channel punjabi
Canada International News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀਆਂ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ

‌ਓਟਾਵਾ : ਸਰਦ ਰੁੱਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ । ਦੁਨੀਆ ਭਰ ’ਚ ਨਰਾਤੇ ਧੂਮ-ਧਾਮ ਅਤੇ ਸ਼ਰਧਾ ਭਾਵ ਨਾਲ ਮਨਾਏ ਜਾਂਦੇ ਹਨ। ਇਸ ਪਵਿੱਤਰ ਮੌਕੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਤੇ ਦੁਨੀਆ ਭਰ ’ਚ ਵਸਦੇ ਹਿੰਦੂ ਭਾਈਚਾਰੇ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ’ਚ ਕਿਹਾ ਕਿ ਇਹ ਤਿਉਹਾਰ ਸਭ ਲਈ ਖੁਸ਼ੀਆਂ ਲੈਕੇ ਆਵੇ।

ਇਹ ਤਿਓਹਾਰ ਨੌ ਰਾਤਾਂ ਅਤੇ ਦੱਸ ਦਿਨ ਮਨਾਇਆ ਜਾਂਦਾ ਹੈ ਜੋ ਕਿ ਹਿੰਦੂ ਮਾਨਤਾ ਮੁਤਾਬਕ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੌਰਾਨ ਪਰਿਵਾਰਕ ਮੈਂਬਰ ਅਤੇ ਦੋਸਤ ਪ੍ਰਾਥਨਾ ਕਰਦੇ ਹਨ ਅਤੇ ਰਲ ਮਿਲ ਕੇ ਇਸ ਤਿਓਹਾਰ ਨੂੰ ਮਨਾਉਂਦੇ ਹਨ। ਇਹ ਨਰਾਤੇ ਮੌਕਾ ਹਨ ਹਿੰਦੂ ਭਾਈਚਾਰੇ ਨਾਲ ਮਿਲ ਕੇ ਉਨ੍ਹਾਂ ਦੀ ਖੁਸ਼ੀ ਸਾਂਝੀ ਕਰਨ ਦਾ।

you’ll find new ways to observe this holiday at home and carry out traditions online. https://t.co/GAl9czWLYV

— Justin Trudeau (@JustinTrudeau) October 17, 2020

ਇਸ ਸਾਲ ਕੋਰੋਨਾ ਮਹਾਮਾਰੀ ਦੇ ਅਸਰ ਨੂੰ ਦੇਖਦਿਆਂ ਅਤੇ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦੇ ਹੋਏ ਹਿੰਦੂ ਤੇ ਹੋਰ ਭਾਈਚਾਰਿਆਂ ਨੂੰ ਆਪਣੇ ਘਰਾਂ ਤੇ ਵਰਚੁਅਲ ਤਰੀਕੇ ਨਾਲ ਇਸ ਖਾਸ ਤਿਉਹਾਰ ਨੂੰ ਮਨਾਉਣ ਦੀ ਅਪੀਲ ਕੀਤੀ ਜਾਂਦੀ ਹੈ। ਕੈਨੇਡਾ ਵਾਸੀਆਂ ਵੱਲੋਂ ਸੋਫੀ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਜੋ ਇਸ ਪਵਿੱਤਰ ਤਿਓਹਾਰ ਨੂੰ ਕੈਨੇਡਾ ਤੇ ਦੁਨੀਆ ਭਰ ’ਚ ਮਨਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਟਵੀਟ ਕਰਦਿਆਂ ਦੁਨੀਆ ਭਰ ’ਚ ਵਸਦੇ ਹਿੰਦੂ ਭਾਈਚਾਰੇ ਨੂੰ ਇਸ ਪਵਿੱਤਰ ਤਿਓਹਾਰ ਦੀ ਵਧਾਈ ਦਿੱਤੀ।

Related News

ਕੈਨੇਡਾ: ਗਵਰਨਰ ਜਨਰਲ ਜੂਲੀ ਪੇਅਟ ‘ਤੇ ਅਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਲੱਗੇ ਦੋਸ਼

Rajneet Kaur

ਓਂਟਾਰੀਓ ਵਿੱਚ ਕੋਰੋਨਾ ਵੈਕਸੀਨ ਵੰਡਣ ਦਾ ਸਿਲਸਿਲਾ ਜਾਰੀ, ਕੋਵਿਡ-19 ਦੇ 3519 ਨਵੇਂ ਮਾਮਲੇ ਹੋਏ ਦਰਜ

Vivek Sharma

ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 100 ਮਿਲੀਅਨ ਤੋਂ ਪੁੱਜਾ ਪਾਰ, ਸਭ ਤੋਂ ਵੱਧ ਅਮਰੀਕਾ ‘ਚ ਹੋਇਆ ਨੁਕਸਾਨ

Vivek Sharma

Leave a Comment