channel punjabi
International News USA

US PRESIDENT ELECTION: ਇਸ ਵਾਰ ਦੀ ਚੋਣਾਂ ‘ਚ ਭਾਰਤੀਆਂ ਦੀ ਭੂਮਿਕਾ ਅਹਿਮ, ਅਮਰੀਕੀ ਸੰਸਦ ‘ਚ ਵੱਧ ਸਕਦੇ ਨੇ ਭਾਰਤਵੰਸ਼ੀ

ਵਾਸ਼ਿੰਗਟਨ : ਅਮਰੀਕਾ ਦੀਆਂ ਇਸ ਵਾਰ ਦੀ ਰਾਸ਼ਟਰਪਤੀ ਚੋਣ ‘ਚ ਭਾਰਤੀ ਅਮਰੀਕੀਆਂ ਦੀ ਭੂਮਿਕਾ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਇਕ ਅੰਦਾਜ਼ੇ ਅਨੁਸਾਰ 20 ਲੱਖ ਦੇ ਕਰੀਬ ਭਾਰਤੀ-ਅਮਰੀਕੀ ਆਪਣੀਆ ਵੋਟਾਂ ਰਾਹੀ ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਵਿਚ ਵਿਸ਼ੇਸ਼ ਭੂਮਿਕਾ ਅਦਾ ਕਰਨਗੇ । ਤਿੰਨ ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕੀ ਚੋਣਾਂ ਤੋਂ ਬਾਅਦ ਅਮਰੀਕਾ ਦੀ ਸਿਆਸਤ ਤੇ ਭਾਰਤੀਆਂ ਦੀ ਧੱਕ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

ਮੌਜੂਦਾ ਸਿਆਸੀ ਸਥਿਤੀਆਂ ‘ਤੇ ਜੇਕਰ ਨਜ਼ਰ ਦੌੜਾਈ ਜਾਵੇ ਤਾਂ ਇਹ ਗੱਲ ਵੀ ਸਾਫ ਹੁੰਦੀ ਹੈ ਕਿ ਸੰਸਦੀ ਚੋਣਾਂ ਵਿਚ ਭਾਰ। ਸੰਸਦ ਮੈਂਬਰਾਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਸਕਦੀ ਹੈ । ਭਾਰਤਵੰਸ਼ੀ ਸੰਸਦ ਮੈਂਬਰਾਂ ਦੇ ਸਮੂਹ ਨੂੰ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ‘ਸਮੋਸਾ ਕੋਕਸ’ ਨਾਂ ਦਿੱਤਾ ਹੈ। ਸੂਬਿਆਂ ਤੋਂ ਮਿਲੇ ਤਾਜ਼ਾ ਰੁਝਾਨਾਂ ਦੇ ਆਧਾਰ ‘ਤੇ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ‘ਸਮੋਸਾ ਕੋਕਸ’ ‘ਚ ਪੰਜ ਭਾਰਤਵੰਸ਼ੀ ਸੰਸਦ ਮੈਂਬਰ ਸ਼ਾਮਿਲ ਹਨ। ਇਨ੍ਹਾਂ ਪੰਜ ਸੰਸਦ ਮੈਂਬਰਾਂ ‘ਚ ਪ੍ਰਤੀਨਿਧੀ ਸਭਾ ਦੇ ਚਾਰ ਅਤੇ ਸੈਨੇਟ ਦੀ ਮੈਂਬਰ ਤੇ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਸ਼ਾਮਿਲ ਹਨ।

