channel punjabi
Canada News North America

BIG NEWS: ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਜ਼ਿਮਨੀ ਚੋਣਾਂ ਤੈਅ ਸਮੇਂ ਅਨੁਸਾਰ ਹੀ ਹੋਣਗੀਆਂ : ਜਸਟਿਨ ਟਰੂਡੋ

ਅਮਰੀਕਾ ਤੋਂ ਪਹਿਲਾਂ ਕੈਨੇਡਾ ਵਿੱਚ ਭਖਿਆ ਚੋਣ ਅਖਾੜਾ

26 ਅਕਤੂਬਰ ਨੂੰ ਹੋਣੀਆਂ ਹਨ 2 ਸੀਟਾਂ ‘ਤੇ ਜਿਮਨੀ ਚੋਣਾਂ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਦੋ ਫੈਡਰਲ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ । ਇਹਨਾਂ ਚੋਣਾਂ ਨੂੰ ਕੋਰੋਨਾ ਕਾਰਨ ਮੁਲਤਵੀ ਜਾਂ ਅੱਗੇ ਕਰਨ ਤੋਂ ਕੈਨੇਡਾ ਸਰਕਾਰ ਨੇ ਸਾਫ਼ ਇਨਕਾਰ ਕੀਤਾ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕੇਸਾਂ ਵਿਚ ਵਾਧੇ ਦੇ ਬਾਵਜੂਦ ਟੋਰਾਂਟੋ ਵਿਚ ਚੱਲ ਰਹੀਆਂ ਦੋ ਫੈਡਰਲ ਜ਼ਿਮਨੀ ਚੋਣਾਂ ਵੀ ਜਾਰੀ ਰਹਿਣਗੀਆਂ, ਇਨ੍ਹਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ ।

ਟੋਰਾਂਟੋ ਸੈਂਟਰ ਅਤੇ ਯੌਰਕ ਸੈਂਟਰ ਲਈ ਜ਼ਿਮਨੀ ਚੋਣਾਂ 26 ਅਕਤੂਬਰ ਨੂੰ ਹੋਣੀਆਂ ਹਨ। ਟੋਰਾਂਟੋ ਸੈਂਟਰ ਵਿਚ ਗ੍ਰੀਨ ਪਾਰਟੀ ਦੀ ਨੇਤਾ ਐਨਾਮੀ ਪਾਲ, ਜਿਹਨਾਂ ਟਰੂਡੋ ਨੂੰ ਸ਼ੁੱਕਰਵਾਰ ਨੂੰ ਇਸ ਆਧਾਰ ‘ਤੇ ਜ਼ਿਮਨੀ ਚੋਣਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ ਕਿ ਲੋਕਤੰਤਰ ਅਤੇ ਵੋਟਰਾਂ ਪ੍ਰਤੀ ਨਿਰਪੱਖਤਾ ਖ਼ਤਰੇ ਵਿੱਚ ਹੈ, ਕਿਉਂਕਿ ਇਸ ਸਮੇਂ ਕੈਨੇਡੀਅਨਾਂ ਨੂੰ COVID-19 ਦੇ ਸਭ ਤੋਂ ਵੱਧ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੌਲ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਕੋਈ ਵੀ ਜ਼ਿਮਨੀ ਚੋਣ ਵਿਚ ਹਿੱਸਾ ਲੈਣ ਵਾਲਾ ਉਮੀਦਵਾਰ ਮੇਰੇ ਵਾਂਗ ਹੀ ਮਹਿਸੂਸ ਕਰਦਾ ਹੈ, ਕਿ ਇਹ ਸਿਰਫ ਉਹ ਹਾਲਤਾਂ ਨਹੀਂ ਹਨ ਜਿਸ ਤਹਿਤ ਤੁਸੀਂ ਸੁਤੰਤਰ, ਨਿਰਪੱਖ ਅਤੇ ਸਭ ਤੋਂ ਵੱਧ, ਸੁਰੱਖਿਅਤ ਚੋਣ ਕਰਵਾ ਸਕਦੇ ਹੋ।”

