channel punjabi
Canada News North America

60 ਤੋਂ 80 ਸਾਲ ਉਮਰ ਦੇ ਲੋਕਾਂ ਲਈ ਕੋਰੋਨਾ ਬਣਿਆ ਜਾਨ ਦਾ ਖ਼ਤਰਾ !

ਟੋਰਾਂਟੋ : ਓਂਟਾਰੀਓ ਸੂਬੇ ਵਿਚ ਦੋ ਦਿਨ ਕੋਰੋਨਾ ਦੇ ਮਾਮਲੇ ਇਕ ਹਜ਼ਾਰ ਦੇ ਕਰੀਬ ਹੋਣ ਦੇ ਬਾਅਦ ਅੱਜ ਦੂਜੇ ਦਿਨ ਕੁਝ ਰਾਹਤ ਮਿਲੀ । ਐਤਵਾਰ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 24 ਘੰਟਿਆਂ ਦੌਰਾਨ ਇੱਥੇ ਕੁੱਲ 649 ਲੋਕ ਕੋਰੋਨਾ ਦੀ ਲਪੇਟ ਵਿਚ ਆਏ।

ਸ਼ਨੀਵਾਰ ਨੂੰ ਸੂਬੇ ਵਿਚ ਪਾਬੰਦੀਆਂ ਸਖ਼ਤ ਹੋਣ ਮਗਰੋਂ ਪੀੜਤਾਂ ਦੀ ਗਿਣਤੀ ਵਿਚ ਕਮੀ ਦਰਜ ਹੋਈ ਹੈ। ਸ਼ੁੱਕਰਵਾਰ ਨੂੰ ਇੱਥੇ ਕੋਰੋਨਾ ਦੇ 939 ਮਾਮਲਿਆਂ ਨਾਲ ਰਿਕਾਰਡ ਦਰਜ ਹੋਇਆ ਸੀ। ਸੂਬੇ ਵਿਚ ਹੁਣ ਤੱਕ ਕੁੱਲ 3005 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ।

ਦੱਸ ਦਈਏ ਕਿ ਮ੍ਰਿਤਕਾਂ ਵਿਚੋਂ 12 ਲੋਕ 20 ਤੋਂ 39 ਸਾਲ ਦੇ , 125 ਲੋਕ 40 ਤੋਂ 59 ਸਾਲ ਦੇ ਅਤੇ ਲਗਭਗ 799 ਲੋਕ 60 ਤੋਂ 79 ਸਾਲ ਦੇ ਸਨ। ਇਸ ਦੇ ਇਲਾਵਾ ਜਿਹੜੇ ਬਾਕੀ 2,068 ਲੋਕਾਂ ਦੀ ਮੌਤ ਹੋਈ, ਉਨ੍ਹਾਂ ਦੀ ਉਮਰ 80 ਤੇ ਇਸ ਤੋਂ ਵੱਧ ਸੀ। ਸਿਹਤ ਅਧਿਕਾਰੀਆਂ ਮੁਤਾਬਕ 217 ਲੋਕਾਂ ਦਾ ਅਜੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 51 ਮਰੀਜ਼ ਆਈ.ਸੀ.ਯੂ. ਵਿਚ ਭਰਤੀ ਹਨ ਤੇ 32 ਮਰੀਜ਼ਾਂ ਨੂੰ ਸਾਹ ਦੀ ਸਮੱਸਿਆ ਕਾਰਨ ਵੈਨਟੀਵੇਟਰ ‘ਤੇ ਰੱਖਿਆ ਗਿਆ ਹੈ। ਲੈਬਜ਼ ਵਿਚੋਂ ਪੁਸ਼ਟੀ ਹੋਏ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 59,139 ਹੋ ਚੁੱਕੀ ਹੈ ਤੇ 3,005 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਰਾਹਤ ਦੀ ਗੱਲ ਹੈ ਕਿ 50,437 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

Related News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨੀ ਅੰਦੋਲਨ ਨੂੰ ਹਮਾਇਤ ‘ਤੇ ਖੜਾ ਹੋਇਆ ਬਖੇੜਾ, ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਕੀਤਾ ਤਲਬ

Vivek Sharma

ਪਿਛਲੇ 3 ਮਹੀਨਿਆਂ ਵਿੱਚ ਟੋਰਾਂਟੋ ਮਸਜਿਦਾਂ ਉੱਤੇ 6 ਵਾਰ ਹੋਇਆ ਹਮਲਾ

Rajneet Kaur

ਟਰੂਡੋ ਨੇ ਸਮੀਖਿਆ ਲਈ WE ਚੈਰਿਟੀ ਦੇ ਦਸਤਾਵੇਜ਼ ਕੀਤੇ ਜਾਰੀ

Rajneet Kaur

Leave a Comment