ਪ੍ਰਤੀਨਿਧੀ ਸਭਾ ‘ਚ ਸਭ ਤੋਂ ਸੀਨੀਅਰ ਡਾ. ਅਮੀ ਬੇਰਾ, ਸੰਸਦ ਮੈਂਬਰ ਰੋ ਖੰਨਾ ਤੇ ਕ੍ਰਿਸ਼ਣਾਮੂਰਤੀ ਨਾਲ ਪ੍ਰਮਿਲਾ ਜੈਪਾਲ ਹਨ। ਜੈਪਾਲ ਪ੍ਰਤੀਨਿਧੀ ਸਭਾ ‘ਚ ਪਹਿਲੀ ਤੇ ਇੱਕੋ ਇਕ ਭਾਰਤਵੰਸ਼ੀ ਮਹਿਲਾ ਹਨ। ਸੰਸਦੀ ਚੋਣਾਂ ‘ਚ ਇਨ੍ਹਾਂ ਦੇ ਫਿਰ ਤੋਂ ਚੁਣੇ ਜਾਣ ਦੀ ਸੰਭਾਵਨਾ ਹੈ। ਐਰੀਜ਼ੋਨਾ ਦੇ ਠੇਵੇਂ ਕਾਂਗਰਸਨਲ ਡਿਸਟਿ੍ਕਟ ‘ਚ ਫਿਜ਼ੀਸ਼ੀਅਲ ਡਾ. ਹੀਰਲ ਤਿਪਿਰਨੇਨੀ ਆਪਣੇ ਰਿਪਬਲਿਕਨ ਮੁਕਾਬਲੇਬਾਜ਼ ਡੇਵਿਡ ਸਕੇਵੇਇਕ੍ਰੇਟ ਖ਼ਿਲਾਫ਼ ਬਹੁਤ ਘੱਟ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਟੈਕਸਾਸ ਦੇ 22ਵੇਂ ਕਾਂਗਰਸਨਲ ਡਿਸਟਿ੍ਕਟ ‘ਚ ਵਿਦੇਸ਼ ਵਿਭਾਗ ਦੇ ਸਾਬਕਾ ਡਿਪਲੋਮੈਟ ਸਰੀ ਪ੍ਰਰੇਸਟਨ ਕੁਲਕਰਨੀ ਆਪਣੇ ਰਿਪਬਲਿਕਨ ਉਮੀਦਵਾਰ ਟ੍ਰੋਏ ਨੇਹਲਸ ‘ਤੇ ਪੰਜ ਫ਼ੀਸਦੀ ਦੀ ਬੜ੍ਹਤ ਨਾਲ ਅੱਗੇ ਚੱਲ ਰਹੇ ਹਨ। 42 ਸਾਲਾ ਕੁਲਕਰਨੀ 2018 ਦੀਆਂ ਚੋਣਾਂ ‘ਚ ਬਹੁਤ ਘੱਟ ਵੋਟਾਂ ਨਾਲ ਹਾਰੇ ਸਨ। ਸਥਾਨਕ ਮੀਡੀਆ ‘ਤੇ ਸਿਆਸੀ ਮਾਹਿਰਾਂ ਨੇ ਇਸ ਵਾਰ ਪ੍ਰਤੀਨਿਧੀ ਸਭਾ ‘ਜਿਆਦਾ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਦਾਖ਼ਲੇ ਦੀ ਸੰਭਾਵਨਾ ਪ੍ਰਗਟਾਈ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਟੈਕਸਾਸ ਤੋਂ ਅਮਰੀਕੀ ਸੰਸਦ ‘ਚ ਦਾਖ਼ਲ ਹੋਣ ਵਾਲੇ ਉਹ ਪਹਿਲੇ ਭਾਰਤਵੰਸ਼ੀ ਹੋਣਗੇ। ਇਸ ਤੋਂ ਇਲਾਵਾ ਪ੍ਰਤੀਨਿਧੀ ਸਭਾ ਤੇ ਸੈਨੇਟ ਲਈ ਕੁਝ ਹੋਰ ਭਾਰਤੀ ਉਮੀਦਵਾਰ ਵੀ ਮੈਦਾਨ ‘ਚ ਹਨ। ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ।

Related News

ਵਿਨੀਪੈਗ ‘ਚ ਸੋਮਵਾਰ ਤੋਂ ਗ੍ਰੀਨ ਬਿਨ ਪਾਇਲਟ ਪ੍ਰਾਜੈਕਟ ਹੋਵੇਗਾ ਸ਼ੁਰੂ

Rajneet Kaur

GOOD NEWS : ਅਮਰੀਕਾ ‘ਚ ਇੱਕ ਹੋਰ ਵੱਡੇ ਅਹੁਦੇ ‘ਤੇ ਭਾਰਤ ਵੰਸ਼ੀ ਦਾ ਕਬਜ਼ਾ, ਨੌਰੀਨ ਹਸਨ ਬਣੀ ਫੈਡਰਲ ਰਿਜ਼ਰਵ ਬੈਂਕ ਦੀ COO

Vivek Sharma

ਖ਼ਬਰ ਖ਼ਾਸ : ਹਾਲੇ ਵੀ ਨਹੀਂ ਟਲਿਆ ਕੋਰੋਨਾ ਦਾ ਖ਼ਤਰਾ, ਇੱਕ ਸਾਲ ਬਾਅਦ ਵੀ ਖੌਫ਼ ਬਰਕਰਾਰ

Vivek Sharma

Leave a Comment