channel punjabi
Canada International News North America

ਹੈਮਿਲਟਨ ਸਪਿਨ ਸਟੂਡੀਓ, ਸਪਿਨਕੋ ‘ਚ ਕੋਵਿਡ-19 ਆਊਟਬ੍ਰੇਕ ਹੋਣ ਤੋਂ ਬਾਅਦ 47 ਲੋਕ ਕੋਵਿਡ-19 ਵਾਇਰਸ ਦੀ ਚਪੇਟ ‘ਚ

ਟੋਰਾਂਟੋ: ਇਸ ਮਹੀਨੇ ਦੇ ਸ਼ੁਰੂ ਵਿੱਚ ਹੈਮਿਲਟਨ ਸਪਿਨ ਸਟੂਡੀਓ ਵਿੱਚ ਇੱਕ ਕਲਾਸ ਵਿੱਚ ਹਿੱਸਾ ਲੈਣ ਤੋਂ ਬਾਅਦ 100 ਦੇ ਨੇੜੇ ਤੇੜੇ ਵਿਅਕਤੀ ਕੋਵਿਡ-19 ਨੂੰ ਐਕਸਪੋਸ ਹੋਏ ਹੋ ਸਕਦੇ ਹਨ। ਐਤਵਾਰ ਨੂੰ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ 5 ਅਕਤੂਬਰ ਤੋਂ ਬਾਅਦ ਜੇਮਜ਼ ਤੇ ਵਿਲਸਨ ਸਟਰੀਟਸ ਉੱਤੇ ਸਥਿਤ ਸਪਿਨਕੋ ਵਿੱਚ ਕੋਵਿਡ-19 ਆਊਟਬ੍ਰੇਕ ਹੋਣ ਤੋਂ ਬਾਅਦ 47 ਲੋਕ ਕੋਵਿਡ-19 ਵਾਇਰਸ ਦੀ ਚਪੇਟ ਵਿੱਚ ਆ ਗਏ ਸਨ । ਸ਼ਹਿਰ ਦੇ ਸਿਹਤ ਵਿਭਾਗ ਦੀ ਮੈਡੀਕਲ ਅਫ਼ਸਰ ਡਾ. ਐਲਿਜ਼ਾਬੈਥ ਰਿਚਰਡਸਨ ਨੇ ਮੰਗਲਵਾਰ ਨੂੰ ਦੱਸਿਆ ਕਿ 44 ਮੁੱਢਲੇ ਕੇਸ ਸ਼ਹਿਰ ਸਪਿਨਕੋ ਨਾਲ ਜੁੜੇ ਹੋਏ ਹਨ।

ਹੁਣ ਤੱਕ ਇਸ ਸਟੂਡੀਓ ਦੇ 36 ਮੈਂਬਰ ਤੇ ਦੋ ਸਟਾਫ ਮੈਂਬਰ ਪਾਜ਼ੀਟਿਵ ਆ ਚੁੱਕੇ ਹਨ। ਨੌਂ ਹੋਰ ਵਿਅਕਤੀ ਵੀ ਅਸਿੱਧੇ ਤੌਰ ਉੱਤੇ ਕੋਵਿਡ-19 ਦੀ ਚਪੇਟ ਵਿੱਚ ਆਏ। ਸਿਟੀ ਆਫ ਹੈਮਿਲਟਨ ਦੀ ਤਰਜ਼ਮਾਨ ਜੈਕਲੀਨ ਡਰਲੌਵ ਨੇ ਆਖਿਆ ਕਿ ਘੱਟੋ ਘੱਟ 100 ਮੈਂਬਰ ਕੋਵਿਡ-19 ਸਬੰਧੀ ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਉਨ੍ਹਾਂ ਨੂੰ ਸੈਲਫ ਆਈਸੋਲੇਟ ਕਰਨ, ਆਪਣੇ ਲੱਛਣਾਂ ਦੀ ਨਿਗਰਾਨੀ ਕਰਨ ਤੇ ਲੋੜ ਪੈਣ ਉੱਤੇ ਟੈਸਟ ਕਰਵਾਉਣ ਲਈ ਆਖਿਆ ਗਿਆ। ਉਨ੍ਹਾਂ ਆਖਿਆ ਕਿ ਸਪਿਨਕੋ ਵਿੱਚ ਇਸ ਆਊਟਬ੍ਰੇਕ ਦੇ ਕਾਰਨਾਂ ਦਾ ਪਤਾ ਲਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ।

Related News

ਨਵੀਆਂ ਪਾਬੰਦੀਆਂ ਦੇ ਹੱਕ ਵਿੱਚ ਨਹੀਂ ਐਲਬਰਟਾ ਦੇ ਜ਼ਿਆਦਾਤਰ ਲੋਕ, ਸਰਕਾਰ ਵਿੱਚ ਭਰੋਸਾ ਵੀ ਡਿੱਗਿਆ : ਸਰਵੇਖਣ

Vivek Sharma

ਟੋਰਾਂਟੋ ‘ਚ 2 ਸਾਲਾ ਬੱਚਾ 14ਵੀਂ ਇਮਾਰਤ ਤੋਂ ਗਿਰਿਆ, ਹਸਪਤਾਲ ‘ਚ ਹੋਈ ਮੌਤ

Rajneet Kaur

ਰਿਚਮੰਡ ਹਿੱਲ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਮੌਤ, ਇੱਕ ਵਿਅਕਤੀ ਗ੍ਰਿਫਤਾਰ

Rajneet Kaur

Leave a Comment