ਪੀ.ਐਮ. ਟਰੂਡੋ ਨੇ ਸਾਫ਼ ਕਿਹਾ ਕਿ ਉਹਨਾਂ ਹੁਣ ਵੋਟਾਂ ਮੰਗਣ ਦਾ ਫੈਸਲਾ ਲਿਆ ਹੈ ਕਿਉਂਕਿ ਉਹ ਚਿੰਤਤ ਸਨ ਕਿ ਇਨ੍ਹਾਂ ਨੂੰ ਜ਼ਿਆਦਾ ਰੱਦ ਕਰਨਾ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਕਿਹਾ, “ਅਸੀਂ ਦ੍ਰਿੜ ਸੰਕਲਪ ਲਿਆ ਕਿ ਇਨ੍ਹਾਂ ਜ਼ਿਮਨੀ ਚੋਣਾਂ‘ ਤੇ ਤੇਜ਼ੀ ਨਾਲ ਅੱਗੇ ਵਧਣਾ ਸ਼ਾਇਦ ਸਭ ਤੋਂ ਸੁਰੱਖਿਅਤ ਕੰਮ ਹੋ। ”

ਟਰੂਡੋ ਨੇ ਕਿਹਾ ਕਿ ਕਾਨੂੰਨ ਅਨੁਸਾਰ ਉਸਨੂੰ ਤਾਂ ਸੀਟਾਂ ਖਾਲੀ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਦੋਵਾਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਤੈਅ ਕਰਨੀਆਂ ਪਈਆਂ, ਜਿਸਦਾ ਅਰਥ ਹੈ ਕਿ ਦੋਵਾਂ ਸੀਟਾਂ ਲਈ ਜ਼ਿਮਨੀ ਚੋਣ ਅੱਗੇ ਨਹੀਂ ਪਾਈ ਜਾ ਸਕਦੀ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਬਿਲ ਮੋਰਨੈਓ ਨੇ 21 ਅਗਸਤ ਨੂੰ ‘ਵੀ-ਚੈਰਿਟੀ’ ਘੁਟਾਲੇ ਵਿੱਚ ਘਿਰਨ ਤੋਂ ਬਾਅਦ ਸੰਸਦ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਲਿਬਰਲ ਮਾਈਕਲ ਲੇਵੀਟ ਨੇ 1 ਸਤੰਬਰ ਨੂੰ ਯੌਰਕ ਸੈਂਟਰ ਲਈ ਸੰਸਦ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹਨਾਂ ਦੋਹਾਂ ਸੀਟਾਂ ਤੇ ਹੀ ਹੁਣ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ।

Related News

ਕੇਨਟਕੀ ਯੂਨੀਵਰਸਿਟੀ ਦੇ ਬਾਸਕਟਬਾਲ ਖਿਡਾਰੀ ਟੈਰੇਂਸ ਕਲਾਰਕ ਦੀ ਕਾਰ ਹਾਦਸੇ ਵਿੱਚ ਮੌਤ

Rajneet Kaur

BIG BREAKING : ਵਨੀਤਾ ਗੁਪਤਾ ਅਮਰੀਕਾ ‘ਚ ਭਾਰਤੀ ਮੂਲ ਦੀ ਪਹਿਲੀ ਐਸੋਸਿਏਟ ਅਟਾਰਨੀ ਜਨਰਲ ਨਿਯੁਕਤ

Vivek Sharma

“ਟਰੰਪ ਹੈ ਕਿ ਮਾਨਤਾ ਨਹੀਂ” : ਮੇਰੇ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਨਾ ਕਰ ਬੈਠਿਓ, ਕਿਤੇ…! ਟਰੰਪ ਦੀ ਘੁੜਕੀ

Vivek Sharma

Leave a Comment