channel punjabi
Canada International News North America

ਅਲਬਰਟਾ ਸਰਕਾਰ ਸੂਬੇ ‘ਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਕਰੇਗੀ ਸੀਮਿਤ, ਹੁਣ ਅਲਬਰਟਾ ਵਾਸੀਆਂ ਨੂੰ ਨੌਕਰੀਆਂ ‘ਚ ਮਿਲ ਸਕੇਗੀ ਪਹਿਲ

ਅਲਬਰਟਾ ਸਰਕਾਰ ਵਲੋਂ ਟੈਂਪਰੇਰੀ ਫੋਰਨ ਵਰਕਰਜ਼ ਨੂੰ ਬੰਦ ਕਰਨ ਦਾ ਫੈਸਲਾ ਕਰ ਰਿਹਾ ਹੈ, ਤਾਂ ਜੋ ਅਲਬਰਟਾ ਵਾਸੀਆਂ ਨੂੰ ਨੌਕਰੀਆਂ ‘ਚ ਪਹਿਲ ਮਿਲ ਸਕੇ। ਸੋਮਵਾਰ ਨੂੰ, ਸੂਬਾਈ ਲੇਬਰ ਅਤੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੋਪਿੰਗ ਨੇ ਕਿਹਾ ਕਿ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਸੂਬੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਅਤੇ ਕਿਸਮ ਨੂੰ ਸੀਮਿਤ ਕਰੇਗੀ।

ਕੋਪਿੰਗ ਨੇ ਕਿਹਾ ਕਿ ਇਸ ਨਾਲ 1300 ਅਲ਼ਬਰਟਾ ਵਾਸੀਆਂ ਦੀਆਂ ਨੌਕਰੀਆਂ ਨੂੰ ਸਰੱਖਿਅਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੇ ਅਲਬਰਟਾਨ ਹੋਣਗੇ ਜੋ ਇਨ੍ਹਾਂ ਭੂਮਿਕਾਵਾਂ ਨੂੰ ਲੈਣ ਵਿੱਚ ਦਿਲਚਸਪੀ ਰੱਖਦੇ ਹਨ। ਅਸੀਂ ਸਿਖਲਾਈ ਅਤੇ ਮੁੜ ਸਿਖਲਾਈ ਲਈ ਵਧੇਰੇ ਫੰਡਾਂ ਵਿਚ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟੈਨਜ਼ ਨੂੰ ਉਨ੍ਹਾਂ ਖੇਤਰਾਂ ਵਿਚ ਦਾਖਲ ਹੋਣ ਦੇ ਕਾਬਲ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਨਾਲ ਇਸ ਪ੍ਰੋਗਰਾਮ ਦੇ ਅਧੀਨ ਅਲ਼ਬਰਟਾ ‘ਚ ਕੰਮ ਕਰ ਰਹੇ ਕਾਮਿਆਂ ‘ਤੇ ਇਸ ਦਾ ਅਸਰ ਨਹੀਂ ਪਵੇਗਾ। ਹਾਲਾਂਕਿ ਨਵੇਂ ਆਉਣ ਪ੍ਰਵਾਸੀਆਂ ‘ਤੇ ਇਸ ਦਾ ਪ੍ਰਭਾਵ ਪਵੇਗਾ। ਨਾਲ ਹੀ, ਖੇਤੀਬਾੜੀ, ਸਿਹਤ ਦੇਖਭਾਲ, ਤਕਨਾਲੋਜੀ ਅਤੇ ਐਮਰਜੈਂਸੀ ਪ੍ਰਤਿਕ੍ਰਿਆ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ।

ਸਰਕਾਰ ਨੇ ਫਿਲਹਾਲ ਅਜੇ ਕੋਈ ਜਾਣਕਾਰੀ ਨਹੀਂ ਦਿਤੀ ਕਿ 1,350 ਨੌਕਰੀਆਂ ਕਿਥੇ ਪੈਦਾ ਕੀਤੀਆਂ ਜਾਣਗੀਆਂ ਅਤੇ ਨਾ ਹੀ ਉਨ੍ਹਾਂ ਨੇ 475 ਪੇਸ਼ਿਆਂ ਦੀ ਸੂਚੀ ਜਾਰੀ ਕੀਤੀ ਜਿਸ ਲਈ ਅਸਥਾਈ ਵਿਦੇਸ਼ੀ ਕਾਮੇ ਹੁਣ ਮਨਜ਼ੂਰ ਨਹੀਂ ਹੋਣਗੇ।

ਸੈਕੰਡਰੀ ਤੋਂ ਬਾਅਦ ਦੇ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ ਲਈ ਦੋ ਵੀਜ਼ਾ ਪ੍ਰੋਗਰਾਮ ਬਣਾਏ ਜਾਣਗੇ ਜੋ ਗ੍ਰੈਜੂਏਸ਼ਨ ਤੋਂ ਬਾਅਦ ਅਲਬਰਟਾ ਵਿਚ ਰਹਿਣਾ ਚਾਹੁੰਦੇ ਹਨ। ਅਲਬਰਟਾ ਯੂਨੀਵਰਸਿਟੀ ਦੇ ਕਿਰਤ ਅਰਥ ਸ਼ਾਸਤਰ ਦੇ ਪ੍ਰੋਫੈਸਰ ਜੋਸੇਫ ਮਾਰਚੰਦ ਨੇ ਉਨ੍ਹਾਂ ਤਬਦੀਲੀਆਂ ਦਾ ਸਵਾਗਤ ਕੀਤਾ। ਪਰ ਉਸਨੇ ਦੱਸਿਆ ਕਿ ਉਸ ਦੀ ਯੂਨੀਵਰਸਿਟੀ ਵਿਚ ਬਹੁਤੇ ਵਿਦੇਸ਼ੀ ਵਿਦਿਆਰਥੀ ਅਜੇ ਯਾਨੀ ਕਿਵੀ ਆਪਣੇ ਗ੍ਰਹਿ ਦੇਸ਼ਾਂ ਵਿਚ ਹਨ, ਜੋ ਕਿ ਆਨਲਾਈਨ ਕਲਾਸਾਂ ਲੈ ਰਹੇ ਹਨ।

Related News

ਪੜਾਈ ਲਈ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਓ, ਧਿਆਨ ਦਿਓ ! ਹਾਲੇ ਨਾ ਜਾਓ ਕੈਨੇਡਾ : ਕੈਨੇਡੀਅਨ ਹਾਈ ਕਮਿਸ਼ਨ

Vivek Sharma

ਫਾਰਮ ਕ੍ਰੈਡਿਟ ਕੈਨੇਡਾ ਦੀ ਇਕ ਨਵੀਂ ਰਿਪੋਰਟ ਅਨੁਸਾਰ ਸਸਕੈਚਵਾਨ ਵਿਚ ਖੇਤਾਂ ਦੀਆਂ ਕੀਮਤਾਂ ਵਿਚ ਹੋ ਰਿਹੈ ਵਾਧਾ

Rajneet Kaur

ਚਾਰਲੀ ਕਲਾਰਕ ਨੇ ਸਸਕੈਟੂਨ ਦੇ ਮੇਅਰ ਵਜੋਂ ਦੁਬਾਰਾ ਜਿੱਤ ਕੀਤੀ ਹਾਲਿਸ

Rajneet Kaur

Leave a Comment