channel punjabi
Canada International News North America

1984-ਨਸਲਕੁਸ਼ੀ ਦੀ ਦੁੱਖਦਾਈ ਯਾਦ ਵਿਚ ‘ਸਿੱਖ ਨੇਸ਼ਨਜ਼’ ਵਲੋਂ ਦੱਖਣੀ ਉਂਟਾਰੀਓ ਦੇ ਵੱਖ ਵੱਖ ਸ਼ਹਿਰਾਂ `ਚ 9ਵੇਂ ਸਾਲਾਨਾ ਖੂਨਦਾਨ ਕਲੀਨਿਕ ਨਵੰਬਰ ਮਹੀਨੇ ਦੌਰਾਨ ਆਯੋਜਿਤ ਕੀਤੇ ਜਾਣਗੇ

1984-ਨਸਲਕੁਸ਼ੀ ਦੀ ਦੁੱਖਦਾਈ ਯਾਦ ਵਿਚ ‘ਸਿੱਖ ਨੇਸ਼ਨਜ਼’ ਵਲੋਂ ਕੈਨੇਡਾ `ਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਦੱਖਣੀ ਉਂਟਾਰੀਓ ਦੇ ਵੱਖ ਵੱਖ ਸ਼ਹਿਰਾਂ `ਚ 9ਵੇਂ ਸਾਲਾਨਾ ਖੂਨਦਾਨ ਕਲੀਨਿਕ ਨਵੰਬਰ ਮਹੀਨੇ ਦੌਰਾਨ ਆਯੋਜਿਤ ਕੀਤੇ ਜਾਣਗੇ।

ਖੂਨਦਾਨੀਆਂ ਵਾਸਤੇ ਆਪਣਾ ਖੂਨ ਦਾਨ ਕਰਵਾਉਣ ਲਈ ਬੁਕਿੰਗ ਕਰਵਾਉਣਾ ਜ਼ਰੂਰੀ ਹੈ ਕਿਉਂਕਿ ‘ਸਿੱਖ ਨੇਸ਼ਨਜ਼’ ਦੇ ਪ੍ਰਬੰਧਕਾਂ ਨੂੰ COVID-19 ਦੀਆਂ ਪਾਬੰਦੀਆਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰਨੀ ਪੈਂਦੀ ਹੈ। ਖੂਨਦਾਨ ਮੁਹਿੰਮ 1984 ਦੀਆਂ ਘਟਨਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਮਨੁੱਖਤਾ ‘ਚ ਏਕਤਾ ਪੈਦਾ ਕਰਨ ਦੇ ਯਤਨਾਂ ਦਾ ਹਿੱਸਾ ਹੈ। ਸਿੱਖ ਖੂਨਦਾਨ ਮੁਹਿੰਮ ਸ਼ਾਂਤੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਇਸ ਮਾਨਵਤਾਵਾਦੀ ਮੁਹਿੰਮ ਵਿਚ ਹਿੱਸਾ ਲੈਣ ਲਈ ਸੱਦਾ ਦਿੰਦੀ ਹੈ।

ਇਨ੍ਹਾਂ ਖੂਨਦਾਨ ਕਲਿਨਕਾਂ ਬਾਰੇ ਵਧੇਰੇ ਜਾਣਕਾਰੀ ਲਈ ਵੈਬ ਲਿੰਕ ਹੈ: Blood.ca ਜਾਂ 647 708 1984 ਤੇ ਕਾਲ ਕੀਤਾ ਜਾ ਸਕਦਾ ਹੈ।

Related News

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਡੋਨਾਲਡ ਟਰੰਪ ਅਤੇ ਜੋ ਬਿਡੇਨ ਨੇ ਜਿੱਤੀ ਪ੍ਰਾਇਮਰੀ ਚੋਣ

Vivek Sharma

ਪਿਛਲੇ 3 ਮਹੀਨਿਆਂ ਵਿੱਚ ਟੋਰਾਂਟੋ ਮਸਜਿਦਾਂ ਉੱਤੇ 6 ਵਾਰ ਹੋਇਆ ਹਮਲਾ

Rajneet Kaur

ਅਲਬਰਟਾ ‘ਚ ਲਗਾਤਾਰ ਵਧ ਰਹੇ ਨੇ ਕੋਰੋਨਾ ਦੇ ਮਾਮਲੇ, ਸਰਕਾਰ ਚਿੰਤਤ

Vivek Sharma

Leave a Comment