channel punjabi
International News North America

ਟਰੰਪ ਨੂੰ ਹਸਪਤਾਲ ਤੋਂ ਵ੍ਹਾਈਟ ਹਾਊਸ ਕੀਤਾ ਸ਼ਿਫਟ, ਦਿਤੀ ਗਈ ਇਹ ਖਾਸ ਦਵਾਈ

ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕਾ ਦੇ ਰਾਸ਼ਟਰਪਤੀ ਨੂੰ ਇੱਕ ਵਾਰ ਮੁੜ ਤੋਂ ਵ੍ਹਾਈਟ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਰਾਸ਼ਟਰਪਤੀ ਟਰੰਪ ਨੇ ਖੁਦ ਟਵੀਟ ਕਰਕੇ ਦਿੱਤੀ ਹੈ। ਇੱਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਟਰੰਪ ਪੂਰੀ ਤਰ੍ਹਾਂ ਨਾਲ ਕਰੋਨਾ ਤੋਂ ਮੁਕਤ ਨਹੀਂ ਹੋਏ।

ਦਸ ਦਈਏ ਕਿ ਟਰੰਪ ਨੂੰ ਬਹੁਤ ਖਾਸ ਦਵਾਈ ਦਿਤੀ ਗਈ ਹੈ ਜੋ ਆਮ ਲੋਕਾਂ ਲਈ ਅਜੇ ਉਪਲਬਧ ਨਹੀਂ ਹੈ। ਇਹ ਦਵਾਈ ਚੂਹਿਆਂ ਦੇ ਐਂਟੀਬਾਡੀਜ਼ ਤੋਂ ਤਿਆਰ ਕੀਤੀ ਗਈ ਹੈ।ਆਕਸਫੋਰਡ ਦੇ ਪ੍ਰੋਫੈਸਰ ਨੇ ਟਰੰਪ ਨੂੰ ਦਿਤੀ ਦਵਾਈ ਨੂੰ ਕਾਫੀ ਵਧੀਆ ਦਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ਦਵਾਈ ਦਾ ਨਾਮ REGN-COV2 ਹੈ।ਇਸ ਦੇ ਨਾਲ ਟਰੰਪ ਨੂੰ remdesivir ਵੀ ਦਿਤਾ ਜਾ ਰਿਹਾ ਹੈ।ਉਨ੍ਹਾਂ ਨੂੰ ਜ਼ਿੰਕ,ਵਿਟਾਮਿਨ ਡੀ,ਐਸਪਰੀਨ,ਫੈਮੋਟਿਡਾਈਨ ਅਤੇ ਮੇਲਾਟੋਨਿਨ ਵਰਗੀਆਂ ਦਵਾਈਆਂ ਵੀ ਦਿਤੀਆਂ ਜਾ ਰਹੀਆਂ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹਾਲੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਿਹਤ ਵਿੱਚ ਥੋੜ੍ਹਾ ਸੁਧਾਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਵਾਈਟ ਹਾਊਸ ਭੇਜਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਟਰੰਪ ਦਾ ਆਕਸੀਜਨ ਲੈਵਲ ਹੁਣ ਸਥਿਰ ਹੈ। ਡਾਕਟਰਾਂ ਮੁਤਾਬਕ ਰਾਸ਼ਟਰਪਤੀ ਟਰੰਪ ਨੂੰ ਰੇਮਡੇਸਿਵੀਰ ਦਾ ਪੰਜਵਾਂ ਡੋਜ਼ ਵਾਈਟ ਹਾਊਸ ਵਿੱਚ ਹੀ ਦਿੱਤਾ ਜਾਵੇਗਾ।

Related News

ਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂ

Rajneet Kaur

ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਅਮਨਿੰਦਰ ਸਿੰਘ ਗਰੇਵਾਲ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸੱਕਿਆ

Rajneet Kaur

ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਘਟੇ, ਪਰ ਇਹ ਸਮਾਂ ਢਿੱਲ ਦੇਣ ਦਾ ਨਹੀਂ : ਵਿਸ਼ਵ ਸਿਹਤ ਸੰਗਠਨ

Vivek Sharma

Leave a Comment