਾ, ਮਾਹਿਰ ਹੈਰਾਨ

Vivek Sharma

Leave a Comment