channel punjabi
International News

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਟਰੰਪ ਅਤੇ ਬਿਡੇਨ ਨੇ ਇਕੱਠੇ ਕੀਤੇ ਕਰੋੜਾਂ ਡਾਲਰ !

ਰਾਸ਼ਟਰਪਤੀ ਚੋਣ ਲਈ ਟਰੰਪ ਅਤੇ ਜੋ ਬਿਡੇਨ ਨੇ ਇਕੱਠੇ ਕੀਤੇ ਕਰੋੜਾਂ ਡਾਲਰ

ਦੋਹਾਂ ਆਗੂਆਂ ਦੇ ਸਮਰਥਕਾਂ ਨੇ ਡਾਲਰਾਂ ਦੇ ਲਗਾ ਦਿੱਤੇ ਢੇਰ

ਟਰੰਪ ਸਮਰਥਕਾਂ ਨੇ ਇਕੱਠੇ ਕੀਤੇ 16.5 ਕਰੋੜ ਡਾਲਰ

ਬਿਡੇਨ ਤੇ ਸਮਰਥਕਾਂ ਨੇ ਇਕੱਠੇ ਕੀਤੇ 14 ਕਰੋੜ ਡਾਲਰ

ਚੰਦਾ ਇਕੱਠਾ ਕਰਨ ਵਿਚ ਫਿਲਹਾਲ ਟਰੰਪ ਨੇ ਹਾਸਲ ਕੀਤੀ ਲੀਡ !

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨਵੰਬਰ ਦੀ 3 ਤਾਰੀਖ਼ ਨੂੰ ਨੂੰ ਹੋਣ ਜਾ ਰਹੀ ਹੈ ।
ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੂਜੀ ਪਾਰੀ ਲਈ ਜ਼ਮੀਨ ਤਿਆਰ ਕਰਨ ਦੀ ਜੀ ਤੋੜ ਕੋਸ਼ਿਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਿਡੇਨ ਟਰੰਪ ਨੂੰ ਤਕੜੀ ਟੱਕਰ ਦੇ ਰਹੇ ਹਨ। ਮੌਜੂਦਾ ਸਮੇਂ ਵਿੱਚ ਦੋਹਾਂ ਆਗੂਆਂ ਨੇ ਪ੍ਰਚਾਰ ਲਈ ਆਪਣੀ ਪੂਰੀ ਵਾਹ ਲਾਈ ਹੋਈ ਹੈ । ਦੋਵੇਂ ਆਗੂ ਇੱਕ ਦੂਜੇ ਤੇ ਜੰਮ ਕੇ ਸ਼ਬਦੀ ਹਮਲੇ ਕਰ ਰਹੇ ਹਨ ।
ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਮਰਥਕ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਫੰਡ ਦੇ ਰਹੇ ਹਨ।

ਰਿਪਬਲਿਕਨ ਪਾਰਟੀ ਦੇ ਸਮੱਰਥਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨੂੰ ਕਮਜ਼ੋਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਜੁਲਾਈ ‘ਚ ਪਾਰਟੀ ਸਮੱਰਥਕਾਂ ਨੇ ਟਰੰਪ ਦੇ ਸਾਹਮਣੇ ਪੈਸਿਆਂ ਦਾ ਢੇਰ ਲਗਾ ਦਿੱਤਾ ਹੈ। ਟਰੰਪ ਹੁਣ ਆਪਣੇ ਪ੍ਰਚਾਰ ‘ਚ ਵਿਰੋਧੀ ਬਿਡੇਨ ਤੋਂ ਜ਼ਿਆਦਾ ਖ਼ਰਚ ਕਰ ਸਕਦੇ ਹਨ।

ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਟਰੰਪ ਕੰਪੇਨ ਅਤੇ ਸਹਿਯੋਗੀ ਸਮੂਹਾਂ ਨੇ ਸਿਰਫ਼ ਜੁਲਾਈ ‘ਚ ਹੀ 16.5 ਕਰੋੜ ਡਾਲਰ (12,36,78,22,500 ਰੁਪਏ) ਇਕੱਠੇ ਕੀਤੇ ਹਨ।

ਕਿਸੇ ਪਾਸੇ ਇਸੇ ਮਹੀਨੇ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਸਿਰਫ਼ 14 ਕਰੋੜ ਡਾਲਰ ਹੀ ਇਕੱਠੇ ਕਰ ਸਕੇ। ਇਸ ਨਾਲ ਚੋਣ ਦੇ ਆਖਰੀ ਦੌਰ ‘ਚ ਟਰੰਪ ਨੂੰ ਥੋੜ੍ਹਾ ਲਾਭ ਮਿਲ ਸਕਦਾ ਹੈ। ਹੁਣ ਟਰੰਪ ਅਤੇ ਉਨ੍ਹਾਂ ਦੇ ਸਮੱਰਥਕ ਸਮੂਹਾਂ ਕੋਲ ਇਸ਼ਤਿਹਾਰ ਅਤੇ ਹੋਰ ਮਦਾਂ ਵਿਚ ਖ਼ਰਚ ਕਰਨ ਲਈ 30 ਕਰੋੜ ਡਾਲਰ ਹਨ ਜਦਕਿ ਬਿਡੇਨ ਸਿਰਫ਼ 29.4 ਕਰੋੜ ਡਾਲਰ ਹੀ ਖ਼ਰਚ ਕਰ ਸਕਣਗੇ। ਦੋਵਾਂ ਪਾਰਟੀਆਂ ਦਾ ਸੰਮੇਲਨ ਵੀ ਇਸੇ ਮਹੀਨੇ ਹੋਣਾ ਹੈ।

ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਬਿਲ ਸਟੀਫਨ ਨੇ ਕਿਹਾ ਕਿ ਜੁਲਾਈ ‘ਚ ਇਕੱਠੀ ਹੋਈ ਰਿਕਾਰਡ ਰਕਮ ਤੋਂ ਇਹ ਸਾਫ਼ ਹੈ ਕਿ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਾਉਣ ਲਈ ਲੋਕਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ।

Related News

ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ‘ਚ ਸ਼ੁਰੂ

Rajneet Kaur

ਡੈਕਸਾਮੈਥਾਸੋਨ ਕੋਵਿਡ ਦਾ ਇਲਾਜ ਨਹੀਂ: WHO

team punjabi

ਵਿਅਕਤੀ ਵਲੋਂ Etobicoke school ਵਿਚ ਛੁੱਟੀ ਤੋਂ ਬਾਅਦ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼,ਪੁਲਿਸ ਵਲੋਂ ਸ਼ੱਕੀ ਦੀ ਭਾਲ ਸ਼ੁਰੂ

Rajneet Kaur

Leave a Comment