channel punjabi
Canada International News North America

ਵੈਨਕੂਵਰ ਦੇ ਤਿੰਨ ਪੁਲਿਸ ਅਧਿਕਾਰੀਆਂ ਦੀ ਰਿਪੋਰਟ ਆਈ ਕੋਰੋਨਾ ਪੋਜ਼ਟਿਵ

ਵੈਨਕੂਵਰ  : ਵੈਨਕੂਵਰ ਪੁਲਿਸ  ਯੂਨੀਅਨ ਦੇ ਪ੍ਰਧਾਨ ਰਾਲਫ ਕੈਸਰਸ ਅਨੁਸਾਰ, ਤਿੰਨ ਪੁਲਿਸ ਅਧਿਕਾਰੀਆਂ ਦੀ ਨਾਵਲ ਕੋਰੋਨਾ ਵਾਇਰਸ ਪੋਜ਼ਟਿਵ ਰਿਪੋਰਟ ਆਈ ਹੈ। ਉਨ੍ਹਾਂ ਨੇ ਸ਼ੁਕਰਵਾਰ ਨੂੰ ਟਵੀਟ ‘ਚ ਤਿੰਨ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗਸ਼ਤ ਦੀਆਂ ਦੋ ਟੀਮਾਂ ਨੂੰ ਸੰਭਾਵਤ ਤੌਰ ‘ਤੇ ਇਕਾਂਤਵਾਸ ਕੀਤਾ ਗਿਆ ਹੈ।

ਦਸਿਆ ਜਾ ਰਿਹਾ ਹੈ ਕਿ 25 ਜੁਲਾਈ ਦੀ ਰਾਤ ਨੂੰ ਵੈਨਕੁਵਰ ਸ਼ਹਿਰ ਦੇ ਰਿਚਰਡਸ ਸਟ੍ਰੀਟ ਦੇ ਇਕ ਇਲਾਕੇ ‘ਚ ਪਾਰਟੀ ਹੋ ਰਹੀ ਸੀ। ਇਸ ਪਾਰਟੀ ‘ਚ 100 ਤੋਂ ਵੱਧ ਲੋਕ ਇੱਕਠੇ ਹੋਏ ਸਨ, ਜਿਥੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸ਼ਿਕਾਇਤ ‘ਤੇ ਜਾਣਾ ਪਿਆ ਸੀ। ਤਾਨੀਆ ਵਿਸਿਨਟਿਨ ਨੇ ਕਿਹਾ,ਪੁਲਿਸ ਅਧਿਕਾਰੀਆਂ ਨੂੰ ਵਾਇਰਸ ਕਿਵੇਂ ਹੋਇਆ,ਇਸ ਗਲ ਦੀ ਅਜੇ ਪੁਸ਼ਟੀ ਨਹੀ ਹੋਈ।

ਹਾਲ ਹੀ ਦੇ ਦਿਨਾਂ ਵਿੱਚ, ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਰਕੇ ਵੱਡੇ ਇਕੱਠਾਂ ਵਿੱਚ ਸ਼ਾਮਲ ਹੋਣ ਤੋਂ ਬਚਣ।

Related News

ਉੱਘੇ ਅਦਾਕਾਰ ਸੰਜੇ ਦੱਤ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

Vivek Sharma

ਟੋਰਾਂਟੋ ਪੁਲਿਸ ਵਲੋਂ ਕਿੰਗਸਟਨ ਰੋਡ ਤੇ ਜਿਨਸੀ ਸ਼ੋਸ਼ਣ ਤੋਂ ਬਾਅਦ ਇੱਕ ਸ਼ੱਕੀ ਦੀ ਵਿਅਕਤੀ ਦੀ ਭਾਲ ਸ਼ੁਰੂ

Rajneet Kaur

ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਨਾਲ ਸੰਕ੍ਰਮਿਤ, ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪਿਆਜ਼ ਬਣੇ ਖਤਰਾ

Rajneet Kaur

Leave a Comment