channel punjabi
Canada News North America

ਹੈਲਥ ਕੇਅਰ ਸੈਂਟਰ ਸੁਧਾਰਾਂ ਲਈ ਚੁੱਕੇ ਅਹਿਮ ਕਦਮ : ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ

ਕੈਨੇਡਾ ਦੇ ਕਈ ਸੂਬਿਆਂ ਵਿੱਚ ਹੈਲਥ ਕੇਅਰ ਸਿਸਟਮ ਵਿੱਚ ਸੁਧਾਰਾਂ ਨੂੰ ਲੈ ਕੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ । ਬਰੈਂਪਟਨ ਦੀਆਂ ਹੈਲਥ ਕੇਅਰ ਲੋੜਾਂ ਦੇ ਸਮਰਥਨ ਵਿੱਚ ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਸਿਟੀ ਆਫ ਬਰੈਂਪਟਨ ਵੱਲੋਂ ਸਵਾਗਤ ਕੀਤਾ ਗਿਆ ਹੈ| ਬਰੈਂਪਟਨ ਦੇ ਹੈਲਥਕੇਅਰ ਸਿਸਟਮ ਵਿੱਚ ਅਹਿਮ ਨਿਵੇਸ਼ ਲਈ ਕੀਤੇ ਗਏ ਐਲਾਨ ਸਮੇਂ ਪ੍ਰੀਮੀਅਰ ਡੱਗ ਫੋਰਡ, ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਐਸੋਸਿਏਟ ਮੰਤਰੀ ਅਤੇ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ, ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਨਵੀਦ ਮੁਹੰਮਦ ਨਾਲ ਮੇਅਰ ਪੈਟ੍ਰਿਕ ਬ੍ਰਾਊਨ ਵੀ ਸ਼ਾਮਲ ਹੋਏ|

ਇਸ ਦੌਰਾਨ ਵਿਲੀਅਮ ਓਸਲਰ ਹੈਲਥ ਸਿਸਟਮ ਨੂੰ 87 ਨਵੇਂ ਬੈੱਡ ਮਿਲਣਗੇ, ਜਿਸ ਨਾਲ ਹਸਪਤਾਲ ਦੀ ਸਮਰੱਥਾ ਵਧੇਗੀ ਤੇ ਉਡੀਕ ਸਮੇਂ ਵਿੱਚ ਕਮੀ ਆਵੇਗੀ ਅਤੇ ਬਰੈਂਪਟਨ ਸਿਵਿਕ ਹਸਪਤਾਲ ਨੂੰ ਵੀ 41 ਬੈੱਡ ਦਿੱਤੇ ਜਾਣਗੇ|
ਪ੍ਰੀਮੀਅਰ ਡਗ ਫੋਰਡ ਅਨੁਸਾਰ 116.5 ਮਿਲੀਅਨ ਡਾਲਰ ਦਾ ਖਰਚ ਕਰਕੇ ਹਸਪਤਾਲਾਂ ਨੂੰ ਨਵੇਂ ਬੈੱਡ ਮੁਹੱਈਆ ਕਰਵਾਏ ਜਾਣਗੇ। ਮੰਗਲਵਾਰ ਸਵੇਰੇ ਬਰੈਂਪਟਨ ਹਸਪਤਾਲ ਵਿਚ ਡਗ ਫੋਰਡ ਨੇ ਇਸ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਜਲਦੀ ਤੋਂ ਜਲਦੀ 32 ਹਸਪਤਾਲਾਂ ਅਤੇ ਹੈਲਥ ਕੇਅਰਜ਼ ਵਿਚ 766 ਨਵੇਂ ਬੈੱਡ ਲਗਵਾਉਣਗੇ। ਇਸ ਤੋਂ ਪਹਿਲਾਂ ਵੀ ਸੂਬੇ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ 139 ਨਵੇਂ ਬੈੱਡ ਭੇਜੇ ਸਨ ਅਤੇ 1,349 ਹੋਰ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਓਂਟਾਰੀਓ ਸਰਕਾਰ ਪ੍ਰੋਵਿੰਸ ਭਰ ਦੇ ਹਸਪਤਾਲਾਂ ਤੇ ਬਦਲਵੀਆਂ ਹੈਲਥ ਫੈਸਿਲਿਟੀਜ਼ ਵਿੱਚ ਵਾਧੂ ਬੈੱਡ ਜੋੜਨ ਲਈ ਆਪਣੇ 2.8 ਬਿਲੀਅਨ ਡਾਲਰ ਦੇ ਕੋਵਿਡ-19 ਸਬੰਧੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰ ਰਹੀ ਹੈ| ਪ੍ਰੋਵਿੰਸ ਅਨੁਸਾਰ ਜੇ ਵਧੇਰੇ ਬੈੱਡਜ਼ ਉਪਲਬਧ ਹੋਣਗੇ ਤਾਂ ਉਸ ਨਾਲ ਸਰਜੀਕਲ ਬੈਕਲਾਗ ਖਤਮ ਹੋਵੇਗਾ ਤੇ ਕੋਵਿਡ-19 ਦੌਰਾਨ ਹੈਲਥ ਕੇਅਰ ਵਿੱਚ ਸੁਧਾਰ ਹੋਵੇਗਾ|

