channel punjabi
International News USA

ਵਿਸ਼ੇਸ਼ ਕਿਸਮ ਦਾ ਮਾਸਕ ਹਰ ਤਰ੍ਹਾਂ ਦੇ ਵਾਇਰਸ ਨੂੰ ਕਰੇਗਾ ਖ਼ਤਮ : ਕੈਂਬ੍ਰਿਜ਼ ਯੂਨੀਵਰਸਿਟੀ ਦੇ ਮਾਹਰਾਂ ਦਾ ਦਾਅਵਾ

ਲੰਡਨ : ਵੈਕਸੀਨ ਤੋਂ ਬਿਨਾਂ ਵੀ ਕੋਰੋਨਾ ਵਾਇਰਸ ਨਾਲ ਨਜਿੱਠਿਆ ਜਾ ਸਕਦਾ‌ ਹੈ । ਇੰਗਲੈਂਡ ਦੀ ਕੈਂਬ੍ਰਿਜ਼ ਯੂਨੀਵਰਸਿਟੀ ਦੇ ਮਾਹਰਾਂ ਦੀ ਮੰਨੀਏ ਤਾਂ ਅਜਿਹਾ ਸੰਭਵ ਹੈ । ਦਰਅਸਲ ਕੈਂਬ੍ਰਿਜ਼ ਯੂਨੀਵਰਸਿਟੀ ਦੇ ਮਾਹਿਰ ਵਾਇਰਸ ਰੋਕੂ ਪਰਤ ਦੀ ਤਕਨਾਲੋਜੀ ‘ਤੇ ਕੰਮ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਕਨੀਕ ਨਾਲ ਤਿਆਰ ਮਾਸਕ ਇਕ ਘੰਟੇ ‘ਚ ਕੋਰੋਨਾ ਵਾਇਰਸ ਨੂੰ ਖਤਮ ਕਰ ਵਿਅਕਤੀ ਨੂੰ ਸੁਰੱਖਿਅਤ ਕਰ ਸਕਦੇ ਹਨ। ਵਾਇਰਸ ਰੋਕੂ ਪਰਤ ਚੜਾਉਣ ਦੀ ਤਕਨਾਲੋਜੀ ਨੂੰ ‘ਡਿਉਕਸ’ ਕਿਹਾ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਸਕ ‘ਤੇ ਵਾਇਰਸ ਰੋਕੂ ਅਦਿੱਖ ਪਰਤ ਵਾਇਰਸ ਦੀ ਬਾਹਰੀ ਪਰਤ ‘ਤੇ ਹਮਲਾ ਕਰ ਕੇ ਪ੍ਰਭਾਵੀ ਤਰੀਕੇ ਨਾਲ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਨੂੰ ਵੀ ਖਤਮ ਕਰ ਸਕਦੀ ਹੈ ਜਿਨ੍ਹਾਂ ‘ਚ ਬ੍ਰਿਟੇਨ ਦਾ ਕਥਿਤ ਕੈਂਟ ਵਾਇਰਸ ਕਿਸਮ ਅਤੇ ਦੱਖਣੀ ਅਫਰੀਕਾ ‘ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਵੀ ਸ਼ਾਮਲ ਹਨ।

ਇਸ ਸਬੰਧ ਵਿੱਚ ਕੈਂਬ੍ਰਿਜ਼ ਯੂਨੀਵਰਸਿਟੀ ‘ਚ ਕੈਮੀਕਲ ਇੰਜੀਨੀਅਰਿੰਗ ਅਤੇ ਬਾਇਓਤਕਾਨੋਜੀ ਵਿਭਾਗ ‘ਚ ਸੀਨੀਅਰ ਬੁਲਾਰੇ ਡਾ. ਗ੍ਰਾਹਮ ਕ੍ਰਿਸਟੀ ਨੇ ਕਿਹਾ ਕਿ ਮਾਸਕ ਦੀ ਲੇਅਰ ‘ਤੇ ਲਾਈ ਗਈ ਵਾਇਰਸ ਰੋਕੂ ਪਰਤ ਵਾਇਰਸ ਦੀ ਬਾਹਰਲੀ ਝਿੱਲੀ ‘ਤੇ ਹਮਲਾ ਕਰ ਉਸ ਨੂੰ ਖਤਮ ਕਰ ਦਿੰਦੀ ਹੈ। ਬਦਲਾਅ ਕਰਨ ਵਾਲੇ ਵਾਇਰਸ ‘ਚ ਹੋਰ ਹਿੱਸਿਆਂ ਦੇ ਉਲਟ ਬਾਹਰੀ ਝਿੱਲੀ ਇਕ ਸਮਾਨ ਹੁੰਦੀ ਹੈ। ਇਸ ਲਈ ਇਹ ਵਾਇਰਸ ਰੋਕੂ ਪਰਤ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਤੇ ਵੀ ਕਾਰਗਰ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਇਥੇ ਤੱਕ ਜੇਕਰ ਤੁਸੀਂ ਵਾਇਰਸ ਦੇ ਪੂਰੇ ਜੀਨੋਮ ‘ਚ ਬਦਲਾਅ ਕਰ ਸਕਦੇ ਹੋ ਤਾਂ ਉਸ ਦੇ ਖੋਲ ‘ਤੇ ਅਸਰ ਨਹੀਂ ਪਵੇਗਾ। ਅਸੀਂ ਉਮੀਦ ਕਰ ਰਹੇ ਹਾਂ ਕਿ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ‘ਤੇ ਇਹ ਪਰਤ ਇਕ ਸਮਾਨ ਪ੍ਰਤੀਕਿਰਿਆ ਕਰੇਗੀ ਕਿਉਂਕਿ ਢਾਂਚੇ ਦੇ ਆਧਾਰ ‘ਤੇ ਸਾਰੇ ਲਗਭਗ ਇਕ ਸਮਾਨ ਹਨ।

ਜੇਕਰ ਮਾਹਿਰਾਂ ਦਾ ਇਹ ਤਜ਼ਰਬਾ ਕਾਮਯਾਬ ਹੋ ਜਾਂਦਾ ਹੈ ਤਾਂ ਹਰ ਕਿਸਮ ਦੇ ਕੋਰੋਨਾ ਵਾਇਰਸ ਨੂੰ ਅਸਾਨੀ ਨਾਲ ਹਰਾਇਆ ਜਾ ਸਕਦਾ ਹੈ।

Related News

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਡਬਲਿਊ.ਐਚ.ਓ. ਕਰੇਗਾ ਸਮੀਖਿਆ

Vivek Sharma

Update: ਪੁਲਿਸ ਨੇ ਟੀਟੀਸੀ ਕਰਮਚਾਰੀ ਦੇ ਚਾਕੂ ਮਾਰਨ ਦੇ ਮਾਮਲੇ ‘ਚ ਇੱਕ 18 ਸਾਲਾ ਵਿਅਕਤੀ ਅਤੇ ਇੱਕ 15 ਸਾਲਾ ਲੜਕੇ ਨੂੰ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ ਵਿੱਚ ਸੁਧਰਨ ਲੱਗੇ ਕੋਰੋਨਾ ਦੇ ਹਾਲਾਤ, ਟਰੂਡੋ ਨੇ ਐਤਵਾਰ ਨੂੰ ਘਰਾਂ ‘ਚ ਰਹਿਣ ਦੀ ਕੀਤੀ ਅਪੀਲ

Vivek Sharma

Leave a Comment