channel punjabi
Canada News North America

ਹਫ਼ਤੇ ਦੇ ਆਖ਼ਰੀ ਦਿਨ ਓਂਟਾਰੀਓ ‘ਚ 2063 ਕੋਰੋਨਾ ਸੰਕਰਮਣ ਦੇ ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦੇ ਕੰਮ ਨੇ ਵੀ ਫੜੀ ਤੇਜ਼ੀ

ਟੋਰਾਂਟੋ : ਕੈਨੇਡਾ ਵਿੱਚ ਕਰੋਨਾ ਵਾਇਰਸ ਦੀ ਸਥਿਤੀ ਜਸ ਦੀ ਤਸ ਬਣੀ ਹੋਈ ਹੈ । ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚੋਂ ਇਕ ਓਂਟਾਰੀਓ ਵਿੱਚ ਹੁਣ ਵੀ ਸਥਿਤੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਸ਼ਨੀਵਾਰ ਨੂੰ ਇਥੇ ਨਾਵਲ ਕੋਰੋਨਾ ਵਾਇਰਸ ਦੇ 2,063 ਨਵੇਂ ਕੇਸ ਦਰਜ ਹੋਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 2,66,363 ਹੋ ਗਈ।

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ,’ਸਥਾਨਕ ਤੌਰ‘ ਤੇ ਟੋਰਾਂਟੋ ਵਿੱਚ 713, ਪੀਲ ਵਿੱਚ 379 ਅਤੇ ਯੌਰਕ ਖੇਤਰ ਵਿੱਚ 178 ਨਵੇਂ ਕੇਸ ਸਾਹਮਣੇ ਆਏ ਹਨ।’

ਇਹਨਾਂ ਵਿੱਚੋਂ ਸਿਹਤਯਾਬ ਹੋਣ ਵਾਲੇ ਕੁੱਲ 2,40,494 ਕੇਸ ਹਨ। ਬੀਤੇ 24 ਘੰਟਿਆਂ ਦੋਰਾਨ ਕੋਰੋਨਾ ਪ੍ਰਭਾਵਿਤ 2623 ਵਿਅਕਤੀ ਸਿਹਤਯਾਬ ਹੋਏ ਹਨ। ਸ਼ਨੀਵਾਰ ਨੂੰ ਵੀ ਕੋਰੋਨਾ ਕਾਰਨ 73 ਹੋਰ ਮੌਤਾਂ ਹੋਈਆਂ, ਜਿਸ ਨਾਲ ਸੂਬਾਈ ਮੌਤਾਂ ਦੀ ਗਿਣਤੀ 6,145 ਤਕ ਪਹੁੰਚ ਗਈ ਹੈ।

ਇਸ ਹਫ਼ਤੇ ਕੋਰੋਨਾ ਸਬੰਧੀ ਲਗਭਗ 59,600 ਵਾਧੂ ਟੈਸਟ ਲਏ ਗਏ। ਉਂਟਾਰੀਓ ਵਿੱਚ ਹੁਣ ਤੱਕ ਕੁੱਲ 96 ਲੱਖ 24 ਹਜ਼ਾਰ 165 ਟੈਸਟ ਪੂਰੇ ਕੀਤੇ ਗਏ ਹਨ । ਇਹਨਾਂ ਵਿੱਚੋਂ 31,463 ਦੀ ਰਿਪੋਰਟ ਆਉਣੀ ਬਾਕੀ ਹੈ।

ਪ੍ਰਾਂਤ ਵਿੱਚ ਹਫਤੇ ਦੇ ਆਖਰੀ ਦਿਨ ਕੋਰੋਨਾ ਦੀ ਸਕਾਰਾਤਮਕ ਦਰ 3.3 ਪ੍ਰਤੀਸ਼ਤ ਸੀ ਜੋ ਕਿ ਪਿਛਲੇ ਦੋ ਦਿਨਾਂ ਵਾਂਗ ਹੀ ਹੈ।

ਪ੍ਰੋਵਿੰਸ਼ੀਅਲ ਅੰਕੜੇ ਦਰਸਾਉਂਦੇ ਹਨ ਕਿ ਵਾਇਰਸ ਦੇ ਨਾਲ ਹਸਪਤਾਲ ਵਿਚ 1232 ਲੋਕ ਹਸਪਤਾਲ ਵਿਚ ਭਰਤੀ ਹਨ, 353 ਸਖਤ ਦੇਖਭਾਲ ਅਧੀਨ ਹਨ, ਜਿਨ੍ਹਾਂ ਵਿਚੋਂ 216 ਵੈਂਟੀਲੇਟਰ ‘ਤੇ ਹਨ।

ਓਂਟਾਰੀਓ ਦੇ ਕੇਸਾਂ ਦਾ ਉਮਰ ਅਤੇ ਲਿੰਗ ਦੇ ਅਧਾਰ ‘ਤੇ ਵੇਰਵਾ ਇਸ ਤਰ੍ਹਾਂ ਰਿਹਾ।

130,356 ਪ੍ਰਭਾਵਿਤ ਮਰਦ ਹਨ
134,528 ਪ੍ਰਭਾਵਿਤ ਔਰਤ ਹਨ
34,787 ਪ੍ਰਭਾਵਿਤ 19 ਸਾਲ ਤੋਂ ਘੱਟ ਹਨ
97,405 ਪ੍ਰਭਾਵਿਤ 20 ਤੋਂ 39 ਸਾਲ
76,874 ਪ੍ਰਭਾਵਿਤ 40 ਤੋਂ 59 ਸਾਲ
38,455 ਪ੍ਰਭਾਵਿਤ 60 ਤੋਂ 79 ਸਾਲ
18,802 ਪ੍ਰਭਾਵਿਤ 80 ਜਾਂ ਵੱਧ ਉਮਰ ਦੇ ਹਨ ।

ਸ਼ੁੱਕਰਵਾਰ ਰਾਤ 8 ਵਜੇ ਤੱਕ, ਓਂਟਾਰੀਓ ਵਿੱਚ 3,36,828 ਕੋਵਿਡ-19 ਵੈਕਸੀਨ (ਟੀਕੇ) ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ, ਜਿਹਨਾਂ ‘ਚ ਪਿਛਲੇ ਹਫ਼ਤੇ ਨਾਲੋਂ 9,373 ਦਾ ਵਾਧਾ ਹੈ।
ਹੁਣ ਤੱਕ 67,787 ਲੋਕਾਂ ਨੂੰ ਫਾਈਜ਼ਰ ਜਾਂ ਮਾਡਰਨ ਦੋਹਾਂ ਵਿਚੋਂ ਕਿਸੇ ਇਕ ਦੇ ਟੀਕਿਆਂ ਦੀਆਂ ਲੋੜੀਂਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Related News

ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਪੀੜਿਤਾਂ ਦੀ ਗਿਣਤੀ ਪਹੁੰਚੀ 2,64,045 ‘ਤੇ

Rajneet Kaur

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

Vivek Sharma

ਹੁਣ ਚੀਨ ਅਤੇ ਕੈਨੇਡਾ ਵਿਚਾਲੇ ਖੜਕੀ, ਚੀਨ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਕੀਤੀ ਜਾਰੀ

Vivek Sharma

Leave a Comment