ਇੱਥੇ ਦੱਸਣਾ ਬਣਦਾ ਹੈ ਕਿ ਦਸੰਬਰ 2019 ਵਿੱਚ ਕਾਉਂਸਲ ਨੇ ਇੱਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਬਰੈਂਪਟਨ ਦੇ ਹੈਲਥ ਕੇਅਰ ਸਿਸਟ ਦੀਆਂ ਵਿਲੱਖਣ ਤੇ ਜ਼ਰੂਰੀ ਲੋੜਾਂ ਦੀ ਪਛਾਣ ਕੀਤੀ ਗਈ| ਇਨ੍ਹਾਂ ਵਿੱਚ ਫੰਡਿੰਗ ਵਿੱਚ ਘਾਟ, ਲੰਮੇਂ ਉਡੀਕ ਸਮੇਂ ਤੇ ਹਾਲਵੇਅ ਮੈਡੀਸਿਨ ਆਦਿ ਵਰਗੀਆਂ ਲੋੜਾਂ ਵੀ ਸ਼ਾਮਲ ਸਨ| ਇਸ ਮਤੇ ਵਿੱਚ ਹੈਲਥ ਕੇਅਰ ਸਿਸਟਮ ਮੁਹੱਈਆ ਕਰਵਾਉਣ ਵਾਲਿਆਂ ਤੋਂ ਫੌਰੀ ਤੌਰ ਉੱਤੇ ਇਸ ਪਾਸੇ ਕੁੱਝ ਕਰਨ ਦੀ ਬੇਨਤੀ ਵੀ ਕੀਤੀ ਗਈ ਸੀ|

ਜਨਵਰੀ 2020 ਵਿੱਚ ਬਰੈਂਪਟਨ ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਬਰੈਂਪਟਨ ਵਿੱਚ ਹੈਲਥ ਕੇਅਰ ਐਮਰਜੰਸੀ ਐਲਾਨ ਦਿੱਤੀ ਗਈ| ਸਿਟੀ ਵੱਲੋਂ ਬਰੈਂਪਟਨ ਹੈਲਥ ਕੇਅਰ ਸਿਸਟਮ ਦੇ ਸਹਿਯੋਗ ਲਈ ਤੇ ਹੋਰ ਫੰਡਿੰਗ ਲਈ ਕਈ ਪਹਿਲਕਦਮੀਆਂ ਕੀਤੀਆਂ| ਇਸ ਤੋਂ ਇਲਾਵਾ ਸਿਟੀ ਵੱਲੋਂ ਇਸ ਸਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਮਰਥਨ ਹਾਸਲ ਕਰਨ ਲਈ ਬਰੈਂਪਟਨ ਹੈਲਥ ਕੇਅਰ ਲਈ ਐਡਵੋਕੇਸੀ ਕੈਂਪੇਨ ਵੀ ਚਲਾਈ ਜਾ ਰਹੀ ਹੈ।

Related News

ਪੀਲ ਅਤੇ ਟੋਰਾਂਟੋ ਰੀਜ਼ਨ ਵੀ ਦੂਜੇ ਪੜਾਅ ‘ਚ ਸ਼ਾਮਲ, ਖੁੱਲ੍ਹੇ ਕਈ ਬਿਜਨਸ

team punjabi

ਬਰੈਂਪਟਨ ‘ਚ ਕੋਵਿਡ 19 ਕਾਰਨ ਰੁਜ਼ਗਾਰ ਗਵਾਉਣ ਵਾਲਿਆਂ ਲਈ ਸੁਨਹਿਰੀ ਮੌਕਾ, GetConnect ਐਪ ਕੀਤੀ ਗਈ ਲਾਂਚ

Rajneet Kaur

ਕੈਨੇਡਾ: ਮੇਂਗ ਵਾਂਜ਼ੂ ਬਦਲੇ ਚੀਨ ‘ਚ ਦੋ ਨਜ਼ਰਬੰਦ ਕੈਨੇਡੀਅਨ ਨੂੰ ਛਡਾਉਣ ਲਈ ਨੈਨੋਜ਼ ਵਲੋਂ ਕਰਵਾਇਆ ਗਿਆ ਸਰਵੇਖਣ,ਕੈਨੇਡੀਅਨ ਲੋਕ ਮੇਂਗ ਨੂੰ ਛੱਡੇ ਜਾਣ ਦੇ ਹੱਕ ‘ਚ ਨਹੀਂ

Rajneet Kaur

Leave a Comment