channel punjabi
Canada News

ਸਕੂਲਾਂ ‘ਚ ਕੋਰੋਨਾ ਮਾਮਲਿਆਂ ਦੀ ਵਧੀ ਗਿਣਤੀ, ਦੋ ਹੋਰ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ

ਓਂਟਾਰੀਓ : ਕੈਨੇਡਾ ਦੇ ਕੁਝ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਕੈਨੇਡਾ ਦੇ ਕਈ ਸੂਬਿਆਂ ਵਿਚ ਕੋਰੋਨਾ ਕਾਰਨ ਰੋਜ਼ਾਨਾ ਪ੍ਰਭਾਵਿਤਾਂ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋ ਰਿਹਾ ਹੈ।

ਓਂਟਾਰੀਓ ਸੂਬੇ ਦੇ ਯਾਰਕ ਖੇਤਰ ਦੇ ਦੋ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਵੁੱਡ ਬ੍ਰਿਜ ਤੇ ਕਿੰਗ ਸਿਟੀ ਸ਼ਹਿਰ ਦੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ। ਇਹ ਦੋਵੇਂ ਸਕੂਲ ਇਨ੍ਹਾਂ ਖੇਤਰਾਂ ਨਾਲ ਸਬੰਧਤ ਹਨ।

ਯਾਰਕ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ ਨੇ ਕਿਹਾ ਕਿ ਕਿੰਗ ਸਿਟੀ ਵਿਚ ਸਥਿਤ ਕੈਥੋਲਿਕ ਸਕੂਲ ਅਤੇ ਵੁੱਡਬ੍ਰਿਜ ਵਿਚ ਸਥਿਤ ਫਾਤਿਮਾ ਕੈਥੋਲਿਕ ਸਕੂਲ ਐਲੀਮੈਂਟਰੀ ਸਕੂਲ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇੱਥੇ 5 ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਦੋਹਾਂ ਸਕੂਲਾਂ ਦੇ ਮਾਮਲੇ ਆਪਸ ਵਿਚ ਜੁੜੇ ਹੋਏ ਨਹੀਂ ਹਨ। ਫਿਲਹਾਲ ਜਾਂਚ-ਪੜਚਾਲ ਜਾਰੀ ਹੈ।

ਸਤੰਬਰ ਮਹੀਨੇ ਤੋਂ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਸਕੂਲ ਖੁੱਲ੍ਹ ਗਏ ਸਨ ਪਰ ਇਸ ਦੇ ਬਾਅਦ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਬੁੱਧਵਾਰ ਓਂਟਾਰੀਓ ਸੂਬੇ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਮਗਰੋਂ 5 ਸਕੂਲਾਂ ਨੂੰ ਬੰਦ ਕਰਨਾ ਪਿਆ। ਬੱਚਿਆਂ ਦੇ ਮਾਪਿਆਂ ਦੀ ਚਿੰਤਾ ਹੈ ਇਸ ਕਰਕੇ ਵੀ ਵਧ ਗਈ ਹੈ ਕਿਉਂਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਕੋਰੋਨਾ ਦੇ ਹਾਲਾਤ ਦਿਨ ਪ੍ਰਤੀ ਦਿਨ ਬੇਕਾਬੂ ਹੁੰਦੇ ਜਾ ਰਹੇ ਹਨ। ਕੁਝ ਮਾਪਿਆਂ ਨੇ ਇੱਕ ਵਾਰ ਮੁੜ ਤੋਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਮਨਾ ਕਰ ਦਿੱਤਾ ਹੈ।
ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਦੀ ‘ਬੈਕ ਨੂੰ ਸਕੂਲ ਯੋਜਨਾ’ ਹੁਣ ਦਮ ਤੋੜ ਚੁੱਕੀ ਹੈ ਕਿਉਂਕਿ ਜ਼ਿਆਦਾਤਰ ਮਾਪਿਆਂ ਦਾ ਮੰਨਣਾ ਹੈ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਨਹੀਂ ਆ ਜਾਂਦੀ ਉਸ ਸਮੇਂ ਤਕ ਸਰਕਾਰ ਸਿਰਫ ਬਹਾਨੇ ਬਣਾ ਕੇ ਹੀ ਆਮ ਲੋਕਾਂ ਨੂੰ ਝੂਠੇ ਦਿਲਾਸੇ ਦਿੰਦੀ ਰਹੇਗੀ ।

ਫਿਲਹਾਲ ਕੈਨੇਡਾ ਦੇ ਪੰਜ ਸੂਬਿਆਂ ਵਿੱਚ ਹਾਲਾਤ ਅਜੇ ਵੀ ਸੁਧਰੇ ਨਹੀਂ ਹਨ, ਕਿਊਬਿਕ, ਉਂਟਾਰੀਓ, ਮਾਂਟਰੀਅਲ, ਅਲਬਰਟਾ, ਟੋਰਾਂਟੋ ‘ਚ ਪਿਛਲੇ 24 ਘੰਟਿਆਂ ਦੌਰਾਨ ਵੱਡੀ ਗਿਣਤੀ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ । ਦੂਜੇ ਪਾਸੇ ਸਿਹਤ ਵਿਭਾਗ ਵਧੇ ਕੋਰੋਨਾ ਮਾਮਲਿਆਂ ਪਿੱਛੇ ਕਾਰਨ ਆਮ ਲੋਕਾਂ ਦੀ ਅਣਗਹਿਲੀ ਨੂੰ ਮੰਨ ਰਿਹਾ ਹੈ।

Related News

BIG NEWS : ਫਾਈਜ਼ਰ ਨੇ ਬੱਚਿਆਂ ਲਈ ਤਿਆਰ ਕੀਤੀ ਵੈਕਸੀਨ , ਸ਼ੁਰੂਆਤੀ ਪ੍ਰਯੋਗ ਸਫ਼ਲ, ਵੈਕਸੀਨ ਦਾ ਟਰਾਇਲ ਕਰਨ ਦੀ ਮੰਗੀ ਇਜਾਜ਼ਤ

Vivek Sharma

ਟੋਰਾਂਟੋ ‘ਚ ਲਾਪਤਾ ਹੋਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ AIR HOSTESS ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Vivek Sharma

Jagmeet Singh ਨੂੰ ਸੰਸਦ ‘ਚੋਂ ਇੱਕ ਦਿਨ ਲਈ ਬਾਹਰ ਕੱਢਿਆ

team punjabi

Leave a Comment