channel punjabi
International News

26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣਗੇ ਕਿਸਾਨ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਨੂੰ ਘੇਰੀ ਬੈਠੇ ਕਿਸਾਨ ਹੁਣ ਸਖ਼ਤ ਸਟੈਂਡ ਲੈਣ ਦੇ ਮੂੜ ਵਿਚ ਹਨ । ਕੇਂਦਰ ਸਰਕਾਰ ਨਾਲ 4 ਜਨਵਰੀ ਨੂੰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਸਖ਼ਤ ਸਟੈਂਡ ਲੈਂਦਿਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਟਰੈਕਟਰ ਮਾਰਚ ਨੂੰ ਕਿਸਾਨ ਪਰੇਡ ਦਾ ਨਾਂ ਦਿਤਾ ਗਿਆ ਹੈ ਜੋ ਗਣਤੰਤਰ ਦਿਹਾੜੇ ਦੀ ਪਰੇਡ ਤੋਂ ਬਾਅਦ ਹੋਵੇਗੀ।

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ 50 ਫ਼ੀਸਦੀ ਮੰਗਾਂ ਮੰਨਣ ਬਾਰੇ ਹੋ ਰਿਹਾ ਪ੍ਰਚਾਰ ਕੋਰਾ ਝੂਠ ਹੈ। ਖੇਤੀ ਕਾਨੂੰਨਾਂ ਵਿਰੁੱਧ ਡਟੀਆਂ ਕਿਸਾਨ ਜਥੇਬੰਦੀਆਂ ਨੇ ਦੁਹਰਾਇਆ ਕਿ ਉਨ੍ਹਾਂ ਦਾ ਰੋਸ ਵਿਖਾਵਾ ਸ਼ਾਂਤਮਈ ਸੀ, ਹੈ ਅਤੇ ਰਹੇਗਾ ਪਰ ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਖ਼ਾਲੀ ਨਹੀਂ ਕੀਤੀਆਂ ਜਾਣਗੀਆਂ ਜਦੋਂ ਮੰਗਾਂ ਪ੍ਰਵਾਨ ਨਹੀਂ ਹੋ ਜਾਂਦੀਆਂ। ਪ੍ਰੈਸ ਕਾਨਫ਼ਰੰਸ ਵਿਚ ਸ਼ਾਮਲ ਯੋਗਿੰਦਰ ਯਾਦਵ ਨੇ ਕਿਹਾ ਕਿ ਮੰਗਾਂ ਨੂੰ ਪ੍ਰਵਾਨਗੀ ਬਾਰੇ ਕਿਸਾਨਾਂ ਨੂੰ ਲਿਖਤੀ ਤੌਰ ’ਤੇ ਕੁਝ ਨਹੀਂ ਦਿੱਤਾ ਗਿਆ। ਹਰਿਆਣਾ ਨਾਲ ਸਬੰਧਤ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਖਿਆ ਕਿ 30 ਦਸੰਬਰ ਨੂੰ ਹੋਈ ਮੀਟਿੰਗ ਦੌਰਾਨ ਸਰਕਾਰ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ 23 ਫ਼ਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਜਾਵੇਗਾ, ਜਿਸ ਦੇ ਜਵਾਬ ਵਿਚ ਸਰਕਾਰ ਨੇ ਸਾਫ਼ ਨਾਂਹ ਕਰ ਦਿੱਤੀ।

Related News

ਹੁਣ ਵੀ ਨਹੀਂ ਖੁੱਲ੍ਹੇਗੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ, ਪਾਬੰਦੀਆਂ ਨੂੰ ਮੁੜ ਤੋਂ ਜਾਰੀ ਰੱਖਿਆ ਗਿਆ

Vivek Sharma

ਕਿਵੇਂ ਇੱਕ ਬੀ.ਸੀ. ਪੱਬ ਟ੍ਰੀਵੀਆ ਨਾਈਟ ਇੱਕ COVID-19 ਸੁਪਰਸਪ੍ਰੈਡਰ ਈਵੈਂਟ ਵਿੱਚ ਬਦਲ ਗਈ,ਸਿਹਤ ਅਧਿਕਾਰੀਆਂ ਨੇ ਇਕ ਪੋਸਟਰ ਕੀਤਾ ਜਾਰੀ

Rajneet Kaur

WHO ਮੁੱਖੀ ਨੇ ਕਿਹਾ, ਕੋਰੋਨਾ ਮਹਾਮਾਂਰੀ ‘ਤੇ ਰਾਜਨੀਤੀ ਨਾ ਕਰਨ ਵਿਸ਼ਵ ਦੇ ਨੇਤਾ

team punjabi

Leave a Comment