channel punjabi
Canada News North America

B.C. ELECTIONS: ਪੰਜਾਬੀ ਉਮੀਦਵਾਰਾਂ ਨੇ ਸੰਭਾਲਿਆ ਮੋਰਚਾ, ਸਰੀ ‘ਚ NDP ਉਮੀਦਵਾਰ ਜਗਰੂਪ ਬਰਾੜ ਨੇ ਸਕੂਲਾਂ ਦੀ ਨੁਹਾਰ ਬਦਲਣ ਦਾ ਕੀਤਾ ਵਾਅਦਾ

ਸਰੀ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 24 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਕਈ ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੌਰਾਨ ਉਮੀਦਵਾਰਾਂ ਵੱਲੋਂ ਕਈ ਵਾਅਦੇ ਕੀਤੇ ਜਾ ਰਹੇ ਹਨ। ਇਸੇ ਤਰਾਂ ਸਰੀ ਦੇ ਫਲੀਟਵੁੱਡ ਹਲਕੇ ਤੋਂ ਐਨਡੀਪੀ ਉਮੀਦਵਾਰ ਜਗਰੂਪ ਬਰਾੜ ਅਤੇ ਸਰੀ-ਕਲੇਵਰਡੇਲ ਤੋਂ ਐਨਡੀਪੀ ਉਮੀਦਵਾਰ ਮਾਈਕ ਸਟਾਰਚੁਕ ਨੇ ਦੋ ਸਕੂਲਾਂ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ ਹੈ।

ਐਨਡੀਪੀ ਉਮੀਦਵਾਰ ਜਗਦੀਪ ਬਰਾੜ ਨੇ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਉਨਾਂ ਦੀ ਪਾਰਟੀ ਜਿੱਤ ਕੇ ਸੱਤਾ ‘ਚ ਆਈ ਤਾਂ ਉਹ ਸਰੀ ਦੇ ਦੋ ਹਾਈ ਸਕੂਲਾਂ ਦਾ ਵਿਸਥਾਰ ਕਰਨਗੇ, ਜਿਨ੍ਹਾਂ ਵਿੱਚ ‘ਫਲੀਟਵੁੱਡ ਪਾਰਕ ਸੈਕੰਡਰੀ ਸਕੂਲ’ ਅਤੇ ‘ਕਲੇਟਨ ਹਾਈਟਸ ਸੈਕੰਡਰੀ ਸਕੂਲ’ ਸ਼ਾਮਲ ਹਨ। ਸਰੀ-ਕਲੇਵਰਡੇਲ ਤੋਂ ਐਨਡੀਪੀ ਉਮੀਦਵਾਰ ਮਾਈਕ ਸਟਾਰਚੁਕ ਨੇ ਵੀ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀ ਵਰਗ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਫੈਡਰਲ ਐਨਡੀਪੀ ਦੇ ਆਗੂ ਜਗਮੀਤ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਜਗਰੂਪ ਬਰਾੜ ਨੇ ਕਿਹਾ ਕਿ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਵਿੱਚ ਮੌਜੂਦਾ ਸਮੇਂ 1200 ਸੀਟਾਂ ਹਨ, ਜਿਨਾਂ ਵਿੱਚ 500 ਸੀਟਾਂ ਦਾ ਵਾਧਾ ਕਰਦੇ ਹੋਏ ਇਸ ਦੀ ਸਮਰੱਥਾ 1700 ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਕਲੇਟਨ ਹਾਈਟਸ ਸੈਕੰਡਰੀ ਸਕੂਲ ‘ਚ ਮੌਜੂਦਾ ਸਮੇਂ 1000 ਸੀਟਾਂ ਹਨ, ਜਿਨਾਂ ਵਿੱਚ 500 ਸੀਟਾਂ ਦਾ ਵਾਧਾ ਕਰਦੇ ਹੋਏ 1500 ਸੀਟਾਂ ਕਰ ਦਿੱਤੀ ਜਾਣਗੀਆਂ। ਜਗਰੂਪ ਬਰਾੜ ਅਤੇ ਸਟਾਰਚੁਕ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਪਰ ਸਹੂਲਤਾਂ ‘ਚ ਵਾਧਾ ਨਹੀਂ ਹੋ ਰਿਹਾ ਸੀ। ਇਸ ਲਈ ਉਨ੍ਹਾਂ ਨੇ ਇਨ੍ਹਾਂ ਸਕੂਲਾਂ ਦਾ ਵਿਸਥਾਰ ਕਰਨ ਦਾ ਮਨ ਬਣਾ ਲਿਆ ਹੈ।

ਦੱਸ ਦਈਏ ਕਿ ਬੀਸੀ ਚੋਣਾਂ ਵਿੱਚ ਤਕਰੀਬਨ ਹਰ ਪਾਰਟੀ ਵੱਲੋਂ ਪੰਜਾਬੀ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਕਈ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਪੰਜਾਬੀ ਉਮੀਦਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ । 24 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਹੋ ਰਹੀਆਂ ਹਨ।

Related News

ਬੀ.ਸੀ ਲੈਬਾਂ ਵਿਚ ਕੋਵਿਡ-19 ਕਮਪਾਉਂਡਿੰਗ ਸਟਾਫ ਦੀ ਘਾਟ: union

Rajneet Kaur

ਬਰੈਂਪਟਨ ਵਿੱਚ ਛੁਰੇਬਾਜ਼ੀ ਦੀ ਵਾਪਰੀ ਦੂਹਰੀ ਘਟਨਾ ਤੋਂ ਬਾਅਦ ਤਿੰਨ ਵਿਅਕਤੀ ਹਿਰਾਸਤ ‘ਚ

Rajneet Kaur

ਵੈਨਕੂਵਰ ਦੇ ਫਾਇਰਫਾਈਟਰਜ਼ ਨੇ ਰੇਲ ਦੀਆਂ ਪੱਟੜੀਆਂ ਦੇ ਨਜ਼ਦੀਕ ਖੱਡੇ ‘ਤੇ ਫਸੇ ਇਕ ਵਿਅਕਤੀ ਨੂੰ ਕੱਢਿਆ ਬਾਹਰ

Rajneet Kaur

Leave a Comment