channel punjabi
Canada News North America

ਹੈਲਥ ਕੈਨੇਡਾ ਅਨੁਸਾਰ ਖ਼ੂਨ ਦੇ ਥੱਕੇ ਬਣਨ ਦੇ ਮਾਮਲਿਆਂ ਦੇ ਬਾਵਜੂਦ ਐਸਟ੍ਰਾਜ਼ੇਨੇਕਾ ਇੱਕ ਸੁਰੱਖਿਅਤ ਵੈਕਸੀਨ !

ਓਟਾਵਾ : ਖੂਨ ਦੇ ਥੱਕੇ ਬਣਨ ਦੇ ਨਵੇਂ ਸਬੂਤਾਂ ਦੇ ਬਾਵਜੂਦ ਹੈਲਥ ਕੈਨੇਡਾ ਨੇ ਐਸਟ੍ਰਾਜ਼ੇਨੇਕਾ ਕੋਵਿਡ-19 ਟੀਕੇ ਨੁੰ ਆਪਣੇ ਨਾਗਰਿਕਾਂ ਲਈ ਸੁਰੱਖਿਤ ਦੱਸਿਆ ਹੈ। ਕੇਂਦਰੀ ਏਜੰਸੀ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪ੍ਰੀਆ ਸ਼ਰਮਾ ਨੇ ਕਿਹਾ ਕਿ “ਏਜੰਸੀ ਦੀਆਂ ਆਪਣੀਆਂ ਸਿਫਾਰਸ਼ਾਂ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ, ਪਰ ਉਸਨੇ ਟੀਕੇ ਦੇ ਲੇਬਲ ‘ਤੇ ਚੇਤਾਵਨੀਆਂ ਨੂੰ ਅਪਡੇਟ ਕੀਤਾ ਹੈ ਤਾਂ ਜੋ ਕੈਨੇਡੀਅਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਸਕੇ। ”

ਉਹਨਾਂ ਕਿਹਾ, “ਸਾਨੂੰ ਕੋਈ ਖਾਸ ਜੋਖਮ ਕਾਰਕ ਨਹੀਂ ਮਿਲਿਆ, ਜਿਵੇਂ ਕਿ ਉਮਰ ਜਾਂ ਲਿੰਗ, ਇਸ ਲਈ ਸਾਨੂੰ ਇਸ ਸਮੇਂ ਟੀਕੇ ਦੀ ਵਰਤੋਂ ਨੂੰ ਸੀਮਤ ਕਰਨ ਲਈ ਟੀਕੇ ਦੇ ਲੇਬਲ ਨੂੰ ਅਪਡੇਟ ਕੀਤੇ ਜਾਣ ਦੀ ਲੋੜ ਨਹੀਂ ਹੈ।”

ਸੁਰੱਖਿਆ ਸਮੀਖਿਆ ਨੂੰ ਪੂਰਾ ਕਰਨ ਤੋਂ ਬਾਅਦ, ਹੈਲਥ ਕੈਨੇਡਾ ਨੇ ਇਹ ਸਿੱਟਾ ਕੱਢਿਆ ਕਿ ਦੁਰਲੱਭ ਮਾੜੇ ਪ੍ਰਭਾਵਾਂ ਦੀਆਂ ਘਟਨਾਵਾਂ ‘ਸੰਭਵ ਤੌਰ’ ‘ਤੇ ਟੀਕੇ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਸਨ।”


ਖੂਨ ਦੇ ਥੱਕੇ ਬਣ ਜਾਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ, “ਐਸਟ੍ਰਾਜ਼ਨੇਕਾ ਟੀਕੇ ਦੇ ਲਾਭ ਕੋਵਿਡ-19 ਦੇ ਮਾਮੂਲੀ ਜੋਖਮਾਂ ਨੂੰ ਪਛਾੜਦੇ ਰਹਿੰਦੇ ਹਨ।”

ਸ਼ਰਮਾ ਨੇ ਕਿਹਾ ਕਿ ਟੀਕਾਕਰਣ ਦੀ ਉਮਰ ਦੀਆਂ ਸਿਫਾਰਸ਼ਾਂ ‘ਤੇ ਵਿਚਾਰ ਕਰਨ ਲਈ ਨੈਸ਼ਨਲ ਐਡਵਾਈਜ਼ਰੀ ਕਮੇਟੀ ਇਮਿਊਨਾਈਜ਼ੇਸ਼ਨ ਕਮੇਟੀ (ਐਨਏਸੀਆਈ) ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਐਸਟਰਾਜ਼ੇਨੇਕਾ ਦੇ ਟੀਕੇ ਇਸ ਸਮੇਂ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਅਧਿਕਾਰਤ ਹਨ ।


ਹੈਲਥ ਕੈਨੇਡਾ ਦਾ ਇਹ ਬਿਆਨ ਕੈਨੇਡਾ ਵਿੱਚ ਇੱਕ ਮਹਿਲਾ ਦੇ ਖੂਨ ਦੇ ਥੱਕੇ ਬਣਨ ਦਾ ਮਾਮਲਾ ਸਾਹਮਣੇ ਆਉਣ ਤੋਂ ਇੱਕ ਦਿਨ ਬਾਅਦ ਆਇਆ ਹੈ । ਕਿਊਬੈਕ ਸੂਬਾਈ ਸਿਹਤ ਅਧਿਕਾਰੀ ਦੀ ਰਿਪੋਰਟ ਅਨੁਸਾਰ ਇੱਕ ਔਰਤ ਨੂੰ AstraZeneca ਵੈਕਸੀਨ ਦੀ ਖੁਰਾਕ ਪ੍ਰਾਪਤ ਕਰਨ ਦੇ ਬਾਅਦ ਛੇਤੀ ਹੀ ਖੂਨ ਦਾ ਗਤਲਾ ਪੈਦਾ ਹੋ ਗਿਆ ਸੀ – ਕੈਨੇਡਾ ਵਿੱਚ ਇਹ ਪਹਿਲੀ ਅਜਿਹੀ ਰਿਪੋਰਟ ਹੈ। ਔਰਤ, ਜਿਸਦਾ ਨਾਮ ਨਹੀਂ ਦੱਸਿਆ ਗਿਆ ਫਿਲਹਾਲ ਉਹ ਘਰ ਵਿੱਚ ਠੀਕ ਹੋ ਰਹੀ ਹੈ।

Related News

ਰੇਜਿਨਾ ਵਿਖੇ ਹੁਣ ਹਫ਼ਤੇ ਦੇ ਸੱਤ ਦਿਨ ਖੁੱਲ੍ਹਿਆ ਕਰੇਗਾ ਡ੍ਰਾਇਵ-ਥਰੂ ਕੋਰਨਾਵਾਇਰਸ ਟੈਸਟਿੰਗ ਸੈਂਟਰ

Vivek Sharma

ਮਾਂਟਰੀਅਲ: ਕਾਰ ਲੇਕ ‘ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌਤ

Rajneet Kaur

‘ਕੋਵਿਡ ਅਲਰਟ ਐਪ ‘ ਨਾਲ ਕਰੋ ਖੁਦ ਦੀ ਰੱਖਿਆ : ਸਿਹਤ ਅਧਿਕਾਰੀ

Vivek Sharma

Leave a Comment