channel punjabi
Canada International News North America

ਟੋਰਾਂਟੋ : 7 ਜੁਲਾਈ ਤੋਂ ਮਾਸਕ ਪਹਿਨਣ ਸੰਬੰਧੀ ਲਾਗੂ ਹੋਣਗੇ ਨਵੇਂ ਨਿਯਮ

7 ਜੁਲਾਈ ਤੋਂ  ਲਾਗੂ ਹੋਣਗੇ ਮਾਸਕ ਪਹਿਨਣ ਸੰਬੰਧੀ ਨਵੇਂ ਨਿਯਮ

ਪਿਛਲੇ ਕੁਝ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਖਰਕਾਰ ਮਾਸਕ ਪਹਿਨਣ ਸਬੰਧੀ ਟਰਾਂਟੋ ਪ੍ਰਸ਼ਾਸ਼ਨ ਨੇ ਅਹਿਮ ਫੈਸਲਾ ਕਰ ਹੀ ਲਿਆ ਹੈ । ਟੋਰਾਂਟੋ ਨੇ ਇਨਡੋਰ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਜਾਂ ਕੱਪਡ਼ੇ ਨਾਲ ਮੂੰਹ ਢਕਣਾ ਲਾਜ਼ਮੀ ਕਰ ਦਿੱਤਾ ਹੈ। ਸਿਹਤ ਵਿਭਾਗ ਦੀ ਮੈਡੀਕਲ ਅਧਿਕਾਰੀ ਡਾ. ਆਈਲੀਨ ਡੀ. ਵਿਲਾ ਨੇ ਬੀਤੇ ਦਿਨ ਸਿਟੀ ਹਾਲ ਵਿਖੇ ਇਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਕੱਪੜੇ ਦੇ ਮਾਸਕ ਨਾਲ ਮੂੰਹ ਢਕਣ ਜਾਂ ਚਿਹਰੇ ਨੂੰ ਕਵਰ ਕਰਨ ਦੀ ਜ਼ਰੂਰਤ ਹੈ।

ਮਾਸਕ ਪਹਿਨਣ ਸੰਬੰਧੀ ਇਹ ਨਿਯਮ 7 ਜੁਲਾਈ ਤੋਂ ਲਾਗੂ ਹੋਵੇਗਾ ਅਤੇ ਸਿਟੀ ਕੌਂਸਲ ਦੀ ਪਹਿਲੀ ਬੈਠਕ ਤੱਕ ਲਾਗੂ ਰਹੇਗਾ, ਜੋ ਇਸ ਸਮੇਂ 30 ਸਤੰਬਰ ਤੋਂ 1 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ।

ਇਸ ਸਬੰਧ ਵਿਚ ਕੁਝ ਵਰਗਾਂ ਨੂੰ ਛੂਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ । ਇਸ ‘ਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸਿਹਤ ਸਮੱਸਿਆਵਾਂ ਕਾਰਨ ਮਾਸਕ ਪਾਉਣ ‘ਚ ਦਿੱਕਤ ਹੋ ਸਕਦੀ ਹੈ ਉਨ੍ਹਾਂ ਨੂੰ ਵੀ ਇਸ ‘ਚ ਛੋਟ ਦਿੱਤੀ ਗਈ ਹੈ। ਡੀ. ਵਿਲਾ ਨੇ ਕਿਹਾ, ”ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਅਸੀਂ ਤੁਹਾਨੂੰ ਇਕ-ਦੂਜੇ ਦੀ ਦੇਖਭਾਲ ਕਰਨ ਲਈ ਕਿਹਾ ਹੈ। ਅੱਜ ਮੈਂ ਇਹ ਸਿਫਾਰਸ਼ ਕਰ ਰਹੀ ਹਾਂ ਅਤੇ ਤੁਹਾਨੂੰ ਇਕ ਵਾਰ ਫਿਰ ਅਜਿਹਾ ਕਰਨ ਲਈ ਕਹਿ ਰਹੀ ਹਾਂ।”

ਉਨ੍ਹਾਂ ਕਿਹਾ ਕਿ ਕੋਵਿਡ-19 ਕਿਸੇ ਵੀ ਛੂਤਕਾਰੀ ਬਿਮਾਰੀ ਤੋਂ ਪੂਰੀ ਤਰ੍ਹਾਂ ਵੱਖਰੀ ਹੈ, ਜਿਸ ਦਾ ਅਸੀਂ ਆਪਣੇ ਜੀਵਨ ਕਾਲ ‘ਚ ਸਾਹਮਣਾ ਨਹੀਂ ਕੀਤਾ ਹੈ ਅਤੇ ਮਾਸਕ ਬਾਰੇ ਵਿਗਿਆਨ ਅਧੂਰਾ ਹੈ ਪਰ ਹੁਣ ਇਹ ਦਿਸ ਰਿਹਾ ਹੈ ਕਿ ਮਾਸਕ ਵਿਸ਼ਾਣੂ ਦੇ ਫੈਲਣ ਨੂੰ ਰੋਕਣ ‘ਚ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਕਿਹਾ, ‘ਕੋਵਿਡ-19’ ਮਾਮਲੇ ਘਟੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਡੇ ਸ਼ਹਿਰ ‘ਚ ਵਾਇਰਸ ਸੰਕਰਮਣ ਦਾ ਕੋਈ ਜੋਖਮ ਨਹੀਂ ਹੈ। ਹਕੀਕਤ ਇਹ ਹੈ ਕਿ ਵਾਇਰਸ ਹੁਣ ਵੀ ਹੈ ਅਤੇ ਸਾਨੂੰ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ।”

Related News

ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਤੋਂ ਵੱਡੀ ਖ਼ਬਰ ! ਇਸ ਵੱਡੇ ਅਦਾਕਾਰ ਨੂੰ ਹੋਇਆ ‘ਕੋਰੋਨਾ’

Vivek Sharma

ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

team punjabi

ਮਿਸੀਸਾਗਾ ‘ਚ ਛੁਰਾ ਮਾਰ ਕੇ ਮਾਰੇ ਗਏ 20 ਸਾਲਾ ਵਿਅਕਤੀ ਦੀ ਪੁਲਿਸ ਨੇ ਕੀਤੀ ਪਛਾਣ

Rajneet Kaur

Leave a Comment