channel punjabi
Canada International News North America

“ਸੰਭਾਵਨਾਵਾਂ ਘੱਟ ਹਨ” ਕਿ ਰੈੱਡ ਜ਼ੋਨ ‘ਚ ਨਾਮਜ਼ਦ ਰੈਸਟੋਰੈਂਟ ਮਹੀਨੇ ਦੇ ਅੰਤ ‘ਚ ਦੁਬਾਰਾ ਖੁੱਲ੍ਹਣਗੇ: ਕਿਉਬਿਕ ਪ੍ਰੀਮੀਅਰ

ਕਿਉਬਿਕ ਦੇ ਪ੍ਰੀਮੀਅਰ ਫ੍ਰਾਂਸੋ ਲੈਗੋਲਟ ਦਾ ਕਹਿਣਾ ਹੈ ਕਿ “ਸੰਭਾਵਨਾਵਾਂ ਘੱਟ ਹਨ” ਕਿ ਰੈੱਡ ਜ਼ੋਨ ਵਿਚ ਨਾਮਜ਼ਦ ਰੈਸਟੋਰੈਂਟ ਮਹੀਨੇ ਦੇ ਅੰਤ ਵਿਚ ਦੁਬਾਰਾ ਖੁੱਲ੍ਹ ਜਾਣਗੇ। ਉਨ੍ਹਾਂ ਨੇ ਨਾਵਲ ਕੋਰੋਨਾ ਵਾਇਰਸ ਦੀ ਪ੍ਰਗਤੀ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਅਪੀਲ ਵੀ ਕੀਤੀ।

ਲੈਗੋਲਟ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਨਵੇਂ ਸੰਕਰਮਣ ਸਥਿਰ ਹੋਣ ਦੇ ਬਾਵਜੂਦ, ਮੌਤਾਂ ਵਧੇਰੇ ਹਨ। ਇੱਥੇ ਕੋਵਿਡ -19 ਨਾਲ 20 ਹੋਰ ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ ਅੱਠ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਹਨ। ਸਿਹਤ ਸੰਕਟ ਨੇ ਹੁਣ ਤਕ 6,094 ਕਿਉਬਿਸਰਸ ਦੀ ਜਾਨ ਲੈ ਲਈ ਹੈ। ਲੈਗੋਲਟ ਨੇ ਕਿਹਾ ਜਦੋਂ ਅਸੀਂ 20 ਮੌਤਾਂ ਵੇਖੀਆਂ, ਇਹ ਸਿਰਫ ਅੰਕੜੇ ਨਹੀਂ ਇਹ ਅਸਲ ਲੋਕ ਹਨ।

ਸੂਬੇ ‘ਚ 1,033 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੋਵਿਡ 19 ਦੇ ਕੁਲ ਕੇਸਾਂ ਦੀ ਗਿਣਤੀ 97,231 ਹੋ ਗਈ ਹੈ। ਸਿਹਤ ਸੰਕਟ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 82,000 ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ।

ਮਾਂਟ੍ਰੀਅਲ ਅਤੇ ਕਿਉਬਿਕ ਸਿਟੀ ਵਿਚ ਤਿੰਨ ਹਫਤਿਆਂ ਦੇ ਤਾਲਾਬੰਦ ਉਪਾਵਾਂ ਤੋਂ ਬਾਅਦ, ਲੈਗੋਲਟ ਨੇ ਕਿਹਾ ਕਿ “ਸੰਭਾਵਨਾ ਘੱਟ ਹਨ” ਕਿ ਰੈੱਡ ਜ਼ੋਨ ਵਿਚ ਨਾਮਜ਼ਦ ਰੈਸਟੋਰੈਂਟ 28 ਅਕਤੂਬਰ ਤੋਂ ਬਾਅਦ ਖੁੱਲ੍ਹਣਗੇ। ਚੇਤਾਵਨੀ ਦੇ ਪੱਧਰ ਵਿੱਚ ਜਿੰਮ, ਬਾਰ ਅਤੇ ਮਨੋਰੰਜਨ ਸਥਾਨਾਂ ਨੂੰ ਬੰਦ ਕਰਨਾ ਅਤੇ ਕੰਮ ਦੀਆਂ ਸੈਟਿੰਗਾਂ ਦੇ ਬਾਹਰ ਬਹੁਤੇ ਇਨਡੋਰ ਅਤੇ ਆਉਟਡੋਰ ਇਕੱਠਾਂ ‘ਤੇ ਪਾਬੰਦੀ ਸ਼ਾਮਲ ਹੈ।

