channel punjabi
Canada International News North America

ਅਰਥਚਾਰਾ ਮੁੜ ਖੋਲ੍ਹਣ ਤੋਂ ਪਹਿਲਾਂ ਪੂਰੀ ਸਥਿਤੀ ਦਾ ਮੁਲਾਂਕਣ ਜ਼ਰੂਰੀ : ਸਿਹਤ ਮੰਤਰੀ

*ਸਿਹਤ ਮੰਤਰੀ ਨੇ ਸਾਵਧਾਨੀ ਰੱਖਣ ਦੀ ਕੀਤੀ ਅਪੀਲ

*ਸਾਵਧਾਨੀਆਂ ਤੋਂ ਇਲਾਵਾ ਕੋਰੋਨਾ ਦਾ ਹੋਰ ਕੋਈ ਹੱਲ ਨਹੀਂ : ਸਿਹਤ ਮੰਤਰੀ

ਉਂਟਾਰੀਓ : ਅਰਥਚਾਰੇ ਨੂੰ ਮੁੜ ਖੋਲ੍ਹਣ ਦੇ ਅਗਲੇ ਪੜਾਅ ਵਿੱਚ ਦਾਖਲ ਹੋਣਾ ਸੁਰੱਖਿਅਤ ਹੋਵੇਗਾ ਜਾਂ ਨਹੀਂ, ਇਸ ਬਾਰੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਹਨਾਂ ਕਿਹਾ ਕਿ ਪਬਲਿਕ ਹੈਲਥ ਅਧਿਕਾਰੀਆਂ ਨੂੰ ਘੱਟੋ-ਘੱਟ ਇੱਕ ਹਫ਼ਤਾ ਹੋਰ ਕੋਵਿਡ-19 ਦੇ ਡਾਟਾ ਦਾ ਮੁਲਾਂਕਣ ਕਰਨਾ ਹੋਵੇਗਾ। ਹਾਲਾਂਕਿ ਸਾਰਾ ਪ੍ਰੋਵਿੰਸ ਹੀ ਹੁਣ ਦੂਜੇ ਪੜਾਅ ਵਿੱਚ ਪਹੁੰਚ ਚੁੱਕਿਆ ਹੈ । ਇਸ ਤੋਂ ਭਾਵ ਹੈ ਕਿ ਬਹੁਤੇ ਕਾਰੋਬਾਰਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਸਿਹਤ ਮੰਤਰੀ ਕ੍ਰਿਸਟੀਨ ਨੇ ਆਖਿਆ ਕਿ ਉਹ ਜਲਦਬਾਜੀ ਕਰਨ ਦੇ ਹੱਕ ਵਿਚ ਨਹੀਂ।
ਬੀਤੇ ਦਿਨ ਕੁਈਨਜ਼ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਦੂਜੇ ਪੜਾਅ ਵਿੱਚ ਵੀ ਸੱਭ ਕੁੱਝ ਠੀਕ ਚੱਲ ਰਿਹਾ ਹੈ। ਪਰ ਅਸੀਂ ਅੱਗੇ ਵਧਣ ਤੋਂ ਪਹਿਲਾਂ ਇਹ ਵੇਖਣਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਤਾਂ ਕੋਈ ਲੋੜ ਨਹੀਂ। ਉਨ੍ਹਾਂ ਆਖਿਆ ਕਿ ਅਸੀਂ ਇਸ ਸਬੰਧ ਵਿੱਚ ਗੱਲਬਾਤ ਵੀ ਕਰ ਰਹੇ ਹਾਂ। ਅਸੀਂ ਇਹ ਵੀ ਸਮਝਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਪੂਰੇ ਪ੍ਰੋਵਿੰਸ ਵਿੱਚ ਕਰਨਾ ਚਾਹੀਦਾ ਹੈ ਜਾਂ ਰੀਜਨਲ ਪੱਧਰ ਉੱਤੇ ਕਰਨਾ ਚਾਹੀਦਾ ਹੈ। ਸਾਨੂੰ ਆਸ ਹੈ ਕਿ ਅਸੀਂ ਜਲਦ ਤੋਂ ਜਲਦ ਅਗਲੇ ਪੜਾਅ ਵਿੱਚ ਦਾਖਲ ਹੋ ਜਾਵਾਂਗੇ।
ਇਸ ਦੌਰਾਨ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਕੈਨੇਡਾ ਵਿੱਚ ਭਾਵੇਂ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆਈ ਹੈ, ਪਰ ਕਈ ਹੋਰਨਾਂ ਦੇਸ਼ਾਂ ਵਿੱਚ ਸੰਕ੍ਰਮਣ ਦੇ ਮਾਮਲਿਆਂ ਵਿੱਚ ਮੁੜ ਵਾਧਾ ਹੋਇਆ ਹੈ। ਉਹੁਨਾ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਸਮੇਂ-ਸਮੇਂ ‘ਤੇ ਸਾਬੁਨ ਨਾਲ ਹੱਥ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਮੁੰਹ ‘ਤੇ ਮਾਸਕ ਲਗਾ ਕੇ ਰੱਖਣ ਨਾਲ ਹੀ ਅਸੀਂ ਕੋਰੋਨਾ ਵਰਗੀ ਭੈੜੀ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਹਨਾਂ ਨਿਯਮਾਂ ਦੀ ਪਾਲਨਾ ਸਾਨੂੰ ਹਰ ਹਾਲਤ ਵਿਚ ਕਰਨੀ ਹੀ ਹੋਵੇਗੀ।

Related News

ਕੈਨੇਡਾ ਵਿੱਚ ਸਕੂਲ ਖੋਲ੍ਹਣ ‘ਤੇ ਮਾਹਿਰਾਂ ਨੇ ਦਿੱਤੀ ਚਿਤਾਵਨੀ, ਇਜ਼ਰਾਈਲ ਦੀ ਘਟਨਾ ਤੋਂ ਸਬਕ ਲੈਣ ਦੀ ਦਿੱਤੀ ਨਸੀਹਤ

Vivek Sharma

ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਟੋਰਾਂਟੋ ਵਿੱਚ ਕੋਰੋਨਾ ਬੇਲਗਾਮ, ਹੁਣ ਤੱਕ 2000 ਤੋਂ ਵੱਧ ਦੀ ਗਈ ਜਾਨ

Vivek Sharma

ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫਾਇਰਿੰਗ, 9 ਲੋਕਾਂ ਦੀ ਮੌਤ,

Vivek Sharma

Leave a Comment