channel punjabi
Canada International News North America

ਬ੍ਰਿਟਿਸ਼ ਕੋਲੰਬੀਆ 42ਵੀਆਂ ਵਿਧਾਨ ਸਭਾ ਚੋਣਾਂ ‘ਚ ਐਨਡੀਪੀ ਨੇ ਮਾਰੀ ਬਾਜ਼ੀ,8 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਅਕਤੂਬਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 42ਵੀਆਂ ਵਿਧਾਨ ਸਭਾ ਚੋਣਾਂ ਵਿਚ ਦੂਜੀਆਂ ਪਾਰਟੀਆਂ ਨੂੰ ਮਾਤ ਦਿੰਦੇ ਹੋਏ ਐੱਨਡੀਪੀ ਨੇ ਬਹੁਮਤ ਹਾਸਲ ਕਰ ਲਿਆ ਹੈ।ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚਾ ਐਨਡੀਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਪਾਰਟੀ ਨੇ ਕੁੱਲ 87 ਸੀਟਾਂ ‘ਚਾ 55 ਤੇ ਜਿੱਤ ਹਾਸਲ ਕਰਕੇ ਬਹੁਮਤ ਹਾਸਲ ਕੀਤਾ। ਚੋਣਾਂ ‘ਚ ਪੰਜਾਬੀ ਮੂਲ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਸਰੀ ਦੀ ਨਿਊ ਡੈਮੋਕਰੈਟਿਕ ਪਾਰਟੀ ਦੀ ਟਿਕਟ ਤੋਂ ਜਿੱਤੇ ਹਨ।

ਜਿਨ੍ਹਾਂ ‘ਚ ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਸ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਊਟਨ), ਰਵੀ ਕਾਹਲੋਂ ( ਨਾਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ਼), ਐਡਵੋਕੈਟ ਅਮਨਦੀਪ ਸਿੰਘ ( ਰਿਚਮੰਡ ਕਵੀਨਜਬਰੋ), ਰਚਨਾ ਸਿੰਘ (ਸਰੀ-ਗਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼) ਦੇ ਨਾਂ ਸ਼ਾਮਲ ਹਨ।

ਦੱਸਣਯੋਗ ਹੈ ਕਿ ਕੁੱਲ ਵੋਟਾਂ ਦੇ ਆਖ਼ਰੀ ਨਤੀਜੇ 11 ਨਵੰਬਰ ਤੋਂ ਬਾਅਦ ਆਉਣੇ ਹਨ ਕਿਉਕਿ ਐਡਵਾਂਸ ਪੋਲਿੰਗ ਦੀ ਗਿਣਤੀ ਹੋਣੀ ਹਾਲੇ ਬਾਕੀ ਹੈ।

Related News

Joe Biden ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਛੱਡ ਦੇਣਗੇ ਅਮਰੀਕਾ‌ !

Vivek Sharma

ਓਂਟਾਰੀਓ: ICU ‘ਚ ਕੋਵਿਡ 19 ਦੇ ਕੇਸਾਂ ਦੀ ਗਿਣਤੀ ‘ਚ ਵਾਧਾ

Rajneet Kaur

ਰੈਪ ਸਟਾਰ ਡਰੇਕ ਦੇ ਘਰ ਨੇੜੇ ਗੜਬੜ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਇੱਕ ਔਰਤ ਨੂੰ ਲਿਆ ਹਿਰਾਸਤ ‘ਚ

Rajneet Kaur

Leave a Comment