ਲੈਗੋਲਟ ਨੇ ਕਿਹਾ ਕਿ ਇਥੇ ਕਿਸੇ ਰੈਸਟੋਰੈਂਟ ਮਾਲਕਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਇਨਿੰਗ ਰੂਮ ਨੂੰ ਬੰਦ ਰਖਣ ਦੇ ਫੈਸਲੇ ਨਾਲ ਵਾਇਰਸ ਦੇ ਫੈਲਣ ਨੂੰ ਘਟਾਉਣਾ ਹੈ। ਅਧਿਕਾਰੀ ਪਾਬੰਦੀਆਂ ਬਾਰੇ ਅੰਤਮ ਫੈਸਲਾ ਲੈਣ ਲਈ ਅਗਲੇ ਹਫ਼ਤੇ ਤੱਕ ਉਡੀਕ ਕਰ ਰਹੇ ਹਨ।

ਲੈਗੋਲਟ ਨੇ ਕਿਹਾ ਮੈਂ ਬਹੁਤ ਸਪੱਸ਼ਟ ਹੋਵਾਂਗਾ: ਮੈਨੂੰ ਸਾਰੇ ਕਿਉਬਿਸਰਾਂ ਦੇ ਸਹਿਯੋਗ ਦੀ ਲੋੜ ਹੈ, ਮੈਨੂੰ ਸਾਡੀ ਸਿਹਤ-ਸੰਭਾਲ ਪ੍ਰਣਾਲੀ ਨੂੰ ਬਚਾਉਣ, ਜਾਨਾਂ ਬਚਾਉਣ ਲਈ ਸਮੂਹਕ ਯਤਨ ਦੀ ਜਰੂਰਤ ਹੈ।

ਸਿਹਤ ਮੰਤਰੀ ਕ੍ਰਿਸ਼ਚੀਅਨ ਡੂਬੇ ਨੇ ਕਿਹਾ ਕਿ ਡੇਲੋਇਟ ਦੁਆਰਾ ਬਣਾਇਆ ਗਿਆ ਨਵਾਂ ਸਿਸਟਮ ਲੋਕਾਂ ਨੂੰ ਟੈਸਟਿੰਗ ਆਨਲਾਈਨ ਬੁੱਕ ਕਰਨ ਦੀ ਆਗਿਆ ਦੇਵੇਗਾ। ਉਹ ਟੈਕਸਟ ਸੰਦੇਸ਼ ਦੁਆਰਾ ਆਪਣੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਵੀ ਹੋਣਗੇ। ਉਨ੍ਹਾਂ ਕਿਹਾ ਕਿ ਸਿਸਟਮ ਸਰਕਾਰ ਦੇ ਆਨਲਾਈਨ ਸਵੈ-ਮੁਲਾਂਕਣ ਟੂਲ ਦੇ ਨਾਲ ਵੀ ਕੰਮ ਕਰੇਗਾ। ਸੂਬਾ ਇਕ ਸਾਲ ਦੇ ਇਕਰਾਰਨਾਮੇ ਲਈ 12.4 ਮਿਲੀਅਨ ਡਾਲਰ ਪਾ ਰਿਹਾ ਹੈ।

Related News

ਓਂਟਾਰੀਓ ਵਿਖੇ ਇੱਕ ਦਿਨ ‘ਚ ਕੋਰੋਨਾ ਵਾਇਰਸ ਦੇ ਰਿਕਾਰਡ 401 ਨਵੇਂ ਕੇਸ ਕੀਤੇ ਗਏ ਦਰਜ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀਆਂ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ

Vivek Sharma

ਨਿਊ ਵੈਸਮਿੰਸਟਰ ਦੇ ਪਿਅਰ ਪਾਰਕ (Pier Park) ‘ਚ ਲੱਗੀ ਭਿਆਨਕ ਅੱਗ

Rajneet Kaur

Leave a Comment