channel punjabi
Canada News

ਵੀਕ ਐਂਡ ‘ਤੇ ਪਾਰਕਾਂ ‘ਚ ਲੱਗੀ ਭਾਰੀ ਭੀੜ, ਲਾਪ੍ਰਵਾਹੀ ਦਿਖਾਉਣ ਲੱਗੇ ਲੋਕ

ਟੋਰਾਂਟੋ : ਕੈਨੇਡਾ ਵਿੱਚ ਸਕੂਲ ਖੋਲ੍ਹੇ ਜਾਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਮੁੜ ਸਰਗਰਮ ਹੋਣ, ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ । ਡਰ ਹੈ ਕਿ ਜਲਦੀ ਹੀ ਕੋਰੋਨਾ ਦੀ ਇੱਕ ਦੂਜੀ ਲਹਿਰ ਆ ਜਾਏਗੀ । ਕਰੋਨਾ ਸਬੰਧੀ ਵਾਰ-ਵਾਰ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਕੈਨੇਡੀਅਨ ਆਪਣੇ ਵਿਵਹਾਰ ਨੂੰ ਸਾਰਥਕ ਢੰਗ ਨਾਲ ਸਹੀ ਕਰਦੇ ਪ੍ਰਤੀਤ ਨਹੀਂ ਹੋ ਰਹੇ। ਵੀਕ ਐਂਡ ‘ਤੇ ਕੈਨੇਡੀਅਨ ਲੋਕਾਂ ਦੀ ਇਹ ਲਾਪਰਵਾਹੀ ਸਿਖਰਾਂ ਤੇ ਜਾ ਪਹੁੰਚੀ ਹੈ।

ਟੋਰਾਂਟੋ ਯੂਨੀਵਰਸਿਟੀ ਦੇ ਇਨਫੈਕਸ਼ਨ ਕੰਟਰੋਲ ਐਪੀਡੈਮੋਲੋਜਿਸਟ ਕੋਲਿਨ ਫਰਨੇਸ ਨੇ ਐਤਵਾਰ ਨੂੰ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਹਾਲ ਦੇ ਹਫ਼ਤਿਆਂ ਵਿੱਚ ਉਨ੍ਹਾਂ ਦੇ ਜੀਵਨ ਵੱਲ ਪਹੁੰਚਣ ਲਈ “ਅਸੀਂ ਜੋ ਕੁਝ ਵੀ ਕਰ ਸਕਦੇ ਹਾਂ” ਕਰ ਰਹੇ ਹਾਂ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਹੋਣ ।
ਉਹਨਾਂ ਦੀ ਮਾਨਸਿਕਤਾ ਇਸ ਬਣ ਚੁੱਕੀ ਹੈ ਜੋ ਹੋਵੇਗਾ ਵੇਖਿਆ ਜਾਵੇਗਾ।
ਦਰਅਸਲ ਵੀਕ ਐਂਡ ‘ਤੇ ਕੈਨੇਡੀਅਨ ਪਾਰਕਾਂ ਅਤੇ ਰੈਸਟੋਰੈਂਟਾਂ ਵਿੱਚ ਦੇਖੀ ਜਾ ਰਹੀ ਵਾਧੂ ਭੀੜ ਨੇ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੇ ਚੌਕਸੀ ਵਰਤਣ ਦੇ ਦਾਅਵਿਆਂ ਨੂੰ ਹਵਾ ਕਰ ਦਿੱਤਾ ਹੈ। ਲੋਕਾਂ ਵੱਲੋਂ ਦਿਖਾਈ ਜਾ ਰਹੀ ਲਾਪਰਵਾਹੀ ਭਵਿੱਖ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਿਚ ਬਹੁਤ ਜ਼ਿਆਦਾ ਵਾਧਾ ਕਰੇਗੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਈ ਰੈਸਟੋਰੈਂਟਾਂ, ਪਾਰਕਾਂ, ਸਮੁੰਦਰੀ ਕੰਢਿਆਂ ਤੇ ਪੁਲਿਸ ਲਗਾਤਾਰ ਗਸ਼ਤ ਕਰਦੀ ਰਹੀ ਅਤੇ ਲੋਕਾਂ ਨੂੰ ਭੀੜ ਨਾ ਕਰਨ ਸੰਬੰਧੀ ਹਦਾਇਤਾਂ ਵੀ ਦੇ ਰਹੀ ਸੀ । ਬਾਵਜੂਦ ਇਸ ਦੇ ਲੋਕਾਂ ‘ਤੇ ਇਸ ਦਾ ਅਸਰ ਘੱਟ ਹੁੰਦਾ ਹੀ ਨਜ਼ਰ ਆ ਰਿਹਾ ਹੈ।

ਕੈਨੇਡਾ ਦੇ ਕੁੱਝ ਸੂਬਿਆਂ ਵਿੱਚ ਸਖ਼ਤੀ ਕਰਦੇ ਹੋਏ ਲੋਕਾਂ ਨੂੰ
ਵੱਡੀ ਗਿਣਤੀ ਵਿੱਚ ਇਕੱਠ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ, ਬਾਵਜੂਦ ਇਸਦੇ ਵੱਡੀ ਗਿਣਤੀ ਲੋਕ ਲਾਪ੍ਰਵਾਹੀ ਦਿਖਾ ਰਹੇ ਨੇ। ਆਮ ਲੋਕਾਂ ਦੀ ਗ਼ੈਰ-ਜ਼ਿੰਮੇਵਾਰੀ ਸ਼ਾਇਦ ਪ੍ਰਸ਼ਾਸ਼ਨ ਨੂੰ ਹੋਰ ਸਖ਼ਤੀ ਕਰਨ ਲਈ ਮਜਬੂਰ ਕਰ ਰਹੀ ਹੈ।

Related News

ਕੈਨੇਡਾ ਸਰਕਾਰ ਨੇ ਸਰਹੱਦੀ ਪਾਬੰਦੀਆਂ ‘ਚ ਕੀਤੀ ਨਰਮੀ, ਸ਼ਰਤਾਂ ਅਨੁਸਾਰ ਮਿਲੇਗੀ ਵੱਡੀ ਰਾਹਤ

Vivek Sharma

ਟਰੰਪ ਦੀ ਮੰਗ ਮੰਨਣ ਤੋਂ ਪੇਂਸ ਨੇ ਕੀਤੀ ਨਾਂਹ,ਵੋਟਾਂ ਨੂੰ ਖਾਰਿਜ ਕਰਨ ਦੀ ਰੱਖੀ ਸੀ ਮੰਗ

Vivek Sharma

U.S. PRESIDENT ELECTION: ਕੁਝ ਸੂਬਿਆਂ ‘ਚ ਵੋਟਿੰਗ ਦਾ ਕੰਮ ਮੁਕੰਮਲ, ਸ਼ੁਰੂਆਤੀ ਰੁਝਾਨ ਮਿਲਣੇ ਸ਼ੁਰੂ

Vivek Sharma

Leave a Comment