channel punjabi
International News USA

ਸਰਹੱਦ ‘ਤੇ ਭਾਰਤ-ਚੀਨ ਦਰਮਿਆਨ ਹੋਈਆਂ ਝੜਪਾਂ ਦੇ ਸਬੰਧ ‘ਚ ਬਾਇਡਨ ਪ੍ਰਸ਼ਾਸਨ ਦੀ ਪਹਿਲੀ ਪ੍ਰਤੀਕਿਰਿਆ, ਹਿੰਦ-ਪ੍ਰਸ਼ਾਂਤ ‘ਚ ਭਾਰਤੀ ਹਿੱਤਾਂ ਨਾਲ ਖੜ੍ਹਾ ਹੋਇਆ ਅਮਰੀਕਾ

ਵਾਸ਼ਿੰਗਟਨ : ਭਾਰਤ-ਚੀਨ ਸਰਹੱਦ ‘ਤੇ ਜਾਰੀ ਤਨਾਅ ਅਤੇ ਸਰਹੱਦਾਂ ਤੇ ਡਟੀਆਂ ਫੌਜਾਂ ਵਿਚਕਾਰ Biden ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਆਪਣੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਲਈ ਚੀਨ ਦੇ ਲਗਾਤਾਰ ਜਾਰੀ ਯਤਨਾਂ ਤੋਂ ਅਮਰੀਕਾ ਚਿੰਤਤ ਹੈ। ਉਸ ਨੇ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਹਾਲਾਤ ‘ਤੇ ਕਰੀਬੀ ਨਜ਼ਰ ਬਣਾ ਕੇ ਰੱਖੀ ਹੈ। ਇਕ ਚੋਟੀ ਦੇ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਵਾਸ਼ਿੰਗਟਨ ਰਣਨੀਤਕ ਰੂਪ ਤੋਂ ਮਹੱਤਵਪੂਰਣ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤੀ ਹਿੱਤਾਂ ਨਾਲ ਖੜ੍ਹਾ ਰਹੇਗਾ। ਭਾਰਤ-ਚੀਨ ਵਿਚਕਾਰ ਸਰਹੱਦ ‘ਤੇ ਹੋਈਆਂ ਝੜਪਾਂ ਦੇ ਸਬੰਧ ਵਿਚ ਇਹ ਬਾਇਡਨ ਪ੍ਰਸ਼ਾਸਨ ਦੀ ਪਹਿਲੀ ਪ੍ਰਤੀਕਿਰਿਆ ਹੈ।
ਇਸਨੂੰ ਭਾਰਤ ਦੇ ਹੱਕ ਵਿੱਚ ਦਿੱਤਾ ਬਿਆਨ ਮੰਨਿਆ ਜਾ ਰਿਹਾ ਹੈ।
ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰਰੀਸ਼ਦ (ਐੱਨਐੱਸਸੀ) ਦੀ ਤਰਜਮਾਨ ਏਮਿਲੀ ਜੇ ਹੋਰਨ ਨੇ ਕਿਹਾ ਕਿ ਅਸੀਂ ਹਾਲਾਤ ‘ਤੇ ਕਰੀਬ ਤੋਂ ਨਜ਼ਰ ਬਣਾ ਰੱਖੀ ਹੈ। ਭਾਰਤ ਅਤੇ ਚੀਨ ਦੀਆਂ ਸਰਕਾਰਾਂ ਵਿਚਕਾਰ ਚੱਲ ਰਹੀ ਵਾਰਤਾ ਦੀ ਸਾਨੂੰ ਜਾਣਕਾਰੀ ਹੈ ਅਤੇ ਅਸੀਂ ਸਰਹੱਦੀ ਵਿਵਾਦਾਂ ਦੇ ਸ਼ਾਂਤੀਪੂਰਣ ਹੱਲ ਲਈ ਸਿੱਧੀ ਵਾਰਤਾ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਹੋਰਨ ਭਾਰਤੀ ਖੇਤਰਾਂ ਵਿਚ ਘੁਸਪੈਠ ਕਰ ਕੇ ਉਨ੍ਹਾਂ ‘ਤੇ ਕਬਜ਼ਾ ਜਮਾਉਣ ਦੇ ਚੀਨ ਦੇ ਹਾਲ ਦੇ ਯਤਨਾਂ ਨਾਲ ਸਬੰਧਿਤ ਸਵਾਲਾਂ ਦਾ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਬੀਜਿੰਗ ਵੱਲੋਂ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੇ ਨਿਰੰਤਰ ਯਤਨਾਂ ਤੋਂ ਅਮਰੀਕਾ ਚਿੰਤਤ ਹੈ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਾਂਝੀ ਖ਼ੁਸ਼ਹਾਲੀ, ਸੁਰੱਖਿਆ ਅਤੇ ਮੁੱਲਾਂ ਨੂੰ ਅੱਗੇ ਲੈ ਕੇ ਜਾਣ ਲਈ ਅਸੀਂ ਆਪਣੇ ਮਿੱਤਰਾਂ, ਭਾਈਵਾਲਾਂ ਅਤੇ ਸਹਿਯੋਗੀਆਂ ਨਾਲ ਖੜ੍ਹੇ ਹਾਂ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਿਛਲੇ ਹਫ਼ਤੇ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਚੌਕਸ ਵੀ ਹੈ। ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ‘ਤੇ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਹੋਰ ਫ਼ੌਜੀ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ। ਸਰਕਾਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨਾਲ ਨਿਪਟਣ ਲਈ ਹਰ ਪੱਧਰ ‘ਤੇ ਯਤਨਸ਼ੀਲ ਹੈ।

Related News

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ 70 ਸਾਲ ਦੀ ਉਮਰ ‘ਚ ਦੇਹਾਂਤ

Rajneet Kaur

ਟੋਰਾਂਟੋ ਦੇ ਇਕ ਮੁੱਖ ਮਾਰਗ ‘ਤੇ ਦੋ ਵਾਹਨਾਂ ਵਿਚਾਲੇ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਵਲੋਂ ਜਾਂਚ ਜਾਰੀ

Rajneet Kaur

ਕੈਨੇਡਾ ਤੋਂ ਭਾਰਤ, ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

Vivek Sharma

Leave a Comment