channel punjabi
Canada News

ਕੈਨੇਡਾ ਵਿੱਚ ਮਿਲੀ 17 ਫੁੱਟ ਲੰਮੀ ਸ਼ਾਰਕ, ਵਿਗਿਆਨੀਆਂ ਨੇ ‘ਨੁਕੁਮੀ’ ‘ਤੇ ਟੈਗ ਲਗਾਉਣ ਤੋਂ ਬਾਅਦ ਮੁੜ ਸਮੁੰਦਰ ਵਿਚ ਛੱਡਿਆ

ਨੋਵਾ ਸਕੋਸ਼ੀਆ : ਸਮੁੰਦਰੀ ਜੀਵ-ਜੰਤੂ ਹਮੇਸ਼ਾ ਹੀ ਖਿੱਚ ਦਾ ਕੇਂਦਰ ਬਣਦੇ ਹਨ । ਸਮੁੰਦਰ ਅੰਦਰ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਕੁਦਰਤ ਦੀ ਵਿਲੱਖਣ ਵੰਨਗੀਆਂ ਦੀ ਮਿਸਾਲ ਹਨ । ਕੈਨੇਡਾ ਵਿੱਚ ਪਾਈ ਗਈ ਇਕ ‘ਸ਼ਾਰਕ’ ਦਾ ਆਕਾਰ ਅਤੇ ਉਸਦਾ ਵਜਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
ਕੈਨੇਡਾ ਵਿਚ ਵਿਗਿਆਨੀਆਂ ਨੇ ਉੱਤਰੀ ਅਟਲਾਂਟਿਕ ਮਹਾਸਾਗਰ ਵਿਚੋਂ 17 ਫੁੱਟ ਲੰਮੀ ਸ਼ਾਰਕ ਨੂੰ ਫੜਿਆ ਹੈ, ਜਿਸ ਦਾ ਭਾਰ 1600 ਕਿਲੋ ਤੋਂ ਵੱਧ ਹੈ। ਇਕ ਗੈਰ-ਲਾਭਕਾਰੀ ਸੰਗਠਨ ਨੇ 4 ਹਫਤਿਆਂ ਦੇ ਮਿਸ਼ਨ ਮਗਰੋਂ ਇਸ ਨੂੰ ਲੱਭਿਆ ਹੈ। ਇਸ ਨਾਲ ਹੁਣ ਜੀਵਾਂ ਦਾ ਅਧਿਐਨ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਲੰਬਾਈ ਦੇਖਣ ਤੋਂ ਬਾਅਦ ਕਿਸ਼ਤੀ ਵਿਚ ਸਵਾਰ ਲੋਕ ਵੀ ਹੈਰਾਨ ਰਹਿ ਗਏ।

ਵਿਗਿਆਨੀਆਂ ਨੇ ਸ਼ਾਰਕ ਦੀ ਲੰਬਾਈ ਅਤੇ ਭਾਰ ਮਾਪਣ ਤੋਂ ਬਾਅਦ ਉਸ ‘ਤੇ ਟੈਗ ਲਾ ਕੇ ਸਮੁੰਦਰ ਵਿਚ ਛੱਡ ਦਿੱਤਾ। ਵਿਗਿਆਨੀਆਂ ਨੇ ਇਸ ਸ਼ਾਰਕ ਨੂੰ ‘ਕੁਈਨ ਆਫ ਓਸ਼ਨ’ ਭਾਵ ਸਮੁੰਦਰ ਦੀ ਰਾਣੀ ਕਰਾਰ ਦਿੱਤਾ ਹੈ। ਟੈਗ ਦੀ ਮਦਦ ਨਾਲ ਇਸ ਸ਼ਾਰਕ ਦੀ ਸਰਗਰਮੀਆਂ ਨੂੰ ਵਿਗਿਆਨੀ ਟਰੈਕ ਕਰਨਗੇ। ਰਿਪੋਰਟ ਅਨੁਸਾਰ ਇਸ ਸ਼ਾਰਕ ਨੂੰ ਗੈਰ ਲਾਭਕਾਰੀ ਸੰਗਠਨ ਟੀਮ ਨੇ ਕੈਨੇਡਾ ਦੇ ਨੋਵਾ ਸਕੋਸ਼ੀਆ ਟਾਪੂ ਦੇ ਕੋਲੋਂ ਫੜਿਆ। ਉਨ੍ਹਾਂ ਕਿਹਾ ਕਿ ਇਸ ਸ਼ਾਰਕ ਨੂੰ ਨੁਕੁਮੀ ਨਾਂ ਦਿੱਤਾ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਕ੍ਰਿਸ ਫਿਸ਼ਰ ਨੇ ਕਿਹਾ ਕਿ ਇਹ ਅਸਲ ਵਿੱਚ ਬਹੁਤ ਸ਼ਾਂਤ ਸ਼ਾਰਕ ਸੀ।

ਸ਼ਾਰਕ ਦੀ ਲੰਬਾਈ ਮਾਪਣ ਤੋਂ ਬਾਅਦ ਟੀਮ ਨੇ ਦੱਸਿਆ ਕਿ ਇਸ ਦੀ ਉਮਰ ਲਗਪਗ 50 ਸਾਲ ਹੈ। ਉਨ੍ਹਾਂ ਦੀ ਟੀਮ ਪੂਰੀ ਦੁਨੀਆ ਵਿਚ ਸਮੁੰਦਰੀ ਜੀਵਾਂ ਨੂੰ ਬਚਾਉਣ ਦੇ ਲਈ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਨੇ ਸ਼ਾਰਕ ਨੂੰ ਛੱਡਣ ਤੋਂ ਪਹਿਲਾਂ ਉਸ ਦੇ ਕਈ ਨਮੂਨੇ ਵੀ ਲਏ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਇਸ ਜੀਵ ਬਾਰੇ ਵਿਚ ਬਹੁਤ ਕੁਝ ਪਤਾ ਕੀਤਾ ਜਾ ਸਕੇਗਾ

Related News

ਆਖ਼ਰਕਾਰ ਕੈਨੇਡਾ ‘ਚ ਵਧਣ ਲੱਗੀ ਰੁਜ਼ਗਾਰ ਦੀ ਰਫ਼ਤਾਰ : ਸੁਧਰਨ ਲੱਗੇ ਆਰਥਿਕ ਹਾਲਾਤ

Vivek Sharma

ਅਮਰੀਕਾ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ‘ਚ ਫੈਲਿਆ ਕੋਰੋਨਾ ਦਾ ਨਵਾਂ ਵੈਰੀਅੰਟ, ਮਾਰਚ-ਅਪ੍ਰੈਲ ਤੱਕ ਵਧੇਰੇ ਐਕਟਿਵ ਹੋਣ ਦੀ ਸੰਭਾਵਨਾ

Vivek Sharma

ਵੈਨਕੂਵਰ ਦੇ ਹੈਲਥ ਫੂਡ ਸਟੋਰ ਦੇ ਇੱਕ ਕਰਮਚਾਰੀ ਨੇ ਸਾਰੇ ਸਟਾਫ ਨੂੰ ਪਾਈਆਂ ਭਾਜੜਾਂ !

Vivek Sharma

Leave a Comment