channel punjabi
Canada International News North America

ਕੋਰੋਨਾ ਦੇ ਸੰਬੰਧ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਦੀ ਖ਼ਾਸ ਰਿਸਰਚ

ਵਾਸ਼ਿੰਗਟਨ : ‘ਚੀਨ ਦੇ ਕੋਰੋਨਾ ਵਾਇਰਸ ‘ਦਾ ਤੋੜ ਹਾਲੇ ਤਕ ਸੰਭਵ ਨਹੀਂ ਹੋ ਸਕਿਆ ਹੈ । ਦੁਨੀਆ ਭਰ ਦੇ ਖੋਜ ਵਿਗਿਆਨੀ ਅਤੇ ਤਰ੍ਹਾਂ-ਤਰ੍ਹਾਂ ਦੀ ਰਿਸਰਚ ਕਰ ਰਹੇ ਹਨ ਤਾਂ ਜੋ ਇਸਦਾ ਕੋਈ ਹੱਲ ਲੱਭਿਆ ਜਾ ਸਕੇ । ਕੋਰੋਨਾ ਸਬੰਧੀ ਸਰਵੇ ਅਤੇ ਦੂਜੇ ਹੋਰ ਅਧਿਐਨਾਂ ਵਿਚ ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਕੋਰੋਨਾਵਾਇਰਸ ਦੀ ਐਂਟੀਬੌਡੀ ਪਾਈ ਗਈ ਹੈ। ਸਰੀਰ ਵਿਚ ਐਂਟੀਬੌਡੀ ਬਣ ਜਾਣ ਦਾ ਮਤਲਬ ਹੋਇਆ ਕਿ ਜਿਹਨਾਂ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਹੋ ਚੁੱਕਾ ਹੈ ਅਤੇ ਉਹਨਾਂ ਦੇ ਸਰੀਰ ਨੇ ਕੋਰੋਨਾ ਖਿਲਾਫ਼ ਲੜਨ ਦੀ ਸਮਰੱਥਾ ਵਿਕਸਿਤ ਕਰ ਲਈ ਹੈ। ਇਸ ਤੋਂ ਬਾਅਦ ਸਵਾਲ ਬਣਦਾ ਹੈ ਕਿ, ਕੀ ਇਕ ਵਾਰ ਐਂਟੀਬੌਡੀ ਬਣ ਜਾਣ ਦੇ ਬਾਅਦ ਕਦੇ ਕੋਰੋਨਾ ਨਹੀਂ ਹੋਵੇਗਾ ? ਇਸ ਸਬੰਧੀ ਭਾਰਤੀ ਮੂਲ ਦੇ ਅਮਰੀਕੀ ਪ੍ਰੋਫ਼ੈਸਰ ਦੀਪਤ ਭੱਟਾਚਾਰੀਆ ਨੇ ਵੱਡੀ ਅਤੇ ਰਿਸਰਚ ਕੀਤੀ ਹੈ।

5 ਮਹੀਨੇ ਤੱਕ ਸਰੀਰ ਵਿਚ ਰਹਿੰਦੀ ਹੈ ਐਂਟੀਬੌਡੀ

ਅਮਰੀਕਾ ਦੀ ਯੂਨੀਵਰਸਿਟੀ ਆਫ ਅਰੀਜ਼ੋਨਾ ਵਿਚ ਐਸੋਸੀਏਟ ਪ੍ਰੋਫੈਸਰ ਭਾਰਤੀ ਮੂਲ ਦੇ ਦੀਪਤ ਭੱਟਾਚਾਰੀਆ ਦੀ ਅਗਵਾਈ ਵਿਚ ਇਹ ਰਿਸਰਚ ਕੀਤੀ ਗਈ। ਇਸ ਵਿਚ ਨਤੀਜਾ ਕੱਢਿਆ ਗਿਆ ਕਿ ਸਾਰਸ ਕੋਵਿਡ-2 ਵਾਇਰਸ ਦੇ ਖਿਲਾਫ਼ ਐਂਟੀਬੌਡੀ ਕਿਸੇ ਇਨਸਾਨ ਦੇ ਸਰੀਰ ਵਿਚ ਲੱਗਭਗ 5 ਮਹੀਨੇ ਤੱਕ ਰਹਿੰਦੀ ਹੈ। ਮਤਲਬ ਇਕ ਵਾਰ ਵਿਚ ਐਂਟੀਬੌਡੀ ਬਣਨ ਦੇ ਪੰਜ ਮਹੀਨੇ ਬਾਅਦ ਫਿਰ ਤੋਂ ਵਿਅਕਤੀ ਇਨਫੈਕਸ਼ਨ ਦੀ ਚਪੇਟ ਵਿਚ ਆ ਸਕਦਾ ਹੈ

6,000 ਲੋਕਾਂ ‘ਤੇ ਰਿਸਰਚ
ਇਸ ਰਿਸਰਚ ਵਿਚ 6 ਹਜ਼ਾਰ ਲੋਕਾਂ ਦੇ ਐਂਟੀਬੌਡੀ ਸੈਂਪਲ ਲਏ ਗਏ, ਜੋ ਕੋਰੋਨਾ ਨਾਲ ਪੀੜਤ ਹੋਏ ਸਨ।ਰਿਸਰਚ ‘ਤੇ ਪ੍ਰੋਫੈਸਰ ਭੱਟਾਚਾਰੀਆ ਨੇ ਕਿਹਾ,”ਕੋਵਿਡ-19 ਦੇ ਖਿਲਾਫ਼ ਇਮਿਊਨਿਟੀ ਦੇ ਬਾਰੇ ਵਿਚ ਲਗਾਤਾਰ ਕਈ ਚਿੰਤਾਵਾਂ ਹਨ। ਅਸੀਂ ਇਸ ਅਧਿਐਨ ਵਿਚ ਪਾਇਆ ਹੈ ਕਿ ਇਮਿਊਨਿਟੀ ਘੱਟੋ-ਘੱਟੋ 5 ਮਹੀਨੇ ਲਈ ਸਥਿਰ ਹੈ। ਉੱਚ ਗੁਣਵੱਤਾ ਵਾਲੇ ਐਂਟੀਬੌਡੀਜ਼ ਸਾਰਸ ਕੋਵਿਇਨਫੈਕਸ਼ਨ ਦੇ ਪੰਜ ਤੋਂ 7 ਮਹੀਨੇ ਬਾਅਦ ਖਤਮ ਹੋ ਰਹੇ ਹਨ।”

Related News

ਕੈਨੇਡਾ ਨੇ COVID-19 ਵੈਕਸੀਨ ਲਈ ਫਾਈਜ਼ਰ ਅਤੇ ਮੋਡੇਰਨਾ ਨਾਲ ਕੀਤੇ ਸਮਝੋਤੇ

Rajneet Kaur

ਉੱਘੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਦਾ ਮਾਮਲਾ : FBI ਨੇ ਜਾਂਚ ਕੀਤੀ ਸ਼ੁਰੂ

Vivek Sharma

ਮਾਂਟਰੀਅਲ ਵਿਖੇ ਦਿਨ ਦਿਹਾੜੇ ਚੱਲੀਆਂ ਗੋਲੀਆਂ, ਦੋ ਵੱਖ-ਵੱਖ ਘਟਨਾਵਾਂ ਵਿੱਚ 3 ਨੌਜਵਾਨ ਹੋਏ ਫੱਟੜ

Vivek Sharma

Leave a Comment