channel punjabi
Canada International News North America

ਹੋਰਸਸ਼ੁਅ ਬੇ ਵਿੱਚ ਇੱਕ ਔਰਤ’ਤੇ ਅਣਪਛਾਤੇ ਵਿਅਕਤੀ ਨੇ ਕੀਤਾ ਹਮਲਾ,ਪੁਲਿਸ ਵਲੋਂ ਜਾਂਚ ਸ਼ੁਰੂ

ਪੱਛਮੀ ਵੈਨਕੂਵਰ ਪੁਲਿਸ ਐਤਵਾਰ ਨੂੰ ਇੱਕ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਹੋਰਸਸ਼ੁਅ ਬੇ ਵਿੱਚ ਇੱਕ ਔਰਤ’ਤੇ ਹਮਲਾ ਕੀਤਾ ਸੀ।ਅਧਿਕਾਰੀਆਂ ਦਾ ਕਹਿਣਾ ਹੈ ਕਿ 29 ਸਾਲਾ ਔਰਤ ਸ਼ਾਮ 8 ਵਜੇ ਇਕਲੀ ਨੈਲਸਨ ਐਵੇਨਿਉ. ਅਤੇ ਬੇ ਸਟ੍ਰੀਟ ਦੇ ਨੇੜੇ ਘੁੰਮ ਰਹੀ ਸੀ। ਜਦੋਂ ਉਸ ਕੋਲ ਇਕ ਅਣਪਛਾਤਾ ਵਿਅਕਤੀ ਪਹੁੰਚਿਆ, ਜਿਸਨੇ ਉਸਨੂੰ ਪਿੱਛੇ ਤੋਂ ਫੜ ਲਿਆ ਅਤੇ ਉਸਨੂੰ ਧੱਕਾ ਦੇ ਦਿੱਤਾ। ਡਿੱਗਣ ਨਾਲ ਉਸਦੇ ਕੱਟ ਅਤੇ ਦੰਦ ਟੁੱਟ ਗਏ,ਪਰ ਉਹ ਉਥੋ ਭਜਣ ‘ਚ ਕਾਮਯਾਬ ਰਹੀ। ਪੁਲਿਸ ਨੇ ਇੱਕ ਵਿਅਕਤੀ ਦੀ ਫੋਟੋ ਜਾਰੀ ਕੀਤੀ ਹੈ ਜੋ ਖੇਤਰ ਵਿੱਚ ਸੀਸੀਟੀਵੀ ਫੁਟੇਜ ਤੇ ਫੜਿਆ ਗਿਆ ਹੈ, ਜਿਸਨੂੰ ਇਸ ਘਟਨਾ ਦੀ ਜਾਣਕਾਰੀ ਹੋ ਸਕਦੀ ਹੈ।

Const. Kevin Goodmurphy ਨੇ ਇੱਕ ਬਿਆਨ ਵਿੱਚ ‘ਚ ਕਿਹਾ ਕਿ ਇਹ ਇੱਕ ਬੇਤਰਤੀਬ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਜਾਂਚਕਰਤਾ ਇਸ ਘਟਨਾ ਦੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ, ਅਤੇ ਸਾਰੇ ਉਪਲਬਧ ਸਬੂਤਾਂ ਨੂੰ ਇੱਕਠਾ ਕਰਨ ਲਈ ਲਗਨ ਨਾਲ ਕੰਮ ਕਰ ਰਹੇ ਹਨ। ਅਸੀਂ ਉਮੀਦ ਕਰ ਰਹੇ ਹਾਂ ਕਿ ਕਿਸੇ ਕੋਲ ਅਜਿਹੀ ਜਾਣਕਾਰੀ ਹੋਵੇ ਜੋ ਇਸ ਕੇਸ ਨੂੰ ਅੱਗੇ ਲਿਜਾਣ ਵਿੱਚ ਮਦਦ ਕਰ ਸਕਦੀ ਹੈ। ਪੁਲਿਸ ਨੇ ਨੰਬਰ 604-925-7300 ਜਾਰੀ ਕਰਦਿਆ ਕਿਹਾ ਕਿਸੇ ਕੋਲ ਕੋਈ ਜਾਣਾਕਰੀ ਹੋਵੇ ਤਾਂ ਸਪੰਰਕ ਕਰਨ।

Related News

ਸਰੀ RCMP ਨੇ ਲਾਪਤਾ ਗੁਰਵਿੰਦਰ ਕੁਲਾਰ ਦਾ ਪਤਾ ਲਗਾਉਣ ‘ਚ ਜਨਤਾ ਤੋਂ ਕੀਤੀ ਮਦਦ ਦੀ ਮੰਗ

Rajneet Kaur

ਕੁਆਰੰਟੀਨ ਐਕਟ ਤਹਿਤ ਇੱਕ ਮਹਿਲਾ’ਤੇ ਮਾਮਲਾ ਕੀਤਾ ਗਿਆ ਦਰਜ, ਐਕਟ ਤੋੜਨ ‘ਤੇ ਹੋ ਸਕਦਾ ਹੈ ਸਾਡੇ ਸੱਤ ਲੱਖ ਤੋਂ 10 ਲੱਖ ਡਾਲਰ ਤੱਕ ਦਾ ਜੁਰਮਾਨਾ

Vivek Sharma

ਕੈਨੇਡਾ ਵਿੱਚ ਸਾਊਥ ਏਸ਼ੀਅਨ ਸਿਨੇਮਾ ਦੀ ਆਵਾਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋ ਵੱਲੋਂ IFFSA ਟੇਲੈਂਟ ਫੰਡ ਦੀ ਸ਼ੁਰੁਆਤ

Rajneet Kaur

Leave a Comment