channel punjabi
Canada News

19 ਸਾਲਾ ਕੁੜੀ ‘ਤੇ ਜਾਨਲੇਵਾ ਹਮਲਾ, ਪੁਲਿਸ ਨੇ ਪੀੜਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਕਰਵਾਇਆ ਭਰਤੀ

ਸਸਕਾਟੂਨ ਪੁਲਿਸ ਸਰਵਿਸ ਅਨੁਸਾਰ ਐਤਵਾਰ ਨੂੰ ਇੱਕ 19 ਸਾਲਾ ਕੁੜੀ ਨੂੰ ਗੰਭੀਰ ਜ਼ਖਮੀ ਹਾਲਤ ਦੇ ਚਲਦਿਆਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਇਸ ਕੁੜੀ ‘ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ।

ਸ਼ੁਰੂਆਤੀ ਜਾਂਚ ਵਿਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਕੂ ਮਾਰਨ ਦੀ ਘਟਨਾ ਇਸ ਥਾਂ ਤੋਂ ਕਿਤੇ ਦੂਰ ਵਾਪਰੀ ਹੈ ।

ਇਸ ਘਟਨਾ ਦਾ ਪੁਲਿਸ ਨੂੰ ਉਸ ਸਮੇਂ ਪਤਾ ਲੱਗਾ, ਜਦੋਂ ਸਵੇਰੇ ਕਰੀਬ 11:45 ਵਜੇ ਸਟੈਨਲੇ ਪਲੇਸ ਤੋਂ ਇਕ ਫੋਨ ਰਾਹੀਂ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ 19 ਸਾਲਾ ਕੁੜੀ ਬੁਰੀ ਤਰ੍ਹਾਂ ਨਾਲ ਜ਼ਖਮੀ ਸੀ। ਉਸ ਨੂੰ ਜ਼ਖ਼ਮਾਂ ਦਾ ਇਲਾਜ ਕਰਨ ਲਈ ਹਸਪਤਾਲ ਲਿਜਾਇਆ ਗਿਆ।

ਇਸ ਘਟਨਾ ਦੇ ਮੁਲਜ਼ਮਾ/ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ।
ਇਸ ਘਟਨਾ ਦੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਸਕੈਟੂਨ ਪੁਲਿਸ ਸਰਵਿਸ (306) 975-8300 ਜਾਂ ਕ੍ਰਾਈਮ ਜਾਫੀ ਨੂੰ 1 (800) 222-8477 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Related News

ਟੋਰਾਂਟੋ: ਹਾਈਵੇਅ 401 ‘ਤੇ ਆਪਸ ਵਿੱਚ ਦੋ ਕਮਰਸ਼ੀਅਲ ਟਰਾਂਸਪੋਰਟ ਟਰੱਕਾਂ ਦੀ ਟੱਕਰ, ਡਰਾਈਵਰ ਨੂੰ ਨਾਜ਼ੁਕ ਹਾਲਤ ‘ਚ ਲਿਜਾਇਆ ਗਿਆ ਹਸਪਤਾਲ

Rajneet Kaur

ਡੋਨਾਲਡ ਟਰੰਪ ਦਾ ਕੋਰਾ ਜਵਾਬ,ਜੋ ਬਿਡੇਨ ਨਾਲ ਹੋਣ ਵਾਲੀ ਦੂਜੀ ਬਹਿਸ ਹੋਈ ਰੱਦ

Vivek Sharma

ਵਾਹਨ ਨਾਲ ਟਕਰਾਉਣ ਤੋਂ ਬਾਅਦ ਔਰਤ ਨੂੰ ਪਹੁੰਚਾਇਆ ਹਸਪਤਾਲ

Rajneet Kaur

Leave a Comment